ਫ਼ਤਹਿਗੜ੍ਹ ਸਾਹਿਬ ਸੀਟ 'ਤੇ ਮੁੜ ਕਾਂਗਰਸ ਦਾ ਕਬਜ਼ਾ, ਲਗਾਤਾਰ ਦੂਜੀ ਵਾਰ ਜਿੱਤੇ ਡਾ. ਅਮਰ ਸਿੰਘ

06/04/2024 7:00:48 PM

ਫ਼ਤਹਿਗੜ੍ਹ ਸਾਹਿਬ (ਬਿਊਰੋ) - ਪੰਜਾਬ ਭਰ ਵਿਚ 1 ਜੂਨ ਨੂੰ ਲੋਕ ਸਭਾ ਚੋਣਾਂ 2024 ਹੋਈਆਂ ਸਨ, ਜਿਹਨਾਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ। ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਵਿਚੋਂ ਕਾਂਗਰਸ ਨੇ 7, 'ਆਪ' ਨੇ 3, ਅਕਾਲੀ ਦਲ ਨੇ 1, ਆਜ਼ਾਦ 2 ਸੀਟਾਂ ਹਾਸਲ ਕੀਤੀਆਂ ਹਨ। ਫ਼ਤਹਿਗੜ੍ਹ ਸਾਹਿਬ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਮੁੜ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਕਾਂਗਰਸ ਦੇ ਡਾ. ਅਮਰ ਸਿੰਘ ਨੇ 332591 ਵੋਟਾਂ ਨਾਲ ਦੂਜੀ ਵਾਰ ਜਿੱਤ ਹਾਸਲ ਕੀਤੀ। ਜਦਕਿ 'ਆਪ' ਦੇ ਗੁਰਪ੍ਰੀਤ ਸਿੰਘ ਜੀਪੀ 298389 ਵੋਟਾਂ ਨਾਲ ਦੂਜਾ ਅਤੇ ਭਾਜਪਾ ਦੇ ਗੇਜਾ ਰਾਮ ਵਾਲਮੀਕਿ 127521 ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। 

PunjabKesari

ਫ਼ਤਹਿਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ 'ਆਪ' ਤੋਂ 21625 ਵੋਟਾਂ ਨਾਲ ਅੱਗੇ

ਕਾਂਗਰਸ - ਡਾ. ਅਮਰ ਸਿੰਘ - 193300
'ਆਪ'  - ਗੁਰਪ੍ਰੀਤ ਸਿੰਘ ਜੀ ਪੀ- 171675 
ਭਾਜਪਾ - ਗੇਜਾ ਰਾਮ ਵਾਲਮੀਕਿ - 92336
ਸ਼੍ਰੋਮਣੀ ਅਕਾਲੀ ਦਲ - ਬਿਕਰਮਜੀਤ ਖਾਲਸਾ- 67780

PunjabKesari

ਪਹਿਲਾਂ ਗੇੜ੍ਹ

ਚੋਣਾਂ ਦੀ ਗਿਣਤੀ ਵਿਚ ਫ਼ਤਹਿਗੜ੍ਹ ਸਾਹਿਬ ਤੋਂ ਬੈਲਟ ਪੇਪਰ ਵਿੱਚ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਨੇ ਇਸ ਸਮੇਂ 35476 ਵੋਟਾਂ ਹਾਸਲ ਕੀਤੀਆਂ ਹਨ ਅਤੇ ਉਹ AAP ਉਮੀਦਵਾਰ ਤੋਂ 4863 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਪਾਸੇ 'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ 30613, ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਖਾਲਸਾ 13370 ਵੋਟਾਂ, ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕਿ 9680 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਆਰ ਜੇ ਸਿੰਘ 3886 ਵੋਟਾਂ ਹਾਸਲ ਕੀਤੀਆਂ ਹਨ।

