ਹੋ ਗਿਆ ਛੁੱਟੀ ਦਾ ਐਲਾਨ ਤੇ ਪ੍ਰੀਖਿਆਵਾਂ ਵੀ ਮੁਲਤਵੀ! ਪੰਜਾਬ ਯੂਨੀਵਰਸਿਟੀ ਨੇ ਲਿਆ ਵੱਡਾ ਫ਼ੈਸਲਾ (ਵੀਡੀਓ)
Wednesday, Nov 26, 2025 - 09:46 AM (IST)
ਚੰਡੀਗੜ੍ਹ (ਰਸ਼ਮੀ ਹੰਸ) : ਇੱਥੇ ਸੈਨੇਟ ਦੀ ਚੋਣ ਦੀ ਸਮਾਂ-ਸਾਰਣੀ ਦਾ ਐਲਾਨ ਨਾ ਹੋਣ ਕਾਰਨ ਵਿਦਿਆਰਥੀਆਂ ਨੇ ਦੇਰ ਰਾਤ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ-2 ਨੂੰ ਬੰਦ ਕਰ ਕੇ ਹੰਗਾਮਾ ਕੀਤਾ। ਇਹ ਹੰਗਾਮਾ ਇਸ ਲਈ ਕੀਤਾ ਗਿਆ ਕਿਉਂਕਿ ਪੀ. ਯੂ. ਮੈਨੇਜਮੈਂਟ ਨੇ ਕੈਂਪਸ ’ਚ 25 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਸੀ ਅਤੇ ਪ੍ਰੀਖਿਆਵਾਂ ਡੀ. ਏ. ਵੀ. ਕਾਲਜ, ਸੈਕਟਰ-10 ’ਚ ਤਬਦੀਲ ਕਰ ਦਿੱਤੀਆਂ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਨਵੀਂ ਖ਼ਬਰ! ਪਾਵਰਕਾਮ ਵਲੋਂ ਵੱਡੇ ਐਕਸ਼ਨ ਦੀ ਤਿਆਰੀ
ਹੰਗਾਮੇ ਤੋਂ ਬਾਅਦ ਪੀ. ਯੂ. ਮੈਨੇਜਮੈਂਟ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ। ਹੁਣ ਚੋਣਾਂ ਦੇ ਸ਼ਡਿਊਲ ਦੀ ਮੰਗ ਨੂੰ ਲੈ ਕੇ ਪੀ. ਯੂ. ਬਚਾਓ ਮੋਰਚਾ ਤਹਿਤ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੇ 26 ਨਵੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ।
ਪੀ. ਯੂ. ਨੇ ਜਿੱਥੇ ਬੀਤੇ ਸੋਮਵਾਰ ਨੂੰ 26 ਨਵੰਬਰ ਨੂੰ ਕੈਂਪਸ ਖੁੱਲ੍ਹਾ ਰੱਖਣ ਦਾ ਸਰਕੂਲਰ ਕੱਢਿਆ ਸੀ, ਉੱਥੇ ਹੀ ਹੁਣ ਮੰਗਲਵਾਰ ਨੂੰ ਬੰਦ ਦਾ ਸਰਕੂਲਰ ਜਾਰੀ ਕੀਤਾ ਹੈ। ਪੰਜਾਬ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਪੀ. ਯੂ. ਕੰਪਲੈਕਸ ਦੇ ਸਾਰੇ ਅਧਿਆਪਨ ਤੇ ਗੈਰ-ਅਧਿਆਪਨ ਵਿਭਾਗ ਅਤੇ ਦਫ਼ਤਰ ਬੁੱਧਵਾਰ ਨੂੰ ਬੰਦ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
