ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ 6 ਤੋਂ 7 ਘੰਟਿਆਂ ਦਾ Power Cut

Sunday, Nov 16, 2025 - 08:28 PM (IST)

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ 6 ਤੋਂ 7 ਘੰਟਿਆਂ ਦਾ Power Cut

ਮੋਗਾ (ਬਿੰਦਾ)- 132 ਕੇ. ਵੀ. ਗਰਿੱਡ ਸਮਾਧ ਭਾਈ ਤੋਂ ਚੱਲਦੇ ਸ਼ਹਿਰੀ ਫੀਡਰ ਬਾਬਾ ਫਤਹਿ ਸਿੰਘ ਵਾਲਾ (ਸੰਗਤਪੁਰਾ ਪਿੰਡ) ਅਤੇ ਘੋਲੀਆਂ ਖੁਰਦ ਦਿਹਾਤੀ, ਸਤਲੁਜ ਦਿਹਾਤੀ, ਜੁਝਾਰ ਸਿੰਘ ਵਾਲਾ ਦਿਹਾਤੀ, ਕੋਠੇ ਰਾਜਪੂਤ ਦਿਹਾਤੀ, ਬਾਰੇਵਾਲਾ ਰੋਡ ਦਿਹਾਤੀ ਖੇਤੀ ਸਪਲਾਈ ਗਰਿੱਡ ਦੇ ਸਾਜ਼ੋ ਸਾਮਾਨ ਦੇ ਉਪਕਰਨਾਂ ਦੀ ਮੁਰੰਮਤ ਹੋਣ ਕਾਰਨ 17 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਸਹਾਇਕ ਸੀਨੀਅਰ ਕਾਰਜਕਾਰੀ ਇੰਜੀ. ਸਤਪਾਲ ਕੁਮਾਰ ਅਤੇ ਗਰਿੱਡ ਇੰਚਾਰਜ ਇੰਜੀ. ਲਖਵੀਰ ਸਿੰਘ ਬੁੱਟਰ ਨੇ ਦਿੱਤੀ।

ਰਾਏਕੋਟ (ਭੱਲਾ)- ਪਾਵਰਕਾਮ ਰਾਏਕੋਟ ਵਲੋਂ ਬਿਜਲੀ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇ.ਵੀ ਗਰਿੱਡ ਤੋਂ ਚੱਲਦੇ ਰਾਏਕੋਟ ਸ਼ਹਿਰੀ ਕੈਟਾਗਰੀ - 1 ਫੀਡਰ ਤੋਂ ਚੱਲਣ ਵਾਲੀ ਬਿਜਲੀ ਸਪਲਾਈ 17 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ। ਜਿਸ ਕਾਰਨ ਉਕਤ ਫੀਡਰ ਤੋਂ ਚੱਲਦੇ ਇਲਾਕੇ ਸਰਦਾਰ ਹਰੀ ਸਿੰਘ ਨਲਵਾ ਚੌਕ ਤੋਂ ਤਲਵੰਡੀ ਗੇਟ, ਨਗਰ ਕੌਂਸਲ ਤੋਂ ਗਊਸ਼ਾਲਾ, ਕਮੇਟੀ ਗੇਟ ਅਤੇ ਮਲੇਰਕੋਟਲਾ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਐੱਸ.ਡੀ.ਓ. ਪਾਵਰਕਾਮ ਕੁਲਦੀਪ ਕੁਮਾਰ ਵਲੋਂ ਦਿੱਤੀ ਗਈ।

ਤਲਵਾੜਾ (ਜੋਸ਼ੀ): ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਤਲਵਾੜਾ ਇੰਜੀ.ਚੱਤਰ ਸਿੰਘ ਨੇ ਦੱਸਿਆ ਹੈ ਕਿ 17 ਨਵੰਬਰ ਨੂੰ 66 ਕੇ.ਵੀ. ਪੌਂਗ ਤਲਵਾੜਾ ਅਮਰੋਹ ਲਾਈਨ ਦੀ ਜਰੂਰੀ ਮੁਰੰਮਤ ਲਈ 66 ਕੇ.ਵੀ. ਅਮਰੋਹ ਤੋਂ ਚਲਦੇ ਫੀਡਰ 11 ਕੇ.ਵੀ. ਭੋਲ ,ਸੁਖਚੈਨਪੁਰ ਤੇ ਰਾਮਗੜ੍ਹ ਅਤੇ.66 ਕੇ.ਵੀ.ਤਲਵਾੜਾ ਤੋਂ ਚਲਦੇ 11 ਕੇ.ਵੀ.ਫੀਡਰ ਤਲਵਾੜਾ ਅਧੀਨ ਚਲਦੇ ਪਿੰਡਾਂ ਸਾਂਡਪੁਰ ਭੰਬੋਤਾੜ, ਸੱਥਵਾਂ, ਕਮਾਹੀ ਦੇਵੀ ਅਤੇ ਦਾਤਾਰਪੁਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਬੰਦ ਰਹੇਗੀ ।


author

Baljit Singh

Content Editor

Related News