ਸ਼ੱਕੀ ਹਾਲਾਤ ’ਚ ਪੇਂਟ ਕਾਰੋਬਾਰੀ ਦੇ ਘਰ ’ਚ ਲੱਗੀ ਭਿਆਨਕ ਅੱਗ, ਘਰੇਲੂ ਸਾਮਾਨ ਸੜਿਆ
Wednesday, Nov 26, 2025 - 08:37 AM (IST)
ਲੁਧਿਆਣਾ (ਰਾਜ) : ਮੰਗਲਵਾਰ ਦੇਰ ਰਾਤ ਤਰਸੇਮ ਕਾਲੋਨੀ ’ਚ ਉਦੋਂ ਦਹਿਸ਼ਤ ਫੈਲ ਗਈ ਜਦੋਂ ਇਕ ਪੇਂਟ ਕਾਰੋਬਾਰੀ ਦੇ ਘਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੂਰਾ ਘਰ ਸੜ ਕੇ ਸੁਆਹ ਹੋ ਗਿਆ। ਰਿਪੋਰਟਾਂ ਅਨੁਸਾਰ ਅੱਗ ਸੀ. ਵੀ. ਐੱਨ. ਪੇਂਟਸ ਕੋਟਿੰਗਸ ਦੇ ਮਾਲਕ ਜੁਗਲ ਕਿਸ਼ੋਰ ਗੋਇਲ ਦੇ ਘਰ ਦੀ ਪਹਿਲੀ ਮੰਜ਼ਿਲ ’ਤੇ ਲੱਗੀ। ਅਚਾਨਕ ਅੱਗ ਲੱਗਣ ਵੇਲੇ ਜੁਗਲ ਕਿਸ਼ੋਰ ਗੋਇਲ ਦੀ ਮਾਂ ਅੰਦਰ ਇਕੱਲੀ ਸੀ। ਧੂੰਆਂ ਦੇਖ ਕੇ ਜੁਗਲ ਦੀ ਮਾਂ ਨੇ ਅਲਾਰਮ ਵਜਾਇਆ ਅਤੇ ਗੁਆਂਢੀਆਂ ਨੇ ਉਸ ਨੂੰ ਹੇਠਾਂ ਉਤਾਰਿਆ।
ਇਹ ਵੀ ਪੜ੍ਹੋ : ਲੁਧਿਆਣੇ ਦੇ ਵੱਡੇ ਕਾਰੋਬਾਰੀ ਦੇ ਟਿਕਾਣਿਆਂ 'ਤੇ Raid! ਇੱਧਰ-ਉੱਧਰ ਹੋ ਗਏ ਪਿਉ-ਪੁੱਤ
ਇਸ ਦੌਰਾਨ ਅੱਗ ਤੇਜ਼ ਹੋ ਗਈ ਅਤੇ ਪੂਰੇ ਕਮਰੇ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਦੀ ਸੂਚਨਾ ਮਿਲਦੇ ਹੀ ਪੇਂਟ ਡੀਲਰ ਵੀ ਮੌਕੇ ’ਤੇ ਪਹੁੰਚ ਗਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਅਤੇ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਇਕ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ, ਉਦੋਂ ਤੱਕ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੋ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
