ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Thursday, Nov 20, 2025 - 08:25 PM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਬੁੱਲੋਵਾਲ (ਰਣਧੀਰ): ਇੰਜੀ. ਸਤਪਾਲ ਸਿੰਘ ਉਪ ਮੰਡਲ ਅਫ਼ਸਰ ਬੁੱਲੋਵਾਲ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ. ਵੀ ਸਬ ਸਟੇਸ਼ਨ ਦੀ ਜਰੂਰੀ ਮੁਰੰਮਤ ਕਰਕੇ ਮਿਤੀ 21-11-2025ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 66 ਕੇ . ਸਬ ਸਟੇਸ਼ਨ ਬੁੱਲੋਵਾਲ ਤੋਂ ਚਲਦੇ ਸਾਰੇ 11 ਕੇ.ਵੀ ਫੀਡਰਾਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ । ਜਿਸ ਕਾਰਨ ਉਪ ਮੰਡਲ ਦਫਤਰ ਬੁੱਲੋਵਾਲ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਘਰਾਂ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਹੋਏਗੀ।

ਮਹਿਤਪੁਰ (ਚੋਪੜਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀਟਡ ਪਰਜੀਆਂ ਕਲਾਂ ਦੇ ਇੰਜੀਨੀਅਰ ਦਵਿੰਦਰ ਸਿੰਘ ਨੇ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਪਰਜੀਆਂ ਵਿਖੇ ਜ਼ਰੂਰੀ ਮੁਰੰਮਤ ਕਰਨ ਕਰ ਕੇ ਪਰਜ਼ੀਆਂ ਤੋਂ ਚੱਲਣ ਵਾਲੇ ਸਹਿਰੀ ਫੀਡਰ ਪਰਜ਼ੀਆਂ ਕਲਾਂ, ਬੁਲੰਦਪੁਰੀ ਯੂ. ਪੀ. ਐੱਸ., ਸੋਹਲ ਜਗੀਰ ਯੂ. ਪੀ. ਐੱਸ., ਐੱਮ. ਈ. ਐੱਸ. ਫੀਡਰ ਤੇ 11 ਕੇ. ਵੀ. ਦਾਨੇਵਾਲ, ਗੇਹਲਣ, ਅਕਬਰਪੁਰ, ਲੋਹਗੜ੍ਹ ਦੀ ਸਪਲਾਈ 21 ਨਵੰਬਰ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਬੰਦ ਰਹੇਗੀ।

22 ਨਵੰਬਰ ਨੂੰ ਲੱਗੇਗਾ ਕੱਟ
ਤਰਨਤਾਰਨ (ਰਮਨ,ਆਹਲੂਵਾਲੀਆ)-132 ਕੇ.ਵੀ.ਏ. ਸਬ ਸ਼ਟੇਸ਼ਨ ਤਰਨਤਾਰਨ ਵਿਖੇ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਸਿਟੀ 3, 11 ਕੇ.ਵੀ. ਸਿਟੀ 7 ਅਤੇ 11 ਕੇ.ਵੀ. ਸਿਵਲ ਹਸਪਤਾਲ ਤਰਨਤਾਰਨ ਦੀ ਬਿਜਲੀ ਸਪਲਾਈ ਮਿਤੀ 22 ਨਵੰਬਰ ਦਿਨ ਸ਼ਨੀਵਾਰ ਨੂੰ ਸਮਾਂ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਸਿਵਲ ਹਸਪਤਾਲ ਤਰਨਤਾਰਨ, ਮੇਜਰ ਜੀਵਨ ਸਿੰਘ ਨਗਰ, ਗੋਲਡਲ ਐਵੀਨਿਊ, ਮਹਿੰਦਰਾ ਐਵੀਨਿਊ, ਗਰੀਨ ਐਵੀਨਿਊ, ਮਹਿੰਦਰਾ ਇਨਕਲੇਵ, ਨਾਨਕਸਰ ਮੁਹੱਲਾ ਬੈਕ ਸਾਈਡ ਸਿਵਲ ਹਸਪਤਾਲ, ਲਾਲੀ ਸ਼ਾਹ ਮੁਹੱਲਾ, ਨਹਿਰੂ ਗੇਟ, ਅੰਮ੍ਰਿਤਸਰ ਰੋਡ ਅਤੇ ਪੁਲਸ ਲਾਈਨ ਫੀਡਰ ਆਦਿ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਪਾਵਰਕਾਮ ਸ਼ਹਿਰੀ ਤਰਨਤਾਰਨ, ਇੰਜੀ. ਗੁਰਭੇਜ ਸਿੰਘ ਢਿੱਲੋਂ ਜੇ.ਈ., ਇੰਜੀ. ਮਨਜੀਤ ਸਿੰਘ ਜੇ.ਈ ਅਤੇ ਇੰਜੀ. ਹਰਜਿੰਦਰ ਸਿੰਘ ਜੇ ਈ. ਨੇ ਦਿੱਤੀ।

