ਜੇਕਰ ਤੁਸੀਂ ਵੀ ਹੋ ਘਰ ''ਚ ''ਇਕਾਂਤਵਾਸ'' ਤਾਂ ਇਨ੍ਹਾਂ ਨਿਯਮਾਂ ਦਾ ਕਰੋ ਪਾਲਣ
Saturday, May 02, 2020 - 06:34 PM (IST)
ਗੜ੍ਹਸ਼ੰਕਰ (ਸ਼ੋਰੀ)— ਕੋਰੋਨਾ ਵਾਇਰਸ ਨਾਲ ਹੀ ਘਰ 'ਚ ਇਕਾਂਤਵਾਸ ਸ਼ਬਦ ਲੋਕਾਂ ਨੂੰ ਸੁਣਨ ਅਤੇ ਪੜ੍ਹਨ ਨੂੰ ਪਹਿਲੀ ਵਾਰ ਮਿਲਿਆ ਹੈ। ਇਕਾਂਤਵਾਸ ਕੋਰੋਨਾ ਵਾਇਰਸ ਤੋਂ ਬਚਾਓ ਲਈ ਸਿਹਤ ਮਹਿਕਮੇ ਵੱਲੋਂ ਅਹਿਤਿਆਤ ਦੇ ਤੌਰ 'ਤੇ ਉਸ ਵਿਅਕਤੀ ਨੂੰ ਕਰਵਾਇਆ ਜਾਂਦਾ ਹੈ, ਜੋ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ, ਕੋਰੋਨਾ ਪ੍ਰਭਾਵਿਤ ਇਲਾਕੇ ਜਾਂ ਦੇਸ਼ 'ਚੋਂ ਹੋ ਕੇ ਆਇਆ ਹੋਵੇ।
ਇਹ ਵੀ ਪੜ੍ਹੋ: ਜਲੰਧਰ: ਵਿਗੜੇ ਨੌਜਵਾਨ ਦੀ ਘਟੀਆ ਕਰਤੂਤ, ਨਾਕੇ ਦੌਰਾਨ ਏ.ਐੱਸ.ਆਈ. 'ਤੇ ਚੜ੍ਹਾਈ ਕਾਰ (ਵੀਡੀਓ)
ਇਕਾਂਤਵਾਸ ਲਈ ਨਿਰਦੇਸ਼ ਜਾਰੀ ਕਰਕੇ ਸਬੰਧਤ ਵਿਅਕਤੀ ਨੂੰ ਘਰ 'ਚ ਹੀ ਰਹਿਣ ਲਈ ਕਿਹਾ ਜਾਂਦਾ ਹੈ ਪਰ ਅਸਲੀਅਤ 'ਚ ਇਕਾਂਤਵਾਸ 'ਤੇ ਗਏ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ, ਇਸ ਸਬੰਧੀ ਵਿਸ਼ੇਸ਼ ਨਿਰਦੇਸ਼ ਨਹੀਂ ਦਿੱਤੇ ਜਾਂਦੇ ਹਨ। ਇਸ ਸਬੰਧੀ ਵੱਖ-ਵੱਖ ਸੂਤਰਾਂ ਤੋਂ ਇਕੱਠੀਆਂ ਕੀਤੀਆਂ ਜਾਣਕਾਰੀਆਂ ਅਨੁਸਾਰ ਇਕਾਂਤਵਾਸ 'ਚ ਅਜੇ ਅਜਿਹਾ ਬਹੁਤ ਕੁਝ ਹੈ ਜੋ ਸਬੰਧਤ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ. ਐੱਚ. ਓ.) ਨੇ ਵੀ ਇਸ ਸਬੰਧੀ ਜੋ ਸਿਫਾਰਸ਼ਾਂ ਜਾਰੀ ਕੀਤੀਆਂ ਹਨ, ਉਹ ਵੀ ਇਨ੍ਹਾਂ 'ਚ ਸ਼ਾਮਲ ਹਨ।
ਕੀ ਹੈ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਨਿਰਦੇਸ਼
ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਇੰਚਾਰਜ ਡਾ. ਰਘੂਬੀਰ ਸਿੰਘ ਨੇ ਦੱਸਿਆ ਕਿ ਇਕਾਂਤਵਾਸ ਵਾਲੇ ਵਿਅਕਤੀ ਨੂੰ ਬਿਨਾਂ ਸਾਬਣ ਦੇ ਹੱਥ ਧੋਏ ਆਪਣੀ ਅੱਖ, ਨੱਕ ਤੇ ਮੂੰਹ ਨਹੀਂ ਛੂਹਣੇ ਚਾਹੀਦੇ।
ਦਿਨ ਵਿਚ ਦੋ ਵਾਰ ਬਾਡੀ ਦਾ ਟੈਂਪਰੇਚਰ ਚੈੱਕ ਕਰਨਾ ਚਾਹੀਦਾ ਹੈ।
ਇਕਾਂਤਵਾਸ ਵਾਲੇ ਵਿਅਕਤੀ ਦੇ ਬਰਤਨ ਵੱਖ ਤੋਂ ਰੱਖੇ ਜਾਣ, ਉਸ ਦੇ ਕਮਰੇ 'ਚ ਕੋਈ ਵੀ ਵਸਤੂ ਘਰ ਦਾ ਕੋਈ ਵਿਅਕਤੀ ਪ੍ਰਯੋਗ ਨਾ ਕਰੇ।
ਇਕਾਂਤਵਾਸ ਦੌਰਾਨ ਸਾਧਾਰਨ ਮਾਸਕ ਨਹੀਂ ਬਲਕਿ ਸਰਜੀਕਲ ਮਾਸਕ ਹਰ ਸਮੇਂ ਪਾਉਣਾ ਜ਼ਰੂਰੀ ਹੈ, ਜੋ 6 ਤੋਂ 8 ਘੰਟੇ ਉਪਰੰਤ ਬਦਲ ਦਿੱਤਾ ਜਾਣਾ ਚਾਹੀਦਾ ਹੈ। ਦੋਬਾਰਾ ਇਸ ਮਾਸਕ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਵਰਤੋਂ ਕੀਤੇ ਮਾਸਕ ਨੂੰ ਸਾੜ ਜਾਂ ਮਿੱਟੀ ਹੇਠ ਦੱਬ ਦੇਣਾ ਚਾਹੀਦਾ ਹੈ।
ਮਾਹਿਰਾਂ ਦੀ ਨਜ਼ਰ 'ਚ ਇਕਾਂਤਵਾਸ ਹੋਏ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ
ਇਕਾਂਤਵਾਸ ਵਾਲੇ ਵਿਅਕਤੀ ਨੂੰ ਘਰ 'ਚ ਇਕ ਕਮਰੇ ਦੀ ਚੋਣ ਕਰ ਲੈਣੀ ਚਾਹੀਦੀ ਹੈ ਅਤੇ ਇਸ ਕਮਰੇ ਵਿਚ ਉਸ ਤੋਂ ਇਲਾਵਾ ਕੋਈ ਦੂਸਰਾ ਵਿਅਕਤੀ ਦਾਖਲ ਨਹੀਂ ਹੋਣਾ ਚਾਹੀਦਾ।
ਜੋ ਵਿਅਕਤੀ ਇਕਾਂਤਵਾਸ ਵਿਚ ਹੈ, ਉਸਦੇ ਸੰਪਰਕ 'ਚ ਘਰ ਦਾ ਸਿਰਫ ਇਕ ਮੈਂਬਰ ਹੀ ਰਹੇ। ਜਦ ਵੀ ਉਸ ਦੇ ਕਮਰੇ 'ਚ ਜਾਣਾ ਹੋਵੇ ਤਾਂ ਉਹ ਵਿਅਕਤੀ ਇਕ ਤੋਂ ਤਿੰਨ ਮੀਟਰ ਦਾ ਫਾਸਲਾ ਬਣਾ ਕੇ ਰੱਖੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਬਲਾਸਟ, ਹਜ਼ੂਰ ਸਾਹਿਬ ਤੋਂ ਪਰਤੇ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