Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Sunday, Nov 23, 2025 - 09:13 PM (IST)

Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਹਰਿਆਣਾ (ਆਨੰਦ, ਰੱਤੀ, ਨਲੋਆ)- ਉੱਪ ਮੰਡਲ ਪੀ.ਐੱਸ.ਪੀ.ਸੀ.ਐੱਲ. ਹਰਿਆਣਾ ਦੇ ਜਸਵੰਤ ਸਿੰਘ ਐੱਸ.ਡੀ.ਓ. ਵੱਲੋਂ ਜਾਰੀ ਇਕ ਪ੍ਰੈੱਸ ਨੋਟ ’ਚ ਦੱਸਿਆ ਗਿਆ ਕਿ 132 ਕੇ. ਵੀ. ਚੌਹਾਲ ਸਬ ਸਟੇਸ਼ਨ ਤੋਂ ਆ ਰਹੀ 66 ਕੇ.ਵੀ. ਸਬ ਸਟੇਸ਼ਨ ਜਨੌੜੀ ਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਦਿਨ ਸੋਮਵਾਰ ਨੂੰ ਜਨੌੜੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ.ਵੀ. ਲਾਲਪੁਰ ਯੂ.ਪੀ.ਐੱਸ., 11 ਕੇ.ਵੀ. ਬੱਸੀ ਬਜੀਦ ਏ.ਪੀ. ਕੰਢੀ, 11 ਕੇ.ਵੀ. ਭਟੋਲੀਆਂ ਏ.ਪੀ., 11 ਕੇ.ਵੀ. ਢੋਲਵਾਹਾ ਮਿਕਸ ਕੰਡੀ, 11 ਕੇ.ਵੀ. ਜਨੌੜੀ-2, 11 ਕੇ. ਵੀ. ਅਤਵਾਰਾਪੁਰ ਦੀ ਸਪਲਾਈ ਸਵੇਰ 11 ਵਜੇ ਤੋਂ ਲੈ ਕੇ ਸ਼ਾਮ 2 ਵਜੇ ਤੱਕ ਜ਼ਰੂਰੀ ਮੁਰੰਮਤ ਕਰਨ ਲਈ 24 ਨਵੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਰ ਕੇ ਢੋਲਵਾਹਾ, ਰਮਟਟਵਾਲੀ, ਜਨੌੜੀ, ਟੱਪਾ, ਬਹੇੜਾ, ਬਾੜੀਖੱਡ, ਕੂਕਾਨੇਟ, ਦੇਹਰੀਆਂ, ਲਾਲਪੁਰ, ਰੋੜਾ, ਕਾਹਲਵਾਂ, ਭਟੋਲੀਆਂ ਡਡੋਹ, ਅਤਵਾਰਾਪੁਰ ਆਦਿ ਪਿੰਡਾਂ ਦੇ ਘਰਾਂ, ਟਿਊਬਵੈੱਲਾਂ ਅਤੇ ਫੈਕਟਰੀਆਂ ਦੀ ਸਪਲਾਈ ਉਪਰੋਕਤ ਦਿੱਤੇ ਹੋਏ ਸਮੇਂ ਅਨੁਸਾਰ ਬੰਦ ਰਹੇਗੀ।

ਮੋਗਾ (ਬਿੰਦਾ)-132 ਕੇ. ਵੀ. ਗਰਿੱਡ ਸਮਾਧ ਭਾਈ ਤੋਂ ਚਲਦੇ ਅਰਬਨ ਸਮਾਧ ਭਾਈ, ਘੋਲੀਆ ਕਲਾਂ ਸ਼ਹਿਰੀ, ਰੌਂਤਾ ਸ਼ਹਿਰੀ, ਗੰਜੀ ਗੁਲਾਬ ਸਿੰਘ ਵਾਲਾ ਸ਼ਹਿਰੀ ਅਤੇ ਬਾਬਾ ਫਤਹਿ ਸਿੰਘ ਵਾਲਾ ਸ਼ਹਿਰੀ ਦੀ ਬਿਜਲੀ ਸਪਲਾਈ ਗਰਿੱਡ ਦੇ ਸਾਜੋ ਸਾਮਾਨ ਦੇ ਉਪਕਰਨਾਂ ਦੀ ਮੁਰੰਮਤ ਹੋਣ ਕਾਰਨ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਅਤੇ ਖੇਤਾਂ ਦੀ ਦਿਹਾਤੀ ਸਪਲਾਈ ਸਵੇਰੇ 4 ਤੋਂ 10 ਵਜੇ ਤੱਕ ਚਾਲੂ ਰਹੇਗੀ, ਇਹ ਜਾਣਕਾਰੀ ਐੱਸ. ਐੱਸ. ਈ. ਇੰਜੀ. ਸਤਪਾਲ ਕੁਮਾਰ ਅਤੇ ਇੰਚਾਰਜ ਇੰਜੀ. ਲਖਵੀਰ ਸਿੰਘ ਨੇ ਦਿੱਤੀ।

ਬੰਗਾ (ਰਾਕੇਸ਼ ਅਰੋੜਾ)- ਸਹਾਇਕ ਕਾਰਜ਼ਕਾਰੀ ਇੰਜੀਨੀਅਰ ਪਾਵਰਕਾਮ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਮ ਇਕ ਪੱਤਰ ਜਾਰੀ ਕਰਦੇ ਹੋਏ ਦੱਸਿਆ ਉਪ ਮੰਡਲ ਸ਼ਹਿਰੀ ਬੰਗਾ ਅਧੀਨ ਆਉਂਦੇ 11ਕੇ. ਵੀ. ਸ਼ਹਿਰੀ ਫੀਡਰ ਨੰਬਰ-2 ਸਾਗਰ ਗੇਟ , 11 ਕੇ. ਵੀ. ਢਾਹਾ ਏ. ਪੀ. ਫੀਡਰ, 11 ਕੇ. ਵੀ. ਕਲੇਰਾਂ ਏ. ਪੀ. ਫੀਡਰ, 11 ਕੇ. ਵੀ. ਜੀ. ਐੱਨ. ਹਸਪਤਾਲ ਢਾਹਾ ਫੀਡਰ , ਅਤੇ ਉਪ ਮੰਡਲ ਦਿਹਾਤੀ ਅਧੀਨ ਆਉਂਦੇ 11 ਕੇ. ਵੀ. ਗੋਬਿੰਦਪੁਰ ਏ. ਪੀ. ਫੀਡਰ ਜੋ 220 ਕੇ. ਵੀ. ਸਬ-ਸਟੇਸ਼ਨ ਬੰਗਾ ਤੋਂ ਚੱਲਦੇ ਹਨ। ਇਨ੍ਹਾਂ ਫੀਡਰਾਂ ਦੀ ਸਪਲਾਈ ਅੱਜ ਮਿਤੀ 24 ਨਵੰਬਰ ਦਿਨ ਸੋਮਵਾਰ ਨੂੰ ਜ਼ਰੂਰੀ ਮੁਰਮੰਤ ਕਰਨ ਕਰ ਕੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।


author

Baljit Singh

Content Editor

Related News