ਲੋਕ ਸਭਾ ਚੋਣਾਂ 2024: ਖ਼ਤਮ ਹੋਇਆ ਵੋਟਾਂ ਦਾ ਸਿਲਸਿਲਾ, ਖਡੂਰ ਸਾਹਿਬ 'ਚ ਹੋਈ 61.60 ਫ਼ੀਸਦੀ ਪੋਲਿੰਗ

06/01/2024 3:44:40 PM

ਖਡੂਰ ਸਾਹਿਬ (ਵੈੱਬ ਡੈਸਕ): ਲੋਕ ਸਭਾ ਚੋਣਾਂ 2024 ਤਹਿਤ ਪੰਜਾਬ ਦੀਆਂ 13 ਸੀਟਾਂ 'ਤੇ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਜੋ ਸ਼ਾਮ 6 ਵਜੇ ਤਕ ਜਾਰੀ ਰਹੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਚੋਣ ਮੈਦਾਨ 'ਚ ਹਨ। ਪੋਲਿੰਗ ਸਮਾਪਤ ਹੋਣ ਤੱਕ ਖਡੂਰ ਸਾਹਿਬ ਹਲਕੇ 'ਚ 61.60 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ 'ਚੋਂ ਬਾਬਾ ਬਕਾਲਾ - 54.50 ਫ਼ੀਸਦੀ, ਜੰਡਿਆਲਾ 'ਚ 63.20, ਕਪੂਰਥਲਾ 'ਚ 58.20 ਫ਼ੀਸਦੀ, ਖਡੂਰ ਸਾਹਿਬ 'ਚ 62.90 ਫ਼ੀਸਦੀ, ਖੇਮਕਰਨ 63.25 ਫ਼ੀਸਦੀ, ਪੱਟੀ 64.77 ਫ਼ੀਸਦੀ, ਸੁਲਤਾਨਪੁਰ ਲੋਧੀ 60.30 ਫ਼ੀਸਦੀ, ਤਰਨ ਤਾਰਨ 56.70 ਫ਼ੀਸਦੀ ਤੇ ਜ਼ੀਰਾ 'ਚ 70 ਫ਼ੀਸਦੀ ਪੋਲਿੰਗ ਹੋਈ ਹੈ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਚਰਚਾ ਵਿਚ ਆ ਗਈ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਪਹਿਲਾਂ ਤਰਨਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇੱਥੋਂ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਸਿਆਸੀ ਸਮੀਕਰਨ ਬਦਲਣ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ 'ਚ ਅੱਜ ਹੋਵੇਗੀ ਵੋਟਿੰਗ, 328 ਉਮੀਦਵਾਰਾਂ ਦੀ ਕਿਸਮਤ ਲਿਖਣਗੇ 2 ਕਰੋੜ ਪੰਜਾਬੀ

ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ‘ਆਪ’ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਜਪਾ ਵੱਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਖੱਬੇ ਪੱਖੀ ਧਿਰਾਂ ਸੀਪੀਆਈ ਵੱਲੋਂ ਗੁਰਦਿਆਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਸਾਰੇ ਉਮੀਦਵਾਰ ਮਰਦ ਹਨ ਤੇ ਇੱਥੋਂ ਕੋਈ ਵੀ ਮਹਿਲਾ ਉਮੀਦਵਾਰ ਚੋਣ ਨਹੀਂ ਲੜ ਰਹੀ। ਖਡੂਰ ਸਾਹਿਬ 'ਚ 1974 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਦੁਪਹਿਰ 3 ਵਜੇ ਤਕ ਹੋਈ 46.54 ਫ਼ੀਸਦੀ ਵੋਟਿੰਗ

