ਸੰਗਰੂਰ ਤੇ ਪਟਿਆਲਾ ਦੀ ਬੱਲੇ, ਬਠਿੰਡਾ ਨੇ ਵੀ ਮਾਰੀ ਬਾਜ਼ੀ
Wednesday, Nov 12, 2025 - 04:38 PM (IST)
ਚੰਡੀਗੜ੍ਹ : ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਵਿਚ ਸੰਗਰੂਰ ਜ਼ਿਲ੍ਹਾ ਆਮਦ ਅਤੇ ਖਰੀਦ ਦੋਵਾਂ ਪੱਖੋਂ ਪਹਿਲੇ ਸਥਾਨ 'ਤੇ ਹੈ ਜਦਕਿ ਲਿਫਟਿੰਗ ਪੱਖੋਂ ਪਟਿਆਲਾ ਮੋਹਰੀ ਰਿਹਾ ਹੈ। ਸੁਚਾਰੂ ਅਤੇ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਸਰਕਾਰ ਮੰਡੀਆਂ ਵਿਚ ਇਕ ਠੋਸ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਿਚ ਸਫਲ ਰਹੀ ਹੈ ਜਿਸਦਾ ਉਦੇਸ਼ ਸਾਰੇ ਭਾਈਵਾਲਾਂ ਜਿਵੇਂ ਕਿਸਾਨ, ਆੜ੍ਹਤੀਏ, ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਝੋਨੇ ਦੀ ਆਮਦ ਦੇ ਸਬੰਧ ਵਿਚ 11 ਨਵੰਬਰ ਤੱਕ ਮੰਡੀਆਂ ਵਿਚ ਕੁੱਲ 15376697.06 ਲੱਖ ਮੀਟਰਿਕ ਟਨ (ਐੱਲ.ਐੱਮ.ਟੀ.) ਝੋਨੇ ਦੀ ਆਮਦ ਹੋਈ ਜਿਸ ਵਿਚੋਂ 15269488.62 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ 99 ਫ਼ੀਸਦ ਦੇ ਅੰਕੜੇ ਨੂੰ ਪਾਰ ਕਰਦਾ ਹੈ। ਜਿੱਥੋਂ ਤੱਕ ਲਿਫਟਿੰਗ ਦਾ ਸਬੰਧ ਹੈ ਤਾਂ ਖਰੀਦੀ ਗਈ ਫਸਲ ਵਿਚੋਂ 13854981.49 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 90 ਫ਼ੀਸਦ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਿੱਛਣ ਜਾ ਰਹੀ ਇਕ ਹੋਰ ਰੇਲਵੇ ਲਾਈਨ, ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ
ਸੰਗਰੂਰ ਜ਼ਿਲ੍ਹੇ ਨੇ 1330792.77 ਮੀਟਰਕ ਟਨ ਝੋਨੇ ਦੀ ਆਮਦ ਅਤੇ 1328302.88 ਮੀਟਰਕ ਟਨ ਖਰੀਦ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਬਠਿੰਡਾ ਨੇ 1303454.28 ਮੀਟਰਕ ਟਨ ਆਮਦ ਅਤੇ 1253400.2 ਮੀਟਰਕ ਟਨ ਖਰੀਦ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਪਟਿਆਲਾ ਜ਼ਿਲ੍ਹਾ 1120786.79 ਮੀਟਰਕ ਟਨ ਝੋਨੇ ਦੀ ਆਮਦ ਅਤੇ 1120772.77 ਮੀਟਰਕ ਟਨ ਖਰੀਦ ਨਾਲ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਦਸੰਬਰ 'ਚ ਕੋਈ ਵੀ ਅਧਿਕਾਰੀ ਪ੍ਰਵਾਨਗੀ ਤੋਂ ਬਗੈਰ ਨਹੀਂ ਲਵੇਗਾ ਛੁੱਟੀ, ਜਾਰੀ ਹੋਏ ਗਏ ਹੁਕਮ
ਲਿਫਟਿੰਗ ਦੇ ਮਾਮਲੇ ਵਿਚ ਪਟਿਆਲਾ ਹੁਣ ਤੱਕ 1087806.56 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਨਾਲ ਪਹਿਲੇ ਸਥਾਨ ‘ਤੇ ਹੈ, ਸੰਗਰੂਰ 1083766.01 ਮੀਟਰਕ ਟਨ ਨਾਲ ਦੂਜੇ ਸਥਾਨ 'ਤੇ ਹੈ ਅਤੇ ਬਠਿੰਡਾ ਨੇ 1070364.39 ਮੀਟਰਕ ਟਨ ਲਿਫਟਿੰਗ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਅਕਾਲੀ ਉਮੀਦਵਾਰ ਦੀ ਧੀ 'ਤੇ ਕਾਰਵਾਈ, ਗ੍ਰਿਫ਼ਤਾਰੀ ਦੀ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
