ਲੋਕ ਸਭਾ ਚੋਣਾਂ 2024: ਜਲੰਧਰ ''ਚ 59.07 ਫ਼ੀਸਦੀ ਹੋਈ ਪੋਲਿੰਗ, ਪੋਸਟਲ ਬੈਲਟ ਵੋਟਿੰਗ ਦੇ ਅੰਕੜੇ ਜੁੜਨੇ ਬਾਕੀ
Sunday, Jun 02, 2024 - 04:49 PM (IST)
ਜਲੰਧਰ (ਬਿਊਰੋ)- ਲੋਕ ਸਭਾ ਹਲਕਾ 04- ਜਲੰਧਰ ਲਈ ਵੋਟਿੰਗ ਸ਼ਨੀਵਾਰ ਨੂੰ ਸ਼ਾਂਤੀ ਅਤੇ ਸੁਰੱਖਿਆ ਨਾਲ ਮੁਕੰਮਲ ਹੋ ਗਈ। ਸੰਸਦੀ ਹਲਕੇ ਲਈ ਕੁੱਲ 59.07 ਫ਼ੀਸਦੀ ਪੋਲਿੰਗ ਹੋਈ। ਇਸ ਵਿੱਚ ਪੋਸਟਲ ਬੈਲਟ ਵੋਟਾਂ ਦੇ ਅੰਕੜੇ ਅਜੇ ਜੁੜਨੇ ਬਾਕੀ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ 04-ਜਲੰਧਰ (ਏ. ਡੀ.) ਅਧੀਨ ਪੈਂਦੇ ਵਿਧਾਨ ਸਭਾ ਹਲਕਾ ਫਿਲੌਰ ਵਿੱਚ 57.80 ਫ਼ੀਸਦੀ, ਸ਼ਾਹਕੋਟ ਵਿੱਚ 58.79 ਫ਼ੀਸਦੀ, ਨਕੋਦਰ ਵਿਚ 58.40 ਫ਼ੀਸਦੀ, ਕਰਤਾਰਪੁਰ 'ਚ 57.98 ਫ਼ੀਸਦੀ, ਜਲੰਧਰ ਸੈਂਟਰਲ 'ਚ 56.40 ਫ਼ੀਸਦੀ, ਜਲੰਧਰ ਪੱਛਮੀ 'ਚ 64.00 ਫ਼ੀਸਦੀ, ਜਲੰਧਰ ਉੱਤਰੀ 'ਚ 62.10 ਫ਼ੀਸਦੀ, ਜਲੰਧਰ ਕੈਂਟ 'ਚ 57.95 ਫ਼ੀਸਦੀ ਅਤੇ ਹਲਕਾ ਆਦਮਪੁਰ 'ਚ 58.50 ਫ਼ੀਸਦੀ ਵੋਟਿੰਗ ਹੋਈ।
ਇਹ ਵੀ ਪੜ੍ਹੋ- XUV ਗੱਡੀ ਤੇ ਸਕੂਟਰੀ ਦੀ ਹੋਈ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਦਰਦਨਾਕ ਮੌਤ
ਦੱਸ ਦੇਈਏ ਕਿ ਸਾਲ 2023 'ਚ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 'ਚ 54 ਫ਼ੀਸਦੀ ਪੋਲਿੰਗ ਹੋਈ ਸੀ। ਡਾ. ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜਿਸ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਵੋਟਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਵੋਟਾਂ ਤੋਂ ਅਗਲੇ ਹੀ ਦਿਨ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਅਸਤੀਫ਼ਾ ਲੈ ਲਿਆ ਵਾਪਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।