ਬਾਬਾ ਬਕਾਲਾ - 42.99

ਜੰਡਿਆਲਾ - 47

ਕਪੂਰਥਲਾ - 43.37

ਖਡੂਰ ਸਾਹਿਬ - 46.30

ਖੇਮਕਰਨ - 47

ਪੱਟੀ - 49.03

ਸੁਲਤਾਨਪੁਰ ਲੋਧੀ - 47.57

ਤਰਨ ਤਾਰਨ - 42.50

ਜ਼ੀਰਾ - 53

ਦੁਪਹਿਰ 1 ਵਜੇ ਤਕ 37.76 ਹੋਈ ਫ਼ੀਸਦੀ ਵੋਟਿੰਗ

ਬਾਬਾ ਬਕਾਲਾ - 35.75

ਜੰਡਿਆਲਾ - 37.57

ਕਪੂਰਥਲਾ - 38.10

ਖਡੂਰ ਸਾਹਿਬ - 37.10

ਖੇਮਕਰਨ - 36

ਪੱਟੀ - 39.07

ਸੁਲਤਾਨਪੁਰ ਲੋਧੀ - 39.71

ਤਰਨ ਤਾਰਨ - 34.50

ਜ਼ੀਰਾ - 43

ਸਵੇਰੇ 11 ਵਜੇ ਤਕ ਹੋਈ 23.46 ਫ਼ੀਸਦੀ ਵੋਟਿੰਗ

ਬਾਬਾ ਬਕਾਲਾ - 21.41

ਜੰਡਿਆਲਾ - 24

ਕਪੂਰਥਲਾ - 22.50

ਖਡੂਰ ਸਾਹਿਬ - 24.10

ਖੇਮਕਰਨ - 22

ਪੱਟੀ - 25.81

ਸੁਲਤਾਨਪੁਰ ਲੋਧੀ - 25.95

ਤਰਨ ਤਾਰਨ - 18.90

ਜ਼ੀਰਾ - 27.20

ਸਵੇਰੇ 9 ਵਜੇ ਤਕ ਹੋਈ 9.71 ਫ਼ੀਸਦੀ ਵੋਟਿੰਗ

ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਸਵੇਰੇ 9 ਵਜੇ ਤਕ 9.71 ਫ਼ੀਸਦੀ ਵੋਟਿੰਗ ਹੋਈ ਹੈ। ਖਡੂਰ ਸਾਹਿਬ ਅਧੀਨ ਪੈਂਦੇ ਪੱਟੀ ਹਲਕੇ ਵਿਚ ਸਭ ਤੋਂ ਵੱਧ (11.93 ਫ਼ੀਸਦੀ) ਅਤੇ ਤਰਨਤਾਰਨ 'ਚ ਸਭ ਤੋਂ ਘੱਟ (5.80 ਫ਼ੀਸਦੀ) ਵੋਟਿੰਗ ਹੋਈ ਹੈ। 

ਵਿਧਾਨ ਸਭਾ ਹਲਕਾ - ਵੋਟ ਫ਼ੀਸਦੀ 

ਬਾਬਾ ਬਕਾਲਾ - 9.63

ਜੰਡਿਆਲਾ - 11

ਕਪੂਰਥਲਾ - 9.60

ਖਡੂਰ ਸਾਹਿਬ - 10.50

ਖੇਮਕਰਨ - 9.25

ਪੱਟੀ - 11.93

ਸੁਲਤਾਨਪੁਰ ਲੋਧੀ - 10.88

ਤਰਨ ਤਾਰਨ - 5.80

ਜ਼ੀਰਾ - 9.10

ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਪਾਈ ਵੋਟ

ਖ਼ਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਵੀ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿਚੋਂ ਸੰਗਤ ਦਾ ਸਹਿਯੋਗ ਮਿਲਿਆ ਹੈ, ਇਸ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਵੋਟ ਦਾ ਇਸਤੇਮਾਲ ਸਭ ਨੇ ਆਪਣੀ ਮਰਜ਼ੀ ਨਾਲ ਕਰਨਾ ਹੈ, ਪਰ ਸਾਰਿਆਂ ਨੂੰ ਇਸ ਗਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਆਪਸੀ ਭਾਈਚਾਰਾ ਨੂੰ ਕੋਈ ਠੇਸ ਨਾ ਪਹੁੰਚੇ।

7 ਵਜੇ ਸ਼ੁਰੂ ਹੋਈ ਵੋਟਿੰਗ

ਖਡੂਰ ਸਾਹਿਬ ਵਿਖੇ ਸਵੇਰੇ 7 ਵਜੇ ਹੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਕੈਬਨਿਟ ਮੰਤਰੀ ਅਤੇ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਹਨ। 

ਖਡੂਰ ਸਾਹਿਬ ਤੋਂ ਚੋਣ ਲੜ ਰਹੇ ਉਮੀਦਵਾਰ

ਆਪ - ਲਾਲਜੀਤ ਸਿੰਘ ਭੁੱਲਰ

ਕਾਂਗਰਸ - ਕੁਲਬੀਰ ਸਿੰਘ ਜ਼ੀਰਾ

ਸ਼੍ਰੋਮਣੀ ਅਕਾਲੀ ਦਲ - ਵਿਰਸਾ ਸਿੰਘ ਵਲਟੋਹਾ

ਭਾਜਪਾ - ਮਨਜੀਤ ਸਿੰਘ ਮੰਨਾ

ਆਜ਼ਾਦ ਉਮੀਦਵਾਰ - ਅੰਮ੍ਰਿਤਪਾਲ ਸਿੰਘ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News