ਸਾਈਬਰ ਠੱਗਾਂ ਨੇ ਰਿਸ਼ਤੇਦਾਰ ਬਣ ਕੇ ਕੀਤਾ ਫੋਨ, ਬਜ਼ੁਰਗ ਨਾਲ ਮਾਰੀ ਸਾਢੇ 3 ਲੱਖ ਦੀ ਠੱਗੀ

Wednesday, Nov 27, 2024 - 08:58 AM (IST)

ਸਾਈਬਰ ਠੱਗਾਂ ਨੇ ਰਿਸ਼ਤੇਦਾਰ ਬਣ ਕੇ ਕੀਤਾ ਫੋਨ, ਬਜ਼ੁਰਗ ਨਾਲ ਮਾਰੀ ਸਾਢੇ 3 ਲੱਖ ਦੀ ਠੱਗੀ

ਜਗਰਾਓਂ : ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਸਾਈਬਰ ਕ੍ਰਾਈਮ ਵਿਖੇ ਅਣਪਛਾਤੇ ਸਾਈਬਰ ਠੱਗਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਸਾਈਬਰ ਕ੍ਰਾਈਮ ਦੇ ਏ. ਐੱਸ. ਆਈ. ਜਗਰੂਪ ਸਿੰਘ ਮੁਤਾਬਕ ਜਸਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤਹਿਸੀਲ ਰੋਡ ਜਗਰਾਓਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਵਿਅਕਤੀ ਨੇ ਉਸ ਦਾ ਰਿਸ਼ਤੇਦਾਰ ਬਣ ਕੇ ਉਸ ਨਾਲ ਸਾਢੇ 3 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਸ ਵਲੋਂ ਸ਼ਿਕਾਇਤ ਮਿਲਣ ਉਪਰੰਤ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਗਈ ਅਤੇ ਅਣਪਛਾਤੇ ਸਾਈਬਰ ਅਪਰਾਧੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News