ਨਵਾਂਸ਼ਹਿਰ ਵਿਖੇ ਹੋਵੇਗੀ ਚਾਰ ਵਿਧਾਨ ਸਭਾ ਹਲਕਿਆਂ ''ਚ ਵੋਟਾਂ ਦੀ ਗਿਣਤੀ, ਸ਼ਰਾਬ ਵਿਕਰੀ ''ਤੇ ਰਹੇਗੀ ਪਾਬੰਦੀ

06/03/2024 5:39:10 PM

ਨਵਾਂਸ਼ਹਿਰ (ਮਨੋਰੰਜਨ, ਤ੍ਰਿਪਾਠੀ )- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗਿਣਤੀ ਪ੍ਰਕਿਰਿਆ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਕਰਵਾਉਣ ਲਈ ਡੀ. ਸੀ.  ਨਵਜੋਤ ਪਾਲ ਸਿੰਘ ਰੰਧਾਵਾ ਨੇ ਦੋਆਬਾ ਕਾਲਜ ਛੋਕਰਾ ਵਿੱਚ ਬਣਾਏ ਗਏ ਕਾਊਂਟਿੰਗ ਕੇਂਦਰਾਂ ਦੇ ਨੇੜੇ 200 ਮੀਟਰ ਦੇ ਦਾਇਰੇ ਵਿੱਚ ਧਾਰਾ 144 ਲਾਗੂ ਕਰਨੇ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਹੁਕਮ ਦੇ ਤਹਿਤ ਸਟ੍ਰਾਂਗ ਰੂਮ ਦੇ ਦੋ ਸੋ ਮੀ ਦੇ ਦਾਇਰੇ ਵਿੱਚ ਪੰਜ ਤੋਂ ਜ਼ਿਆਦਾ ਲੋਕਾਂ ਦੇ ਜਮ੍ਹਾ ਹੋਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਰਹੇਗੀ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਅਸਮਾਜਿਕ ਅਤੇ ਗੈਰ-ਕਾਨੂੰਨੀ ਗਤੀਵਿਧੀ ਕਰਨ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਚੋਣ ਡਿਊਟੀ ਵਿੱਚ ਲੱਗੇ ਕਰਚਾਰੀਆਂ 'ਤੇ ਇਹ ਨਿਯਮ ਲਾਗੂ ਨਹੀਂ ਹੋਣਗੇ। 

ਵੋਟਿੰਗ ਦੇ ਨਤੀਜੇ ਐਲਾਨ ਹੋਣ ਤੱਕ ਦੋਆਬਾ ਕਾਲਜ ਛੋਕਰਾ ਦੀ 300 ਮੀਟਰ ਦੂਰੀ ਵਿੱਚ ਵਿਆਕਤੀਆਂ ਦੇ ਘਾਤਕ ਹਥਿਆਰ, ਫਾਇਰ ਆਰਮ, ਗੰਡਾਸਾ, ਕਿਰਪਾਨ, ਚਾਕੂ, ਕੁਲ੍ਹਾੜੀ, ਲਾਠੀ ਆਦਿ ਲੈ ਕੇ ਚੱਲਣ 'ਤੇ ਪਾਬੰਦੀ ਲਗਾਈ ਹੈ। ਗੌਰ ਹੋਵੇ ਕਿ ਰਾਹੋ ਦੇ ਛੋਕਰਾ ਵਿੱਚ ਸਥਿਤ ਦੋਆਬਾ ਕਾਲਜ ਵਿੱਚ ਵਿਧਾਨ ਸਭਾ ਹਲਕਾ ਬਲਾਚੌਰ, ਨਵਾਂਸ਼ਹਿਰ, ਬੰਗਾ ਅਤੇ ਗੜ੍ਹਸ਼ੰਕਰ ਦੀ ਵੋਟਿੰਗ ਹੋਣੀ ਹੈ। ਇਸ ਦੌਰਾਨ ਡੀ. ਸੀ. ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚਾਰ ਜੂਨ ਸਵੇਰੇ ਅੱਠ ਵਜੇ ਜਿਲ੍ਹੇ ਦੇ ਅਧੀਨ ਪੈਦੇ ਤਿੰਨ ਵਿਧਾਨ ਸਭਾ ਅਤੇ ਚੌਥਾ ਗੜ੍ਹਸ਼ੰਕਰ ਹਲਕੇ ਦੀ ਗਿਣਤੀ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ- ਦਸੂਹਾ 'ਚ ਦਰਦਨਾਕ ਹਾਦਸਾ, ਟਰੱਕ ਤੇ ਸਕੂਟਰੀ ਵਿਚਾਲੇ ਜ਼ਬਰਦਸਤ ਟੱਕਰ, 28 ਸਾਲਾ ਕੁੜੀ ਦੀ ਮੌਤ

ਸ਼ਰਾਬ ਦੀ ਵਿਕਰੀ 'ਤੇ ਵੀ ਪਾਬੰਦੀ
ਡੀ. ਸੀ. ਨਵਜੋਤ ਪਾਲ ਸਿੰਘ ਰੰਧਾਵਾ ਨੇ ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਦੇ ਦਿਨ ਧਾਰਾ 144 ਦੇ ਤਹਿਤ ਸ਼ਰਾਬ ਦੀ ਵਿਰਕਰੀ ਕਰਨ ਅਤੇ ਪਰੋਸਣ 'ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸੰਪੰਨ ਹੋਣ ਤੱਕ ਲਾਗੂ ਰਹਿਣਗੇ। ਆਦੇਸ਼ ਦੇ ਮੁਤਾਬਕ ਜ਼ਿਲ੍ਹੇ ਵਿੱਚ ਕਿਸੇ ਵੀ ਹੋਟਲ, ਭੋਜਨਾਲਿਆ, ਸ਼ਰਾਬਖਾਨੇ, ਦੁਕਾਨ ਜਾਂ ਕਿਸੇ ਜਨਤਕ ,ਨਿੱਜੀ ਸਥਾਨ 'ਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਨ ਅਤੇ ਪਰੋਸਣ ਤੇ ਪੀਣ 'ਤੇ ਰੋਕ ਲਗਾਈ ਹੈ। ਆਬਕਾਰੀ ਵਿਕਾਰ ਦੇ ਅਧਿਕਾਰੀਆ ਇਨਾ ਹੁਕਮਾਂ ਦੀ ਦ੍ਰਿੜਤਾ ਨਾਲ ਪਾਲਣਾ ਕਰਨੇ ਨੂੰ ਯਕੀਨੀ ਬਣਾਉਗੇ।

ਇਹ ਵੀ ਪੜ੍ਹੋ- ਇਕੱਠਿਆਂ ਨਸ਼ਾ ਕਰਨ ਮਗਰੋਂ ਦੋਸਤ ਦੀ ਵਿਗੜੀ ਸਿਹਤ, ਡਾਕਟਰੀ ਇਲਾਜ ਨਾ ਮਿਲਣ 'ਤੇ ਸ਼ਮਸ਼ਾਨਘਾਟ ਦੇ ਕਮਰੇ 'ਚ ਕੀਤਾ ਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News