ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
Sunday, Nov 23, 2025 - 01:05 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਹੋਟਲ ਦੇ ਬੰਦ ਕਮਰੇ 'ਚ ਪ੍ਰੇਮੀ ਨਾਲ ਫੜੀ ਘਰਵਾਲੀ, ਰੋਂਦਾ ਪਤੀ ਬੋਲਿਆ 15 ਸਾਲ ਹੋ ਗਏ...
ਫਗਵਾੜਾ (ਮੁਕੇਸ਼)-ਪਾਵਰਕਾਮ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਜੇ. ਈ. ਇੰਜੀਨੀਅਰ ਬੂਟਾ ਰਾਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ 66 ਕੇ. ਵੀ. ਹੁਸ਼ਿਆਰਪੁਰ ਰੋਡ ਤੋਂ ਚੱਲਦੇ ਫੀਡਰਾਂ 11 ਕੇ.ਵੀ. ਸਿਵਲ ਹਸਪਤਾਲ ਫੀਡਰ, 11 ਕੇ.ਵੀ. ਲਿੰਕ ਫੀਡਰ ਦੀ ਮੁਰੰਮਤ ਕਾਰਨ ਉਕਤ ਫੀਡਰਾਂ ਦੀ ਬਿਜਲੀ ਸਪਲਾਈ 23 ਨਵੰਬਰ ਦਿਨ ਐਤਵਾਰ ਨੂੰ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ-ਪੰਜਾਬ ਦੀ ਸਿਆਸਤ 'ਚ ਹਲਚਲ! ਮੁੜ ਸਰਗਰਮ ਹੋਣ ਲੱਗੇ ਨਵਜੋਤ ਸਿੰਘ ਸਿੱਧੂ
ਮੁਹੱਲਾ ਚਾਹਲ ਨਗਰ, ਦਸਮੇਸ਼ ਨਗਰ, ਸ਼ਾਮ ਇਨਕਲੇਵ, ਜੀ.ਟੀ. ਰੋਡ, ਪਲਾਹੀ ਰੋਡ, ਚਕ ਹਕੀਮ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ ਸਹਾਇਕ ਕਾਰਜਕਾਈ ਇੰਜੀਨੀਅਰ ਟੈਕਨੀਕਲ-1 ਸ਼ਹਿਰੀ ਸ-ਡ ਪਾਵਰਕਾਮ ਫਗਵਾੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 11 ਕੇ.ਵੀ. ਚਾਚੋਕੀ ਕਾਲੋਨੀ ਫੀਡਰ ਤੇ 11 ਕੇ.ਵੀ. ਇੰਡਸਟਰੀ ਫੀਡਰ ਦੀ ਜਰੂਰੀ ਮੁਰੰਮਤ ਕਾਰਨ 23 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਸੰਤ ਨਗਰ, ਚਾਚੋਕੀ ਕਲੋਨੀ, ਲੇਬਰ ਕਲੋਨੀ, ਮਨੋਹਰ ਕਾਲੋਨੀ, ਛੱਜ ਕਲੋਨੀ, ਇੰਡਸਟਰੀ ਏਰੀਆ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਜਲੰਧਰ (ਪੁਨੀਤ)–66 ਕੇ. ਵੀ. ਸਰਜੀਕਲ ਕੰਪਲੈਕਸ ਤੋਂ ਚੱਲਦੇ 11 ਕੇ. ਵੀ. ਨੀਲਕਮਲ, ਵਰਿਆਣਾ-2, ਕਪੂਰਥਲਾ ਰੋਡ ਫੀਡਰਾਂ ਦੀ ਸਪਲਾਈ 23 ਨਵੰਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤਕ ਬੰਦ ਰਹੇਗੀ। ਇਸ ਕਾਰਨ ਲੈਦਰ ਕੰਪਲੈਕਸ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ-ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
ਨਿਹਾਲ ਸਿੰਘ ਵਾਲਾ (ਗੁਪਤਾ)-66 ਕੇ. ਵੀ. ਸ/ਸ ਗਰਿੱਡ ਪੱਤੋ ਹੀਰਾ ਸਿੰਘ ਤੋਂ ਚੱਲਦੇ 11 ਕੇ. ਵੀ. ਸਨਅਤੀ ਅਰਬਨ ਫੀਡਰ ਦੀ ਸਪਲਾਈ ਅੱਜ 23 ਨਵੰਬਰ ਨੂੰ ਜ਼ਰੂਰੀ ਮੈਂਟੀਨੈਂਸ ਲਈ ਅਤੇ ਖੂਹੀ ਵਾਲਾ ਏ. ਪੀ. ਫੀਡਰ ਦੀ ਸਪਲਾਈ ਸੇਫਟੀ ਪਰਪਜ ਲਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਹੈਰਾਨੀਜਨਕ ਮਾਮਲਾ: ਪਾਤੜਾਂ ’ਚ ਮਿਲਿਆ ਮਨੁੱਖੀ ਭਰੂਣ; ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ
ਨਵਾਂਸ਼ਹਿਰ (ਤ੍ਰਿਪਾਠੀ) – ਸਹਾਇਕ ਇੰਜ ਸ਼ਹਿਰੀ ਉਪਮੰਡਲ ਨਵਾਸ਼ਹਿਰ ਨੇ ਪ੍ਰੈੱਸ ਜਾਣਕਾਰੀ ਵਿਚ ਦੱਸਿਆ ਕਿ 66 ਕੇ. ਵੀ. ਸਬ ਸ਼ਟੇਸਨ ਨਵਾਂਸ਼ਹਿਰ ਤੋਂ ਚਲਦੇ 11 ਕੇ.ਵੀ. ਫੋਕਲ ਪੁਆਇੰਟ ਫ਼ੀਡਰ ਤੇ ਜ਼ਰੂਰੀ ਮੁਰੰਮਤ ਕਰ ਕੇ ਬਿਜਲੀ ਸਪਲਾਈ 24 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਨਾਲ ਬੰਗਾ ਰੋਡ , ਗੁਰੂ ਤੇਗ ਬਹਾਦਰ ਨਗਰ , ਗੁਜਰਪੁਰ ਕਾਲੋਨੀ, ਮਿੱਲ ਕਾਲੋਨੀ , ਫੋਕਲ ਪੁਆਇੰਟ ਤੇ ਹੋਰ ਨਾਲ ਲੱਗਦੇ ਇਲਾਕੇ ਪ੍ਰਭਾਵਿਤ ਹੋਣਗੇ।
