ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Power Cut!

Sunday, Nov 16, 2025 - 11:10 AM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Power Cut!

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਜ਼ਿਮਨੀ ਚੋਣਾਂ ਮਗਰੋਂ ਅਕਾਲੀ ਆਗੂਆਂ ਖ਼ਿਲਾਫ਼ ਹੋ ਰਹੀ ਕਾਰਵਾਈ 'ਤੇ ਸੁਖਬੀਰ ਬਾਦਲ ਭੜਕੇ, ਪੋਸਟ ਪਾ ਕੇ ਆਖੀ ਇਹ ਗੱਲ

ਜਲਾਲਾਬਾਦ(ਬਜਾਜ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਵੀਜ਼ਨ ਜਲਾਲਾਬਾਦ ਸ਼ਹਿਰੀ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 16 ਨਵੰਬਰ ਨੂੰ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਵਿਖੇ ਬਸ-ਬਾਰ ਦੀ ਜ਼ਰੂਰੀ ਮੁਰੰਮਤ ਕਰਨ ਲਈ 11 ਕੇ. ਵੀ. ਫੀਡਰ ਮੰਨੇਵਾਲਾ, ਫਿਰੋਜ਼ਪੁਰ ਰੋਡ ਫੀਡਰ, ਅਰਾਈਆਵਾਲਾ ਫੀਡਰ, ਬੈਂਕ ਰੋਡ ਫੀਡਰ, ਟੈਲੀਫੋਨ ਐਕਸਚੇਂਜ ਫੀਡਰ, ਸਿਵਲ ਹਸਪਤਾਲ ਫੀਡਰ ਦੀ ਬਿਜਲੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਦਸ਼ਮੇਸ਼ ਨਗਰੀ, ਮਾਡਲ ਟਾਉਨ, ਕੰਨਲਾ ਵਾਲੇ ਝੁੱਗੇ, ਭਾਈ ਮਤੀ ਦਾਸ ਕਲੋਨੀ, ਮੰਨੇਵਾਲਾ, ਫਲੀਆਵਾਲਾ, ਫਿਰੋਜ਼ਪੁਰ ਰੋਡ, ਅਰਾਈਆਵਾਲਾ ਰੋਡ, ਘੁਮਿਆਰਾ ਵਾਲੀ ਵਸਤੀ, ਲੱਲ੍ਹਾ ਬਸਤੀ, ਦਾਣਾ ਮੰਡੀ, ਸਿੱਧੂ ਕਲੋਨੀ, ਸ਼ਮਸ਼ਾਨਘਾਟ ਦੇ ਨੇੜੇ ਏਰੀਆ, ਗਣੇਸ਼ ਨਗਰੀ, ਬੈਂਕ ਰੋਡ, ਕਮਰੇ ਵਾਲਾ ਰੋਡ, ਅਗਰਵਾਲ ਕਲੋਨੀ, ਵਿਜੈ ਕੁਮਾਰ, ਕਮਰੇਵਾਲਾ, ਬਸਤੀ ਹਾਈ ਸਕੂਲ, ਗਾਂਧੀ ਨਗਰ, ਰੇਲਵੇ ਰੋਡ, ਜੌਹਲ ਕਾਲੋਨੀ, ਹਿਸਾਨ ਵਾਲਾ ਰੋਡ, ਗਲੀ ਸੇਠ ਮਦਨ ਲਾਲ, ਬਜਾਜ ਸਟ੍ਰੀਟ, ਗਗਨੇਜਾ ਸਟ੍ਰੀਟ ਦੇ ਏਰੀਏ ’ਚ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ ਦਾ ਹੋਇਆ ਬਚਾਅ, ਪੁਲਸ ਨੇ 9 ਪਿਸਤੌਲਾਂ ਸਣੇ...

ਮੌੜ ਮੰਡੀ (ਵਨੀਤ)-66 ਕੇ.ਵੀ. ਸ/ਸ ਕੋਟਲੀ ਕਲਾਂ ਤੋਂ ਚਲਦੇ 11 ਕੇ. ਵੀ. ਮੌੜ ਖੁਰਦ ਕੈਟਾਗਿਰੀ-1 ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਅੱਜ ਮਿਤੀ 16 ਨਵੰਬਰ ਦਿਨ ਐਤਵਾਰ ਸਵੇਰ 8 ਵਜੇ ਤੋਂ ਸ਼ਾਮ 3 ਵਜੇ ਤਕ ਬੰਦ ਰਹੇਗੀ। ਇਨ੍ਹਾਂ ਫੀਡਰਾਂ ਅਧੀਨ ਆਉਂਦਾ ਸ਼ੈਲਰਾਂ ਵਾਲਾ ਏਰੀਆ ਪਿੰਡ ਮੌੜ ਖੁਰਦ ਆਦਿ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਕਤ ਜਾਣਕਾਰੀ ਸਹਾਇਕ ਇੰਜੀਨੀਅਰ ਸ਼ਿਵਾ ਗਰਗ ਉਪ ਮੰਡਲ ਅਫਸਰ ਸ਼ਹਿਰੀ ਸ/ਡ ਮੌੜ ਦੁਆਰਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਆਖਿਰਕਾਰ ਮਾਸੂਮ ਨੂੰ ਮਿਲ ਗਿਆ ਇਨਸਾਫ਼, ਦਰਿੰਦੇ ਨੂੰ ਹੋਈ ਉਮਰਕੈਦ, ਸਰਕਾਰੀ ਵਕੀਲ ਨੇ ਨਿਭਾਈ ਵੱਡੀ ਭੂਮਿਕਾ