PunjabKesari

ਜ਼ਿਕਰਯੋਗ ਹੈ ਕਿ 1 ਜੂਨ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਕੁੱਲ 62.53 ਫ਼ੀਸਦੀ ਵੋਟਿੰਗ ਹੋਈ, ਜਿਸ ਵਿਚ ਬਸੀ ਪਠਾਣਾ 'ਚ 60.64 ਫ਼ੀਸਦੀ, ਫਤਹਿਗੜ੍ਹ ਸਾਹਿਬ ਵਿਚ 64.96 ਫ਼ੀਸਦੀ, ਅਮਲੋਹ ਵਿਚ 69.65 ਫ਼ੀਸਦੀ, ਖੰਨਾ ਵਿਚ 60.48 ਫ਼ੀਸਦੀ, ਸਮਰਾਲਾ ਵਿਚ 61.81 ਫ਼ੀਸਦੀ, ਸਾਹਨੇਵਾਲ ਵਿਚ 59.96 ਫ਼ੀਸਦੀ, ਪਇਲ (ਐੱਸ.ਸੀ) ਵਿਚ 62.37 ਫ਼ੀਸਦੀ, ਰਾਏਕੋਟ (ਐੱਸ.ਸੀ) ਵਿਚ 62.44 ਫ਼ੀਸਦੀ, ਅਮਰਗੜ੍ਹ ਵਿਚ 63.08 ਫ਼ੀਸਦੀ ਵੋਟਿੰਗ ਹੋਈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024 ਨਤੀਜੇ : ਹੁਸ਼ਿਆਰਪੁਰ ਤੋਂ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਅੱਜ ਹੋਵੇਗਾ ਫ਼ੈਸਲਾ

PunjabKesari

ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਐਲਾਨੇ ਉਮੀਦਵਾਰ 
ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਗਏ ਸਨ, ਜਿਹਨਾਂ ਦੀ ਕਿਸਮਤ ਦਾ ਫ਼ੈਸਲਾ ਹੋ ਗਿਆ ਹੈ। ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ ਇਸ ਵਾਰ ਫਿਰ ਤੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਇਸ ਹਲਕੇ ਵਿਚ 'ਆਪ' ਨੇ ਗੁਰਪ੍ਰੀਤ ਸਿੰਘ ਜੀ. ਪੀ., ਭਾਜਪਾ ਨੇ ਗੇਜਾ ਰਾਮ ਵਾਲਮੀਕਿ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਿਕਰਮਜੀਤ ਸਿੰਘ ਖਾਲਸਾ ਅਤੇ ਬਸਪਾ ਨੇ ਕੁਲਵੰਤ ਸਿੰਘ ਮਹਿਤੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : ਖ਼ਤਮ ਹੋਇਆ ਵੋਟਾਂ ਦਾ ਸਿਲਸਿਲਾ, ਫ਼ਤਹਿਗੜ੍ਹ ਸਾਹਿਬ ਵਿਖੇ 62.53 ਫ਼ੀਸਦੀ ਪਈਆਂ ਵੋਟਾਂ

ਸ਼ਹੀਦਾਂ ਦੀ ਧਰਦੀ ਦੇ ਨਾਂ ਤੋਂ ਮਸ਼ਹੂਰ ਹੈ ਫ਼ਤਹਿਗੜ੍ਹ ਸਾਹਿਬ
ਸਿੱਖ ਇਤਿਹਾਸ ਵਿੱਚ ਫ਼ਤਹਿਗੜ੍ਹ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਇਹ ਸ਼ਹਿਰ ਸਰਹਿੰਦ ਤੋਂ ਲਗਭਗ 5 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਫ਼ਤਹਿਗੜ੍ਹ ਸਾਹਿਬ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫ਼ਤਿਹ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ। ਫ਼ਤਹਿ ਸਿੰਘ ਨੂੰ ਉਸ ਦੇ ਭਰਾ ਜ਼ੋਰਾਵਰ ਸਿੰਘ ਦੇ ਨਾਲ ਕੰਧ 'ਚ ਚਿਣਵਾ ਦਿੱਤਾ ਗਿਆ ਸੀ। ਉਸ ਸਮੇਂ ਫ਼ਤਹਿ ਸਿੰਘ ਦੀ ਉਮਰ 7 ਸਾਲ ਅਤੇ ਜ਼ੋਰਾਵਰ ਸਿੰਘ ਦੀ ਉਮਰ 9 ਸਾਲ ਸੀ। ਦੱਸ ਦੇਈਏ ਕਿ ਜਲੰਧਰ, ਹੁਸ਼ਿਆਰਪੁਰ ਤੇ ਫਰੀਦਕੋਟ ਵਾਂਗ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਰਾਖਵੀਂ ਸੀਟ ਹੈ। ਇਹ ਸੀਟ 2008 ਵਿੱਚ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਦੀ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News