CM ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ 'ਚ 'ਆਪ' ਦੀ ਵੱਡੀ ਜਿੱਤ, ਮੀਤ ਹੇਅਰ ਜੇਤੂ ਕਰਾਰ

Tuesday, Jun 04, 2024 - 04:21 PM (IST)

CM ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ 'ਚ 'ਆਪ' ਦੀ ਵੱਡੀ ਜਿੱਤ, ਮੀਤ ਹੇਅਰ ਜੇਤੂ ਕਰਾਰ

ਸੰਗਰੂਰ (ਵੈੱਬ ਡੈਸਕ): ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੀ 'ਸਿਆਸੀ ਰਾਜਧਾਨੀ' ਸੰਗਰੂਰ ਦੀ ਸੀਟ 'ਤੇ ਮੁੜ ਕਬਜ਼ਾ ਕਰ ਲਿਆ ਹੈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਸੀਟ ਮੁੜ ਤੋਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਈ ਹੈ। 

ਸੰਗਰੂਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਮੌਜੂਦਾ ਮੈਂਬਰ ਪਾਰਲੀਮੈਂਟ ਹਨ, ਜਿਨ੍ਹਾਂ ਨੇ 2022 'ਚ ਜ਼ਿਮਨੀ ਵਿਚ ਚੋਣ 'ਚ ਆਮ ਆਦਮੀ ਪਾਰਟੀ ਨੂੰ ਹਰਾ ਕੇ ਸੰਸਦ 'ਚ ਮੁੜ ਕਦਮ ਰੱਖਿਆ ਸੀ। ਇਸ ਵਾਰ ਦੇ ਚੋਣ ਨਤੀਜਿਆਂ ਦੇ ਪਹਿਲੇ ਰੁਝਾਨਾਂ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੀਡ ਬਣਾ ਲਈ ਸੀ ਤੇ ਇਹ ਲੀਡ ਹਰ ਰੁਝਾਨ ਨਾਲ ਵੱਧਦੀ ਹੀ ਗਈ। ਗੁਰਮੀਤ ਸਿੰਘ ਮੀਤ ਹੇਅਰ 172560 ਵੋਟਾਂ ਦੀ ਵੱਡੀ ਲੀਡ ਨਾਲ ਜੇਤੂ ਰਹੇ ਹਨ। ਦੂਜੇ ਨੰਬਰ 'ਤੇ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਤੀਜੇ ਨੰਬਰ 'ਤੇ ਰਹੇ।

ਇਹ ਖ਼ਬਰ ਵੀ ਪੜ੍ਹੋ - ਚੋਣ ਨਤੀਜਿਆਂ ਵਿਚਾਲੇ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦੀ ਲੋਕਾਂ ਨੂੰ ਖ਼ਾਸ ਅਪੀਲ (ਵੀਡੀਓ)