ਫਗਵਾੜਾ (ਮੁਕੇਸ਼)-ਸਹਾਇਕ ਕਾਰਜਕਾਰੀ ਇੰਜੀਨੀਅਰ ਟੈਕਨੀਕਲ-1 ਸ਼ਹਿਰੀ ਸ\\ਡ ਪਾਵਰਕਾਮ ਫਗਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ.ਵੀ. ਸ\\ਸ ਜੀ.ਟੀ ਰੋਡ ਵਿਖੇ ਜ਼ਰੂਰੀ ਮੇਨਟੀਨੈਂਸ ਕਾਰਨ 16 ਨਵੰਬਰ ਦਿਨ ਐਤਵਾਰ ਨੂੰ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ 11 ਕੇ.ਵੀ. ਵੀ.ਆਈ.ਪੀ ਫੀਡਰ, 11 ਕੇਵੀ ਚਾਚੋਕੀ ਕਾਲੋਨੀ ਫੀਡਰ, 11 ਕੇ.ਵੀ. ਜੀ.ਟੀ. ਰੋਡ ਫੀਡਰ, 11 ਕੇ.ਵੀ. ਟਿੱਬੀ ਫੀਡਰ, 11 ਕੇ.ਵੀ. ਇੰਡਸਟਰੀਅਲ ਫੀਡਰ, 11 ਕੇ.ਵੀ. ਜਗਤਪੁਰ ਜੱਟਾਂ ਫੀਡਰ, 11 ਕੇ.ਵੀ. ਮੌਲੀ ਫੀਡਰ, 11 ਕੇ.ਵੀ. ਠੱਕਰਕੀ ਫੀਡਰ, 11 ਕੇ.ਵੀ. ਮਾਨਾਵਾਲੀ ਫੀਡਰ ਅਤੇ 11 ਕੇ.ਵੀ. ਨਿਹਾਲਗੜ੍ਹ ਫੀਡਰ ਤੋਂ ਚਲਦੇ ਅਰਬਨ ਅਸਟੇਟ, ਗਰੇਟਰ ਕੈਲਾਸ਼, ਸੰਤ ਨਗਰ, ਏਕਤਾ ਇਨਕਲੇਵ, ਭੁਪਿੰਦਰਾ ਅਸਟੇਟ, ਸ਼ਾਲੀਮਾਰ ਗਾਰਡਨ, ਇੰਡਸਟਰੀ ਏਰੀਆ, ਲੇਬਰ ਕਲੋਨੀ, ਚਾਚੋਕੀ ਕਲੋਨੀ, ਮਾਡਲ ਟਾਊਨ, ਗੁਰੂ ਨਾਨਕ ਪੁਰਾ, ਪ੍ਰੇਮ ਨਗਰ, ਨੈਹਰੂ ਨਗਰ, ਰੇਲਵੇ ਰੋਡ, ਖੇੜਾ ਰੋਡ, ਟਿੱਬੀ, ਗੁਰੂ ਤੇਗ ਬਹਾਦੁਰ ਨਗਰ, ਜਗਤਪੁਰ ਜੱਟਾਂ, ਮੌਲੀ, ਮਾਨਾਵਾਲੀ ਠੱਕਰਕੀ, ਬਸੰਤ ਨਗਰ, ਗੋਬਿੰਦਪੁਰਾ, ਨੰਗਲ, ਖੇੜਾ, ਮੌਲੀ, ਪੰਡਵਾ, ਝਾਪੜ ਕਲੋਨੀ, ਨੰਗਲ ਕਾਲੋਨੀ, ਕੋਟਰਾਣੀ ਰੋਡ, ਭਾਣੋਕੀ, ਜਗਤਪੁਰ ਮੰਡੀ ਅਤੇ ਪੰਡਵਾ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ- ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਗੈਂਗਸਟਰ ਵੱਲੋਂ ਤਾਬੜਤੋੜ ਫਾਇਰਿੰਗ

