ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ

Tuesday, May 19, 2020 - 10:51 AM (IST)

ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ

ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚਾਈ ਹੋਈ ਹੈ। ਭਾਰਤ ਵਿਚ ਲੋਕ 22 ਮਾਰਚ ਤੋਂ ਤਕਰੀਬਨ ਆਪਣੇ ਘਰਾਂ ਵਿਚ ਕੈਦ ਹਨ। ਲਾਕਡਾਊਨ ਚਾਰ ਦੌਰਾਨ ਸਰਕਾਰ ਨੇ ਕੁਝ ਚੀਜ਼ਾਂ ’ਤੇ ਢਿੱਲ ਦਿੱਤੀ ਹੈ। ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਛੇੜਖਾਨੀ ਕੀਤੀ। ਪਹਾੜੀ ਖੇਤਰਾਂ ਵਿਚ ਵੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ। ਜਨਸੰਖਿਆ ਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ। ਸਤਲੁਜ, ਬਿਆਸ ਵਰਗੇ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਸੀ। ਕੁਦਰਤ ਲਗਾਤਾਰ ਵਾਰ-ਵਾਰ ਇਸ਼ਾਰੇ ਕਰ ਰਹੀ ਹੈ, ਮਨੁੱਖ ਫਿਰ ਵੀ ਨਹੀਂ ਸੰਭਲਿਆ। 2005 ਵਿਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ। 2012 ਵਿਚ ਜੋ ਉੱਤਰਾਖੰਡ ਵਿਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ।

ਭੂਚਾਲ ਆਉਣ ਨਾਲ ਵੱਡੀਆਂ-ਵੱਡੀਆਂ ਇਮਾਰਤਾਂ ਡਿੱਗੀਆਂ। ਕਿੰਨਾ ਜਾਨ ਮਾਲ ਦਾ ਨੁਕਸਾਨ ਹੋਇਆ। ਫਿਰ ਵੀ ਮਨੁੱਖ ਨਹੀਂ ਸੰਭਲਿਆ। ਫੈਕਟਰੀਆਂ ਦੀ ਰਹਿੰਦ ਖੂੰਦ ਨੂੰ ਦਰਿਆਵਾਂ ਵਿਚ ਸੁਟ ਦਿੱਤਾ ਜਾ ਰਿਹਾ ਸੀ। ਖਬਰਾਂ ਪੜ੍ਹਨ ਨੂੰ ਮਿਲਦੀਆਂ ਸਨ ਕਿ ਬਿਆਸ ਦਰਿਆ ਵਿਚ ਕਈ ਮੱਛੀਆਂ ਪ੍ਰਦੂਸ਼ਣ ਕਰਕੇ ਮਰ ਗਈਆਂ। ਹੋਰ ਤਾਂ ਹੋਰ ਲੋਕ ਲਿਫ਼ਾਫ਼ੇ ਦੇ ਲਿਫਾਫੇ ਦਰਿਆਵਾਂ ਵਿਚ ਸੁੱਟਦੇ  ਸਨ। ਜੇ ਘਰ ਵਿਚ ਹਵਨ ਕਰਵਾਉਣਾ ਉਸ ਦੀ ਸਮੱਗਰੀ ਥੈਲੇ ਭਰ ਕੇ ਦਰਿਆਵਾਂ ਵਿਚ ਸੁੱਟੀ ਜਾਂਦੀ ਸੀ। ਫੇਫੜਿਆਂ, ਦਿਲ ਦੇ ਮਰੀਜ਼ ਬਣਦੇ ਜਾ ਰਹੇ ਸਨ। ਹਸਪਤਾਲਾਂ ਵਿਚ ਲੋਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਸਨ।

 ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

 ਪੜ੍ਹੋ ਇਹ ਵੀ ਖਬਰ - ਪੁਰਾਤਨ ਸਮੇਂ ਨੂੰ ਯਾਦ ਕਰਦਿਆਂ ਆਓ ਜਾਣਦੇ ਹਾਂ ‘ਭਾਰਤ ਤੋਂ ਵਿਦੇਸ਼ਾਂ ਵੱਲ ਦੇ ਪ੍ਰਵਾਸ’ ਨੂੰ

ਆਏ ਦਿਨ ਹਸਪਤਾਲਾਂ ਵਿਚ ਪਤਾ ਨਹੀਂ ਕਿੰਨੇ ਕੁ ਮਰੀਜ਼ਾਂ ਦੇ ਸਟੰਟ ਪੈਂਦੇ ਸਨ। ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਜਾਂ ਕੋਈ ਸਟੰਟ ਪਾਉਣ ਲਈ ਹਸਪਤਾਲਾਂ ਦੇ ਚੱਕਰ ਲਗਾਉਂਦਾ ਸੀ। ਬਜ਼ੁਰਗਾਂ ਦੀ ਗੱਲ ਸੁਣਨ ਲਈ ਬੱਚਿਆਂ ਕੋਲ ਸਮਾਂ ਨਹੀਂ ਸੀ। ਹਰ ਪਾਸੇ ਪੈਸੇ ਦਾ ਬੋਲ-ਬਾਲਾ ਸੀ। ਇਨਸਾਨੀਅਤ ਖ਼ਤਮ ਹੀ ਹੋ ਚੁੱਕੀ ਸੀ। ਸੁਆਦਾਂ ਲਈ ਜੀਵ-ਜੰਤੂਆਂ ਤੱਕ ਨੂੰ ਨਹੀਂ ਬਖਸ਼ਿਆ। ਪੰਜ ਤਾਰਾ ਹੋਟਲਾਂ ਵਿਚ ਤਰ੍ਹਾਂ-ਤਰ੍ਹਾਂ ਦੇ ਜੀਵ ਜੰਤੂਆਂ ਦਾ ਮਸਾਲੇ ਲਗਾ ਕੇ ਮੀਟ ਖਾਇਆ ਜਾ ਰਿਹਾ ਸੀ।

