ਲੋਕ ਸਭਾ ਚੋਣਾਂ 2024: ਜਾਰੀ ਅੰਕੜਿਆਂ ਅਨੁਸਾਰ 60.37 ਫ਼ੀਸਦੀ ਪਈਆਂ ਵੋਟਾਂ, ਜਾਣੋ ਕਿਸ ਸੂਬੇ 'ਚ ਕਿੰਨੀ ਹੋਈ ਵੋਟਿੰਗ

06/01/2024 5:58:47 PM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਆਖ਼ਰੀ ਅਤੇ 7ਵੇਂ ਪੜਾਅ ਲਈ ਸ਼ਨੀਵਾਰ ਯਾਨੀ ਕਿ ਅੱਜ 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ 'ਤੇ ਵੋਟਾਂ ਪਈਆਂ। ਇਸ ਪੜਾਅ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ, ਪੰਜਾਬ ਦੀਆਂ 13 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ। ਇਸ ਪੜਾਅ ਵਿਚ ਕਈ ਵੱਡੇ ਦਿੱਗਜਾਂ ਦੀ ਕਿਸਮਤ ਦਾਅ 'ਤੇ ਹੈ। ਹਮੀਰਪੁਰ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਮੰਡੀ ਸੀਟ ਤੋਂ ਅਦਾਕਾਰਾ ਕੰਗਨਾ ਰਣੌਤ, ਪਾਟਲੀਪੁੱਤਰ ਤੋਂ ਲਾਲੂ ਪ੍ਰਸਾਦ ਦੀ ਧੀ ਮੀਸਾ ਭਾਰਤੀ, ਡਾਇਮੰਡ ਹਾਰਬਰ ਤੋਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਮੈਦਾਨ ਵਿਚ ਹਨ। 

ਇਹ ਵੀ ਪੜ੍ਹੋ- ਤਰੁਣ ਚੁੱਘ ਨੇ ਅੰਮ੍ਰਿਤਸਰ 'ਚ ਪਰਿਵਾਰ ਸਮੇਤ ਪਾਈ ਵੋਟ, ਕਾਂਗਰਸ 'ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਇਸ ਪੜਾਅ ਵਿਚ ਲੱਗਭਗ 5.24 ਕਰੋੜ ਪੁਰਸ਼, 4.82 ਕਰੋੜ ਔਰਤਾਂ ਅਤੇ 3,574 ਟਰਾਂਸਜੈਂਡਰ ਵੋਟਰਾਂ ਸਮੇਤ 10.06 ਕਰੋੜ ਤੋਂ ਵੱਧ ਨਾਗਰਿਕ ਵੋਟ ਪਾਉਣ ਦੇ ਪਾਤਰ ਹਨ। ਸ਼ਨੀਵਾਰ ਨੂੰ ਪੈ ਰਹੀਆਂ ਵੋਟਾਂ ਦੇ ਨਾਲ ਹੀ 19 ਅਪ੍ਰੈਲ ਤੋਂ ਸ਼ੁਰੂ ਹੋਈ ਲੰਬੀ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਜਾਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਹੁਣ ਤੱਕ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 486 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਚੁੱਕੀ ਹੈ। ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਲਈ ਵੋਟਿੰਗ ਹੋ ਚੁੱਕੀ ਹੈ। 7ਵੇਂ ਪੜਾਅ ਵਿਚ ਸ਼ਾਮ 5 ਵਜੇ ਤੱਕ 58.34 ਫ਼ੀਸਦੀ ਵੋਟਿੰਗ ਹੋਈ, ਜਾਣੋ ਸੂਬਿਆਂ ਦਾ ਹਾਲ-

ਇਹ ਵੀ ਪੜ੍ਹੋ- ਵੋਟਿੰਗ ਦੌਰਾਨ ਹੰਗਾਮਾ, ਗੁੱਸੇ 'ਚ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ 'ਚ ਸੁੱਟਿਆ

ਸੂਬੇ 9 ਵਜੇ ਤੱਕ ਵੋਟਿੰਗ ਦਾ ਹਾਲ 11 ਵਜੇ ਤੱਕ ਵੋਟਿੰਗ ਦਾ ਹਾਲ 1 ਵਜੇ ਤੱਕ ਵੋਟਿੰਗ ਦਾ ਹਾਲ 3 ਵਜੇ ਤੱਕ ਵੋਟਿੰਗ ਦਾ ਹਾਲ 5 ਵਜੇ ਤੱਕ ਵੋਟਿੰਗ ਦਾ ਹਾਲ 7 ਵਜੇ ਤੱਕ ਵੋਟਿੰਗ ਦਾ ਹਾਲ
ਬਿਹਾਰ 10.58% 24.25 % 35.65% 42.95% 48.86% 51.70%
ਹਿਮਾਚਲ ਪ੍ਰਦੇਸ਼ 14.35% 31.92% 48.63% 58.41% 66.56% 68.78%
ਝਾਰਖੰਡ 12.15% 29.55% 46.80% 60.14% 67.95% 70.01%
ਓਡੀਸ਼ਾ 7.69% 22.64% 37.64% 49.77% 62.46% 68.72%
ਪੰਜਾਬ 9.64% 23.91% 37.80% 46.38% 55.20% 56.04%
ਉੱਤਰ ਪ੍ਰਦੇਸ਼ 12.94 %

28.02%

39.31% 46.83% 54.00% 55.60%
ਪੱਛਮੀ ਬੰਗਾਲ 12.63% 28.10% 45.07% 58.46% 69.89% 70.03%  

ਇਹ ਵੀ ਪੜ੍ਹੋ- ਕੰਨਿਆ ਕੁਮਾਰੀ 'ਚ PM ਮੋਦੀ ਦਾ ਅੰਤਰ ਧਿਆਨ ਜਾਰੀ, ਅੱਜ ਆਖ਼ਰੀ ਗੇੜ ਦੀ ਹੋ ਰਹੀ ਵੋਟਿੰਗ (ਵੀਡੀਓ) 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News