ਸ੍ਰੀ ਗੋਇੰਦਵਾਲ ਸਾਹਿਬ(ਪੰਛੀ) - ਖਡੂਰ ਸਾਹਿਬ ਦੇ ਉਪ-ਮੰਡਲ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਜ਼ਰੂਰੀ ਮੈਨਟੀਨੈਂਸ ਅਤੇ ਟ੍ਰੀ ਕਟਿੰਗ ਕਾਰਨ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਵੇਗੀ। ਇਸ ਕਾਰਨ ਏ. ਡੀ. ਐੱਮ.,ਬਾਵਾ ਸ਼ੂ, ਇੰਡੀਅਨ ਆਇਲ, ਨੇਰੋਲੀਕ, ਜੇਲ, ਗੋਇੰਦਵਾਲ ਸਾਹਿਬ ਅਰਬਨ, ਘਾਟ ਸਾਹਿਬ, ਧੂੰਦਾ, ਝੰਡੇਰ ਮਹਾਪੁਰਖਾਂ, ਹੰਸਾਂ ਵਾਲਾ, ਪਿੰਡੀਆਂ ਤੇ ਹੋਠੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਕੋਟਕਪੂਰਾ (ਨਰਿੰਦਰ)-ਇੰਜੀਨੀਅਰ ਚੁਨੀਸ਼ ਜੈਨ ਐੱਸ. ਡੀ. ਓ. ਸਿਟੀ ਸਬ-ਡਵੀਜਨ ਪੀ. ਐੱਸ. ਪੀ. ਸੀ. ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਅਨੁਸਾਰ 66 ਕੇ. ਵੀ. ਸਬ ਸਟੇਸ਼ਨ ਢਿੱਲਵਾਂ ਤੋਂ ਚਲਦਾ ਫੀਡਰ ਜਰੂਰੀ ਮੁਰੰਮਤ ਕਰਨ ਅੱਜ 16 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ, ਜਿਸ ਨਾਲ ਪਿੰਡ ਨਾਨਕਸਰ, ਲਾਲੇਆਣਾ, ਗੁਰਦੁਆਰਾ ਬਾਜ਼ਾਰ, ਜੈਤੋ ਰੋਡ, ਨਾਈਆਂ ਵਾਲੀ ਬਸਤੀ, ਗੁਰੂ ਤੇਗ ਬਹਾਦਰ ਨਗਰ ਤੇ ਇੰਡਸਟਰੀ ਫੀਡਰ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਰਾਹੋਂ (ਪ੍ਰਭਾਕਰ)-66 ਕੇ.ਵੀ. ਸਬ ਸਟੇਸ਼ਨ ਰਾਹੋਂ ਵਿਖੇ ਪਾਵਰ ਟਰਾਂਸਫਾਰਮ ਆਈ.ਟੀ. ਦੀ 11 ਕੇ .ਵੀ. ਮੇਨ ਬਸਬਾਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਥੋਂ ਚੱਲਦੇ 11 ਕੇ.ਵੀ. ਕਾਹਲੋਂ ਯੂ.ਪੀ.ਐੱਸ. ਫੀਡਰ, 11 ਕੇ. ਵੀ. ਸ਼ਹਿਰੀ ਰਾਹੋਂ ਦੀ ਇਕ ਨੰਬਰ ਫੀਡਰ ਅਧੀਨ ਆਦੇ ਪਿੰਡਾਂ ਦੀ ਅਤੇ 11 ਕੇ. ਵੀ. ਭਾਰਟਾ ਏ.ਪੀ. ,11 ਕੇ. ਵੀ. ਕਰੀਮਪੁਰ ਏ.ਪੀ.,11ਕੇ.ਵੀ. ਦਿਲਾਵਰਪੁਰ ਏ.ਪੀ., 11 ਕੇ. ਵੀ. ਬਰਨਾਲਾ ਖੁਰਦ ਏ.ਪੀ. 11 ਕੇ.ਵੀ. ਘੌਕੇਵਾਲ ਏ.ਪੀ. ਪਿੰਡਾਂ ਅਧੀਨ ਪੈਂਦੀ ਪੈਂਦੀਆਂ ਮੋਟਰਾਂ ਦੀ ਸਪਲਾਈ ਜ਼ਰੂਰੀ ਮੈਂਟੇਨਸ ਕਰਨ ਲਈ ਭਲਕੇ 17 ਨਵੰਬਰ ਦਿਨ ਸੋਮਵਾਰ ਸਵੇਰੇ 10:00 ਤੋਂ ਲੈ ਕੇ ਸ਼ਾਮ 3:00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਦੀ ਜਾਣਕਾਰੀ ਇੰਜੀਨੀਅਰ ਅਤਿੰਦਰ ਸਿੰਘ ਜੇ.ਈ. ਨੇ ਦਿੱਤੀ।

 

 

 

 

 


author

Shivani Bassan

Content Editor

Related News