ਸਮਾਂ ਤਾਂ ਸਭ ਦਾ ਹੀ ਹੁੰਦਾ ਹੈ। ਅੱਜ ਕੁਦਰਤ ਦੀ ਅਜਿਹੀ ਖੇਡ ਹੋਈ, ਮਨੁੱਖ ਕੈਦ ਹੈ ਤੇ ਜੀਵ ਜੰਤੂ ਆਜ਼ਾਦ ਹਨ। ਉੱਤਰ ਭਾਰਤ ਵਿਚ ਪਿਛਲੇ ਵੀਹ ਸਾਲਾਂ ਤੋਂ ਸਭ ਤੋਂ ਘੱਟ ਪ੍ਰਦੂਸ਼ਣ ਹੈ। ਕੁਦਰਤੀ ਜੀਵ ਜੰਤੂਆਂ ਨੂੰ ਸੁੱਖ ਦਾ ਸਾਹ ਆਇਆ ਹੈ। ਪੰਜਾਬ ਵਿਚ ਚਿੱਟੀ ਬੇਈ, ਕਾਲਾ ਸੰਘਾ ਡਰੇਨ ਦਾ ਪਾਣੀ ਸਾਫ਼ ਸੁਥਰਾ ਹੋ ਚੁੱਕਿਆ ਹੈ, ਕਿਉਂਕਿ ਉਨ੍ਹਾਂ ਵਿਚ ਹੁਣ ਫੈਕਟਰੀਆਂ ਦੀ ਰਹਿੰਦ ਖੁੰਦ ਨੂੰ ਨਹੀਂ ਸੁੱਟਿਆ ਜਾ ਰਿਹਾ ਹੈ। ਲਾਕਡਾਊਨ ਲੱਗਾ ਹੋਇਆ ਹੈ। ਹਰੀਕੇ ਪੱਤਣ ਵਿਚ ਪੰਛੀ ਅਠਖੇਲੀਆਂ ਕਰਦੇ ਨਜ਼ਰ ਆ ਰਹੇ ਹਨ। ਬਿਆਸ ਦਰਿਆ ਵਿਚ ਡਾਲਫਿਨ ਆਨੰਦ ਮਾਣ ਰਹੀਆਂ ਹਨ। ਮੁਰਝਾਏ ਹੋਏ ਪੱਤੇ, ਦਰੱਖਤ, ਬੂਟੇ ਖਿੱਲ ਖਿਲਾ ਰਹੇ ਹੁੰਦੇ ਹਨ। ਬੱਚਿਆਂ ਨੂੰ ਪਹਿਲੀ ਵਾਰ ਡੂੰਮਣੇ ਦੇ ਛੱਤੇ ਵੇਖਣ ਨੂੰ ਮਿਲ ਰਹੇ ਹਨ। ਪਹਾੜਾਂ ਤੇ ਬਰਫ ਜੰਮੀ ਹੋਈ ਦਿਖ ਰਹੀ ਹੈ।

 ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਵੈਕਸੀਨ ਦਾ ਅਮਰੀਕਾ ਵਿਚ ਬਾਂਦਰਾਂ 'ਤੇ ਹੋਇਆ ਸਫਲ ਪ੍ਰੀਖਣ (ਵੀਡੀਓ)

 ਪੜ੍ਹੋ ਇਹ ਵੀ ਖਬਰ - ਅਮਰੀਕੀ ਕੰਪਨੀ ਨੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦਾ ਕੀਤਾ ਦਾਅਵਾ (ਵੀਡੀਓ)

 ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ

ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੇ ਭਾਰਤ ਵਿਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ। ਗ੍ਰਹਿ ਤੇ ਤਾਰੇ ਚਮਕਣ ਲੱਗੇ ਹਨ। ਜੰਮੂ ਤੋਂ ਪੀਰ ਪੰਜਾਲ ਦੀਆਂ ਪਹਾੜੀਆਂ ਤੇ ਬਰਫ ਦੇਖਣ ਦਾ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਹੈ। ਇਹ ਹੁਣ ਸੰਭਲਣ ਦਾ ਸਮਾਂ ਹੈ। ਜੇ ਇੰਨਾ ਕੁਝ ਹੋ ਕੇ ਇਨਸਾਨ ਨਹੀਂ ਸੁਧਰਿਆ, ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ। ਵਿਚਾਰਨ ਵਾਲੀ ਗੱਲ ਤਾ ਇਹ ਹੈ ਕਿ ਹੁਣ ਇਨਸਾਨ ਇਹ ਸਾਫ਼ ਸੁਥਰੀ ਹਵਾ ਨੂੰ ਬਰਕਰਾਰ ਰੱਖ ਪਾਏਗਾ ਜਾਂ ਨਹੀਂ ?

PunjabKesari

ਸੰਜੀਵ ਸਿੰਘ ਸੈਣੀ
ਮੁਹਾਲੀ  


author

rajwinder kaur

Content Editor

Related News