22 ਤੇ 23 ਨਵੰਬਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ
ਮੋਗਾ (ਬਿੰਦਾ)- ਮਿਤੀ 22 ਨਵੰਬਰ ਅਤੇ 23 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ 132 ਕੇ.ਵੀ ਮੋਗਾ 1 ਤੋਂ ਚਲਦਾ 11 ਕੇ.ਵੀ ਐੱਫ.ਸੀ.ਆਈ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਨਵੇਂ ਫੀਡਰ ਨੂੰ ਖਿੱਚਣ ਲਈ ਬਿਜਲੀ ਸਪਲਾਈ ਬੰਦ ਰਹੇਗੀ ਇਸ ਨਾਲ 11 ਕੇ.ਵੀ ਐੱਫ.ਸੀ.ਆਈ ਫੀਡਰ ਅਤੇ 11 ਕੇ.ਵੀ ਜ਼ੀਰਾ ਰੋਡ ਫੀਡਰ, 11 ਕੇ.ਵੀ ਦੱਤ ਰੋਡ ਫੀਡਰ, 11 ਕੇ.ਵੀ ਐਸ.ਏ.ਐੱਸ ਨਗਰ ਫੀਡਰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐੱਸ.ਡੀ.ਓ ਜਗਸੀਰ ਸਿੰਘ ਅਤੇ ਜੇ.ਈ ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਵਲੋਂ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਜ਼ੀਰਾ ਰੋਡ, ਸੋਢੀ ਨਗਰ, ਜੀ.ਟੀ ਰੋਡ ਵੀ ਮਾਰਟ ਸਾਇਡ, ਜੀ.ਟੀ ਰੋਡ ਬਿੱਗ ਬੈਂਨ ਵਾਲੀ ਸਾਈਡ, ਚੱਕੀ ਵਾਲੀ ਗਲੀ, ਅਜੀਤ ਨਗਰ, ਮਨਚੰਦਾ ਕਲੋਨੀ, ਭਗਤ ਸਿੰਘ ਕਲੋਨੀ, ਪੱਕਾ ਦੁਸਾਂਝ ਰੋਡ, ਬਸਤੀ ਗੋਬਿੰਦਗੜ੍ਹ, ਅਕਾਲਸਰ ਰੋਡ, ਬਾਬਾ ਸੁਰਤ ਸਿੰਘ ਨਗਰ, ਜੁਝਾਰ ਨਗਰ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ, ਦੱਤ ਰੋਡ ਸਿਵਲ ਲਾਈਨ, ਜੇਲ੍ਹ, ਡੀ.ਸੀ ਕੰਪਲੈਕਸ, ਜੇਲ੍ਹ ਵਾਲੀ ਗਲੀ, ਮੈਜੇਸਟਿਕ ਰੋਡ, ਜੰਡੂ ਵਾਲੀ ਗਲੀ, ਕਬਾੜ ਮਾਰਕੀਟ, ਐੱਫ.ਸੀ.ਆਈ ਰੋਡ, ਕਿਚਲੂ ਸਕੂਲ, ਇੰਮਪਰੂਵਮੈਂਟ ਟਰੱਸਟ ਮਾਰਕੀਟ, ਕੋਰਟ ਕੰਪਲੈਕਸ, ਸੈਸ਼ਨ ਕੋਰਟ ਆਦਿ ਇਲਾਕਾ ਪ੍ਰਭਾਵਿਤ ਰਹੇਗਾ।


author

Baljit Singh

Content Editor

Related News