ਲਾੜੇ ਨੇ ਲਾੜੀ ਉੱਤੋਂ ਵਾਰ ਦਿੱਤੇ ਕਰੋੜਾਂ! ਵੀਡੀਓ ਵਾਇਰਲ
Thursday, Feb 19, 2026 - 04:11 AM (IST)
ਤਰਨਤਾਰਨ - ਪੰਜਾਬ ਵਿਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ, ਜੋ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਹ ਅਨੋਖਾ ਵਿਆਹ ਤਰਨਤਾਰਨ ਜ਼ਿਲੇ ਦੇ ਪੱਟੀ ਸ਼ਹਿਰ ਵਿਚ ਹੋਇਆ। ਇਸ ਵਿਆਹ ਸਮਾਗਮ ਦੌਰਾਨ ਉਸ ਵੇਲੇ ਮਾਹੌਲ ਬਦਲ ਗਿਆ ਜਦੋਂ ਲਾੜੇ ਨੇ ਆਪਣੀ ਲਾੜੀ ਉੱਤੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ। ਇਸ ਖ਼ਾਸ ਪਲ ਦੀ ਵੀਡੀਓ ਉੱਥੇ ਮੌਜੂਦ ਮਹਿਮਾਨਾਂ ਨੇ ਰਿਕਾਰਡ ਕਰ ਲਈ ਅਤੇ ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ।
A video circulating on social media claiming that the groom’s family showered the bride with ₹8.5 crore in cash at a Punjabi wedding is fake. The video is from Patti, Tarn Taran. According to the DJ, the total cash collected was around ₹4 lakh, including US dollars. pic.twitter.com/PxXxIV1kAd
— BharatXnow (@BharatXnow) February 18, 2026
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜਾ ਖ਼ੁਸ਼ੀ ਵਿਚ ਨੋਟ ਉਡਾ ਰਿਹਾ ਹੈ, ਜਦਕਿ ਆਲੇ-ਦੁਆਲੇ ਖੜ੍ਹੇ ਲੋਕ ਹੈਰਾਨੀ ਅਤੇ ਉਤਸ਼ਾਹ ਨਾਲ ਇਹ ਨਜ਼ਾਰਾ ਦੇਖ ਰਹੇ ਹਨ। ਸੋਸ਼ਲ ਮੀਡੀਆ ’ਤੇ ਤਾਂ ਇਥੋਂ ਤੱਕ ਚਰਚਾ ਛਿੜ ਗਈ ਕਿ ਲਾੜੇ ਨੇ ਵਿਆਹ ਵਿਚ ਲਾੜੀ ਉੱਤੋਂ 8-9 ਕਰੋੜ ਰੁਪਏ ਲੁਟਾ ਦਿੱਤੇ ਹਨ।
ਹਾਲਾਂਕਿ ਵਾਇਰਲ ਦਾਅਵਿਆਂ ਦੇ ਵਿਚਕਾਰ ਸਮਾਗਮ ਨਾਲ ਜੁੜੇ ਡੀ. ਜੇ. ਸੰਚਾਲਕ ਨੇ ਸਾਹਮਣੇ ਆ ਕੇ ਸਥਿਤੀ ਸਪੱਸ਼ਟ ਕੀਤੀ। ਉਸ ਮੁਤਾਬਕ ਸਮਾਗਮ ਵਿਚ ਕਰੋੜਾਂ ਨਹੀਂ, ਸਗੋਂ ਲੱਗਭਗ 3 ਲੱਖ ਰੁਪਏ ਹੀ ਉਡਾਏ ਗਏ ਸਨ। ਜ਼ਿਆਦਾਤਰ ਨੋਟ 10-10 ਰੁਪਏ ਦੇ ਸਨ, ਜਿਨ੍ਹਾਂ ਦੀਆਂ ਗੱਡੀਆਂ ਜ਼ਿਆਦਾ ਹੋਣ ਕਾਰਨ ਰਕਮ ਦੇਖਣ ਵਿਚ ਜ਼ਿਆਦਾ ਲੱਗ ਰਹੀ ਸੀ।
