2027 'ਚ ਕਾਂਗਰਸ ਦਾ ਨਵਾਂ ਸਮੀਕਰਨ! ਚੰਨੀ ਦੇ ਘਰ ਪਹੁੰਚੇ ਵੜਿੰਗ ਤੇ ਰੰਧਾਵਾ
Wednesday, Nov 26, 2025 - 12:20 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਧੜੇਬੰਦੀ ਦਰਮਿਆਨ ਹੁਣ ਨਵੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਦੇ ਚੱਲਦੇ ਪਾਰਟੀ ਦੇ ਸੀਨੀਅਰ ਆਗੂਆਂ ਵਿਚ ਨਵਾਂ ਸਮੀਕਰਨ ਬਣਦਾ ਨਜ਼ਰ ਆਇਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਕਾਂਗਰਸ ਦੇ ਤਿੰਨੇ ਵੱਡੇ ਆਗੂਆਂ ਵਿਚਾਲੇ ਹੋਈ ਇਸ ਮੀਟਿੰਗ ਨੇ ਸੂਬੇ ਦਾ ਸਿਆਸੀ ਪਾਰਾ ਵਧਾ ਦਿੱਤਾ ਹੈ। ਰਾਜਾ ਵੜਿੰਗ ਅਤੇ ਚਰਨਜੀਤ ਚੰਨੀ ਵਿਚਾਲੇ ਵੱਧ ਰਹੀਆਂ ਨਜ਼ਦੀਕੀਆਂ ਨੂੰ ਸਿਆਸੀ ਮਾਹਿਰ 2027 ਲਈ ਕਾਂਗਰਸ ਦੀ ਨਵੀਂ ਰੂਪ-ਰੇਖ ਦੇ ਤੌਰ ’ਤੇ ਵੀ ਵੇਖ ਰਹੇ ਹਨ, ਜਦੋਂ ਕਿ ਰੰਧਾਵਾ ਦੀ ਮੌਜੂਦਗੀ ਨੇ ਇਸ ਮੀਟਿੰਗ ਦੇ ਮਾਇਨੇ ਹੋਰ ਵੀ ਵਧਾ ਦਿੱਤੇ ਹਨ।
ਇਹ ਵੀ ਪੜ੍ਹੋ : ਸਿਆਸਤ 'ਚ ਵੱਡੀ ਹਲਚਲ, ਇਸ ਸੀਨੀਅਰ ਆਗੂ ਨੇ ਛੱਡੀ ਕਾਂਗਰਸ
ਸੂਤਰਾਂ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਅੰਦਰੂਨੀ ਤੌਰ ’ਤੇ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਹੋਈ ਹੈ। ਹਾਲਾਂਕਿ ਆਖਿਆ ਇਹ ਵੀ ਜਾ ਰਿਹਾ ਹੈ ਕਿ ਇਹ ਮੀਟਿੰਗ ਇਸ ਲਈ ਵੀ ਹੋਈ ਹੈ ਕਿਉਂਕਿ ਕਾਂਗਰਸ ਦੇ ਅੰਦਰ ਨਵੀਂ ਲੀਡਰਸ਼ਿਪ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਮੀਟਿੰਗ ਦੇ ਏਜੰਡੇ ਬਾਰੇ ਫਿਲਹਾਲ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਪਾਰਟੀ ਅੰਦਰ ਇਹ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਕਿ 2027 ਤੋਂ ਪਹਿਲਾਂ ਕਾਂਗਰਸ ਇਕ ਨਵੀਂ ਰਣਨੀਤੀ ਨਾਲ ਮੈਦਾਨ ਵਿਚ ਉਤਰ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੁੜੀ ਨੂੰ ਜਬਰ-ਜ਼ਿਨਾਹ ਪਿੱਛੋਂ ਮਾਰਨ ਵਾਲਾ ਦਰਿੰਦਾ ਪੁਲਸ ਦੇ ਵੱਡੇ ਪਹਿਰੇ ਹੇਠ ਅਦਾਲਤ 'ਚ ਪੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
