ਚਾਵਾਂ ਨਾਲ ਇੰਗਲੈਡ ਭੇਜੀ ਪਤਨੀ ਨੇ ਤੋੜ ਦਿੱਤੇ ਸੁਫ਼ਨੇ ,ਠੱਗਿਆ ਗਿਆ ਪਤੀ
Thursday, May 19, 2022 - 06:06 PM (IST)
ਸਮਰਾਲਾ(ਗਰਗ) : ਸਮਰਾਲਾ ਦੇ ਇਕ ਪਰਿਵਾਰ ਨਾਲ ਉਨ੍ਹਾਂ ਦੀ ਨੂੰਹ ਵੱਲੋਂ ਮੁੰਡੇ ਨੂੰ ਵਿਦੇਸ਼ ਲੈ ਜਾਣ ਦੀ ਆੜ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹੁਰੇ ਪਰਿਵਾਰ ਨੇ ਕਰੀਬ 24 ਲੱਖ ਰੁਪਇਆਂ ਖ਼ਰਚ ਕਰਕੇ ਆਪਣੀ ਨੂੰਹ ਨੂੰ ਇੰਗਲੈਡ ਭੇਜ ਦਿੱਤਾ ਅਤੇ ਉੱਥੇ ਜਾ ਕੇ ਲੜਕੀ ਨੇ ਅੱਖ ਬਦਲ ਲਈ ਹੈ। ਸੁਹਰਾ ਪਰਿਵਾਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲੜਕੀ ਨੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਦੀ ਬਜਾਏ ਉੱਲਟਾ ਪਤੀ ਨਾਲ ਸੰਪਰਕ ਕਰਨਾ ਹੀ ਬੰਦ ਕਰ ਦਿੱਤਾ ਅਤੇ ਸਹੁਰੇ ਪਰਿਵਾਰ ਵੱਲੋਂ ਖ਼ਰਚ ਕੀਤੀ ਰਕਮ ਵੀ ਵਾਪਸ ਨਹੀਂ ਭੇਜੀ।
ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਹੈ ਉੱਚ ਪੱਧਰੀ ਕਮੇਟੀ ਦੀ ਪਲੇਠੀ ਇਕੱਤਰਤਾ
ਸਮਰਾਲਾ ਪੁਲਸ ਵੱਲੋਂ ਇਸ ਸੰਬੰਧ ਵਿੱਚ ਦਰਜ਼ ਕੀਤੇ ਮਾਮਲੇ ’ਚ ਲੜਕੀ ਦੇ ਸਹੁਰੇ ਗੁਰਨਾਮ ਸਿੰਘ ਵਾਸੀ ਪਿੰਡ ਅਲੌੜ (ਥਾਣਾ ਖੰਨਾ) ਨੇ ਦੱਸਿਆ ਕਿ, ਦੋ ਸਾਲ ਪਹਿਲਾਂ ਉਨ੍ਹਾਂ ਦੇ ਲੜਕੇ ਪ੍ਰਿੰਸ ਕੁਮਾਰ ਦਾ ਸਮਰਾਲਾ ਨਿਵਾਸੀ ਲੜਕੀ ਨੇਹਾ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਨੇਹਾ ਨੂੰ ਇੰਗਲੈਡ ਭੇਜਣ ਲਈ ਕਰਜ਼ ਚੁੱਕ ਕੇ ਕਰੀਬ 24 ਲੱਖ ਰੁਪਏ ਖ਼ਰਚ ਕੀਤਾ ਸਨ। ਸੁਹਰਾ ਪਰਿਵਾਰ ਨੂੰ ਆਸ ਸੀ ਕਿ ਨੇਹਾ ਇੰਗਲੈਡ ਪਹੁੰਚ ਕੇ ਆਪਣੇ ਪਤੀ ਪ੍ਰਿੰਸ ਕੁਮਾਰ ਨੂੰ ਵੀ ਉੱਥੇ ਬੁਲਾ ਲਵੇਗੀ। ਨੇਹਾ ਦੇ ਬਾਹਰ ਜਾਣ ਤੋਂ ਬਾਅਦ 6 ਮਹੀਨੇ ਸਭ ਠੀਕ-ਠਾਕ ਰਿਹਾ ਅਤੇ ਨੇਹਾ ਇੰਗਲੈਡ ਵਿੱਚ ਲਾਕਡਾਊਨ ਦਾ ਬਹਾਨਾ ਲੱਗਾ ਕੇ ਸਹੁਰੇ ਪਰਿਵਾਰ ਤੋਂ ਹੋਰ ਖਰਚਾ ਵੀ ਮੰਗਵਾਉਂਦੀ ਰਹੀ। ਉਸ ਤੋਂ ਬਾਅਦ ਜਦੋਂ ਪ੍ਰਿੰਸ ਦੇ ਪਰਿਵਾਰ ਵਾਲਿਆਂ ਵੱਲੋਂ ਹੋਰ ਖ਼ਰਚਾ ਭੇਜਣਾ ਬੰਦ ਕਰ ਦਿੱਤਾ ਗਿਆ ਤਾਂ ਨੇਹਾ ਦੇ ਸੂਰ ਬਦਲ ਗਏ ਅਤੇ ਉਸ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ।
ਇਹ ਵੀ ਪੜ੍ਹੋ- ਭਾਈ ਰਾਜੋਆਣਾ ਤੋਂ ਇਲਾਵਾ ਬਾਕੀ ਸਿੰਘਾਂ ਦੀਆਂ ਰਿਹਾਈਆਂ ਬਾਦਲਾਂ ਦੇ ਏਜੰਡੇ ’ਤੇ ਨਹੀਂ : ਭੋਮਾ
ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕਈ ਵਾਰ ਗੱਲ ਕੀਤੀ ਗਈ, ਪਰ ਨਾ ਹੀ ਨੇਹਾ ਨੇ ਆਪਣੇ ਪਤੀ ਨੂੰ ਇੰਗਲੈਡ ਸੱਦਿਆ ਅਤੇ ਨਾ ਉਨਾਂ ਵੱਲੋਂ ਖ਼ਰਚ ਕੀਤੀ ਗਈ ਰਕਮ ਹੀ ਵਾਪਸ ਕੀਤੀ ਗਈ। ਪੁਲਸ ਨੇ ਸ਼ਿਕਾਇਤ ਦੀ ਪੜਤਾਲ ਮਗਰੋਂ ਨੇਹਾ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਵਿੱਚ ਮਾਮਲਾ ਦਰਜ਼ ਕਰ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।