ਪਾਵਰਕਾਮ ਦਾ ਵੱਡੀ ਪਹਿਲਕਦਮੀ, ਸਬਜ਼ੀ ਮੰਡੀ ’ਚ 27 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਨਵਾਂ ਬਿਜਲੀ ਘਰ
Saturday, Nov 15, 2025 - 09:05 AM (IST)
ਲੁਧਿਆਣਾ (ਖੁਰਾਣਾ) : ਮਹਾਨਗਰ ਵਿਚ ਬਹਾਦਰਕੇ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ ਦੇ ਅੰਦਰ ਪੈਂਦੇ ਪਾਲਕ ਬਾਜ਼ਾਰ ਦੀ 2609 ਗਜ਼ ਜ਼ਮੀਨ ’ਤੇ ਪਾਵਰਕਾਮ ਵਲੋਂ 27 ਕਰੋੜ ਰੁਪਏ ਦੀ ਲਾਗਤ ਨਾਲ 66 ਕੇ. ਵੀ. ਦਾ ਨਵਾਂ ਬਿਜਲੀ ਘਰ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਲਈ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵਲੋਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ : ਸੀਨੀਅਰ ਡਿਪਟੀ ਮੇਅਰ ਦਾ ਐਕਸ਼ਨ! JCB ਨਾਲ ਪੁਟਵਾ'ਤੀ ਨਵੀਂ ਬਣੀ ਸੜਕ, ਜਾਣੋ ਵਜ੍ਹਾ
ਪੰਜਾਬ ਸਰਕਾਰ ਵਲੋਂ ਸਬਜ਼ੀ ਮੰਡੀ ਵਿਚ ਸਥਾਪਿਤ ਕੀਤੇ ਜਾ ਰਹੇ ਨਵੇਂ ਬਿਜਲੀ ਘਰ ਲਈ ਸਾਢੇ 7 ਕਰੋੜ ਰੁਪਏ ਵਿਚ ਖਰੀਦੀ ਗਈ ਜ਼ਮੀਨ ਦਾ ਦੌਰਾ ਕਰਨ ਲਈ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਪਾਵਰਕਾਮ ਵਿਭਾਗ ਦੀ ਸੁੰਦਰ ਨਗਰ ਡਵੀਜ਼ਨ ਵਿਚ ਤਾਇਨਾਤ ਐਕਸੀਅਨ ਜਗਮੋਹਨ ਸਿੰਘ ਜੰਡੂ ਦੇ ਨਾਲ ਮੌਕੇ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਨਵਾਂ ਬਿਜਲੀ ਘਰ ਸਥਾਪਿਤ ਹੋਣ ਨਾਲ ਪਾਵਰਕਾਮ ਵਿਭਾਗ ਦੀ ਸਿਟੀ ਵੈਸਟ ਡਵੀਜ਼ਨ ਅਤੇ ਸੁੰਦਰ ਨਗਰ ਡਵੀਜ਼ਨ ਦੇ 24 ਦੇ ਕਰੀਬ ਫੀਡਰਾਂ ਦੀ ਸਪਲਾਈ ਵਿਚ ਬਿਜਲੀ ਘਰ ਵਿਚ ਟ੍ਰਾਂਸਫਰ ਕੀਤੀ ਜਾਵੇਗੀ, ਜਿਸ ਨਾਲ ਡੇਢ ਦਰਜਨ ਦੇ ਕਰੀਬ ਇਲਾਕਿਆਂ ਵਿਚ ਵਸੇ 3000 ਦੇ ਕਰੀਬ ਪਰਿਵਾਰਾਂ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਤੋਂ ਵੱਡੀ ਰਾਹਤ ਨਸੀਬ ਹੋਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਜੀਤ ਸਿੰਘ ਗਿੱਲ ਅਤੇ ਸੈਕਟਰੀ ਹਰਿੰਦਰ ਸਿੰਘ ਗਿੱਲ ਮੁੱਖ ਤੌਰ ’ਤੇ ਹਾਜ਼ਰ ਰਹੇ।
ਇਹ ਵੀ ਪੜ੍ਹੋ : ਪਾਕਿਸਤਾਨੀ ਧਰਤੀ ’ਤੇ ਸਿੱਖ ਤੀਰਥ ਯਾਤਰੀ ਦਾ ਧਰਮ ਪਰਿਵਰਤਨ, ਸਰਬਜੀਤ ਕੌਰ ਬਣੀ ਨੂਰ ਹੁਸੈਨ
ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੀ ਸਮੁੱਚੀ ਟੀਮ ਨੇ ਕੀਤਾ ਸਵਾਗਤ
ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਰੂਬਲ, ਚੇਅਰਮੈਨ ਵਿਕਾਸ ਗੋਇਲ ਵਿੱਕੀ, ਮੁੱਖ ਸਰਪ੍ਰਸਤ ਰਾਜੂ ਮਲਿਕ, ਸਰਪ੍ਰਸਤ ਗੁਰਵਿੰਦਰ ਸਿੰਘ ਮੰਗਾ, ਜਨਰਲ ਸੈਕਟਰੀ ਗੁਰਪ੍ਰੀਤ ਸਿੰਘ, ਉਪ ਚੇਅਰਮੈਨ ਹਰਮਿੰਦਰ ਪਾਲ ਸਿੰਘ ਬਿੱਟੂ, ਉਪ ਪ੍ਰਧਾਨ ਸ਼ੈਂਕੀ ਚਾਵਲਾ, ਕੈਸ਼ੀਅਰ ਡੀ. ਸੀ. ਚਾਵਲਾ ਆਦਿ ਨੇ ਸਰਕਾਰ ਵਲੋਂ ਕੀਤੇ ਜਾ ਰਹੇ ਇਲਾਕੇ ਦੇ ਵਿਕਾਸ ਕੰਮਾਂ ਦਾ ਜ਼ੋਰਦਾਰ ਸਵਾਗਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