1 ਲੱਖ 72 ਹਜ਼ਾਰ ਵੋਟਾਂ ਨਾਲ ਜਿੱਤੇ ਮੀਤ ਹੇਅਰ

ਗੁਰਮੀਤ ਸਿੰਘ ਮੀਤ ਹੇਅਰ (AAP) - 364085

ਸੁਖਪਾਲ ਸਿੰਘ ਖਹਿਰਾ CONG - 191525

ਸਿਮਰਨਜੀਤ ਸਿੰਘ ਮਾਨ SAD (A) - 187246

ਗੁਰਮੀਤ ਸਿੰਘ ਮੀਤ ਹੇਅਰ ਦੀ ਲੀਡ ਡੇਢ ਲੱਖ ਤੋਂ ਪਾਰ

ਗੁਰਮੀਤ ਸਿੰਘ ਮੀਤ ਹੇਅਰ (AAP) - 307046 

ਸਿਮਰਨਜੀਤ ਸਿੰਘ ਮਾਨ SAD (A) - 156770

ਸੁਖਪਾਲ ਸਿੰਘ ਖਹਿਰਾ CONG - 154222 

ਗੁਰਮੀਤ ਸਿੰਘ ਮੀਤ ਹੇਅਰ ਦੀ ਲੀਡ 1 ਲੱਖ ਤੋਂ ਪਾਰ

ਗੁਰਮੀਤ ਸਿੰਘ ਮੀਤ ਹੇਅਰ (AAP) - 220912

ਸਿਮਰਨਜੀਤ ਸਿੰਘ ਮਾਨ SAD (A) - 114788

ਸੁਖਪਾਲ ਸਿੰਘ ਖਹਿਰਾ CONG - 107186

ਗੁਰਮੀਤ ਸਿੰਘ ਮੀਤ ਹੇਅਰ 50 ਹਜ਼ਾਰ ਵੋਟਾਂ ਨਾਲ ਅੱਗੇ

ਗੁਰਮੀਤ ਸਿੰਘ ਮੀਤ ਹੇਅਰ (AAP) - 108764

ਸਿਮਰਨਜੀਤ ਸਿੰਘ ਮਾਨ SAD (A) - 50674

ਸੁਖਪਾਲ ਸਿੰਘ ਖਹਿਰਾ CONG - 52405

ਗੁਰਮੀਤ ਸਿੰਘ ਮੀਤ ਹੇਅਰ 44 ਹਜ਼ਾਰ ਵੋਟਾਂ ਨਾਲ ਅੱਗੇ

ਗੁਰਮੀਤ ਸਿੰਘ ਮੀਤ ਹੇਅਰ (AAP) - 96127

ਸਿਮਰਨਜੀਤ ਸਿੰਘ ਮਾਨ SAD (A) - 51715

ਸੁਖਪਾਲ ਸਿੰਘ ਖਹਿਰਾ CONG - 47076

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 36 ਹਜ਼ਾਰ ਵੋਟਾਂ ਨਾਲ ਅੱਗੇ

ਗੁਰਮੀਤ ਸਿੰਘ ਮੀਤ ਹੇਅਰ (AAP) - 79072

ਸਿਮਰਨਜੀਤ ਸਿੰਘ ਮਾਨ SAD (A) - 43060

ਸੁਖਪਾਲ ਸਿੰਘ ਖਹਿਰਾ CONG - 37789

ਸੰਗਰੂਰ ਤੋਂ 'ਆਪ' ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ 16 ਹਜ਼ਾਰ ਵੋਟਾਂ ਨਾਲ ਅੱਗੇ

ਗੁਰਮੀਤ ਸਿੰਘ ਮੀਤ ਹੇਅਰ (AAP) - 34979

ਸਿਮਰਨਜੀਤ ਸਿੰਘ ਮਾਨ SAD (A) - 18575

ਸੁਖਪਾਲ ਸਿੰਘ ਖਹਿਰਾ CONG - 15360

ਲੋਕ ਸਭਾ ਚੋਣਾਂ ਲਈ ਉਮੀਦਵਾਰਾਂ 'ਚ 'ਆਪ' ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾਂ 'ਤੇ ਦਾਅ ਖੇਡਿਆ ਹੈ। ਉਥੇ ਹੀ ਕਾਂਗਰਸ ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਭਾਜਪਾ ਵੱਲੋਂ ਅਰਵਿੰਦ ਖੰਨਾ ਨੂੰ ਇਥੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ ਵੀ ਦੋਬਾਰਾ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਪੰਜ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲੇਗਾ। ਇਸ ਦੇ ਇਲਾਵਾ ਬਸਪਾ ਨੇ ਡਾ. ਮੱਖਣ ਸਿੰਘ ਨੂੰ ਉਤਾਰਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਜਾਣੋ ਲੁਧਿਆਣਾ ਦੇ ਹਾਲਾਤ

ਸੰਗਰੂਰ ਸੀਟ ਦਾ 1999 ਤੋਂ ਲੈ ਕੇ ਹੁਣ ਤੱਕ ਦਾ ਲੋਕ ਸਭਾ ਚੋਣਾਂ ਦਾ ਪਿਛੋਕੜ

ਲੋਕ ਸਭਾ ਹਲਕਾ ਸੰਗਰੂਰ 'ਚ ਜੇਕਰ 1999 ਤੋਂ ਲੈ ਕੇ 6 ਵਾਰ ਹੋਈਆਂ ਲੋਕ ਸਭਾ ਚੋਣਾਂ (ਇਕ ਵਾਰ ਜ਼ਿਮਨੀ ਚੋਣ) ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਥੋਂ ਦੋ ਵਾਰ ਅਕਾਲੀ ਦਲ (ਅ) ਇਕ ਵਾਰ ਕਾਂਗਰਸ, ਇਕ ਵਾਰ ਅਕਾਲੀ ਦਲ ਅਤੇ ਦੋ ਵਾਰ ਆਮ ਆਦਮੀ ਪਾਰਟੀ ਜਿੱਤ ਹਾਸਲ ਕਰ ਚੁੱਕੀ ਹੈ।

ਲਗਾਤਾਰ ਦੋ ਵਾਰ ਜਿੱਤ ਹਾਸਲ ਕਰਨ ਵਾਲੇ CM ਭਗਵੰਤ ਮਾਨ ਦੀ ਸਾਖ਼ ਦਾਅ 'ਤੇ

ਸੰਗਰੂਰ ਲੋਕ ਸਭਾ ਸੀਟ 'ਤੇ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਖ਼ ਦਾਅ 'ਤੇ ਲੱਗੀ ਹੋਈ ਹੈ, ਕਿਉਂਕਿ 2022 'ਚ ਭਾਵੇਂ 'ਆਪ' ਵਿਧਾਨ ਸਭਾ ਚੋਣਾਂ ਜਿੱਤ ਗਈ ਸੀ ਪਰ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਬਣਨ ਦੌਰਾਨ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਣ ਪਿੱਛੋਂ ਹੋਈ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News