ਪਟਿਆਲਾ ''ਚ ਡਾ. ਗਾਂਧੀ 14831 ਦੇ ਫਰਕ ਨਾਲ ਜਿੱਤੇ, ਡਾ. ਬਲਬੀਰ ਦੂਜੇ ਤੇ ਪਰਨੀਤ ਕੌਰ ਤੀਜੇ ਨੰਬਰ ''ਤੇ
Tuesday, Jun 04, 2024 - 07:45 PM (IST)
 
            
            ਪਟਿਆਲਾ : ਪੰਜਾਬ ਵਿਚ ਇਕ ਜੂਨ ਨੂੰ ਹੋਈ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਪਟਿਆਲਾ ਲੋਕ ਸਭਾ ਸੀਟ 'ਤੇ ਤੈਅ ਸਮੇਂ ਮੁਤਾਬਕ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਵਲੋਂ ਆਪਣੇ ਦਿੱਗਜ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਸਨ। ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ। ਪਟਿਆਲਾ ਲੋਕ ਸਭਾ ਸੀਟ ਕਾਫੀ ਚਰਚਾ ਵਿਚ ਹੈ। ਇੱਥੋਂ ਆਮ ਆਦਮੀ ਪਾਰਟੀ ਵਲੋਂ ਡਾ. ਬਲਬੀਰ ਸਿੰਘ। ਕਾਂਗਰਸ ਵੱਲੋਂ ਸਾਬਕਾ ਐੱਮ. ਪੀ. ਡਾ. ਧਰਮਵੀਰ ਗਾਂਧੀ, ਭਾਜਪਾ ਵਲੋਂ ਪਰਨੀਤ ਕੌਰ ਅਤੇ ਅਕਾਲੀ ਦਲ ਵਲੋਂ ਐੱਨ. ਕੇ. ਸ਼ਰਮਾ ਮੈਦਾਨ ਵਿਚ ਹਨ। ਕਾਂਗਰਸ ਦੇ ਧਰਮਵੀਰ ਗਾਂਧੀ 14831 ਵੋਟਾਂ ਦੇ ਫਰਕਨ ਨਾਲ ਜੇਤੂ ਕਰਾਰ ਦੇ ਦਿੱਤੇ ਗਏ ਹਨ।
ਹੁਣ ਤੱਕ ਦੇ ਰੁਝਾਨ
ਕਾਂਗਰਸ - ਡਾ. ਧਰਮਵੀਰ ਗਾਂਧੀ - 305616
'ਆਪ' - ਡਾ. ਬਲਬੀਰ ਸਿੰਘ - 290785
ਭਾਜਪਾ - ਪਰਨੀਤ ਕੌਰ - 288998
ਅਕਾਲੀ ਦਲ - ਐੱਨ. ਕੇ. ਸ਼ਰਮਾ - 153978

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            