ਅਜੇ ਤੱਕ ਮਾਸੂਮ ਦੇ ਕਾਤਲਾਂ ਦਾ ਸੁਰਾਗ ਨਹੀਂ ਲੱਭ ਸਕੀ ਪੁਲਸ! ਪਰਿਵਾਰ ਨਹੀਂ ਕਰ ਰਿਹਾ ਸਸਕਾਰ
Thursday, Nov 20, 2025 - 12:22 PM (IST)
ਟਾਹਲੀ ਸਾਹਿਬ (ਬਲਜੀਤ)- ਵਿਧਾਨ ਸਭਾ ਹਲਕਾ ਮਜੀਠਾ ’ਚ ਥਾਣਾ ਕੱਥੂਨੰਗਲ ਅਧੀਨ ਪਿੰਡ ਬਾਬੋਵਾਲ ’ਚ 16 ਨਵੰਬਰ ਨੂੰ ਇਕ 7 ਸਾਲਾ ਬੱਚੇ ਏਕਮਜੋਤ ਦੀ ਬੜੇ ਹੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ, ਜਿਸ ਦੇ ਕੰਨ, ਜੀਭ ਤੇ ਮੱਥੇ ’ਤੇ ਦਿਲ ਦਹਿਲਾ ਦੇਣ ਵਾਲੀਆਂ ਸੱਟਾਂ ਸਨ, ਜਿਸ ਨੂੰ ਕਮਜ਼ੋਰ ਦਿਲ ਵਾਲਾ ਵਿਅਕਤੀ ਵੇਖ ਵੀ ਨਹੀਂ ਸਕਦਾ ਸੀ। ਪਰਿਵਾਰ ਦੇ ਮੁਖੀਆਂ ਤੇ ਬੱਚੇ ਦੀ ਮਾਂ ਵੱਲੋਂ ਰੋ-ਰੋ ਕੇ ਕਿਹਾ ਜਾ ਰਿਹਾ ਸੀ ਕਿ ਮੇਰੇ ਬੱਚੇ ਦੇ ਕਾਤਲਾਂ ਨੂੰ ਲੱਭਣ ’ਚ ਪੁਲਸ ਦੀ ਲਾਪ੍ਰਵਾਹੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰਿਵਾਰ ਤੇ ਪਿੰਡ ਵਾਸੀਆਂ ਨੇ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਬੱਚੇ ਦੇ ਮ੍ਰਿਤਕ ਸਰੀਰ ਦਾ ਸਸਕਾਰ ਨਹੀਂ ਕੀਤਾ।
ਇਹ ਵੀ ਪੜ੍ਹੋ- ਪੰਜਾਬ: ਪਿਓ-ਧੀ ਦੀਆਂ ਸੜਕ 'ਤੇ ਵਿਛੀਆਂ ਲਾਸ਼ਾਂ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਇਸ ਸਬੰਧੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ 'ਤੇ ਕਿਹਾ ਕਿ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਤੇ ਪੁਲਸ ਦੇ ਕਿਸੇ ਵੀ ਉੱਚ ਅਧਿਕਾਰੀ ਨੇ ਗੰਭੀਰਤਾ ਨਾਲ ਇਸਦੀ ਜਾਂਚ ਪੜਤਾਲ ਨਹੀਂ ਕੀਤੀ।
ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਉਨ੍ਹਾਂ ਇਹ ਸਾਰਾ ਮਾਮਲਾ ਡਾ. ਰਾਜ ਕੁਮਾਰ ਵੇਰਕਾ ਤੇ ਬਾਰਡਰ ਰੇਂਜ ਦੇ ਡੀ. ਆਈ. ਜੀ. ਸਾਹਿਬ ਦੇ ਧਿਆਨ ਵਿਚ ਲਿਆਂਦਾ ਤੇ ਕਿਹਾ ਕਿ ਕਾਤਲਾਂ ਦੀ ਜਲਦ ਤਫਤੀਸ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਰਪੰਚ ਸਮਸੇਰ ਸਿੰਘ ਬਾਬੋਵਾਲ, ਸਬਨਮ ਸਿੰਘ ਕਾਜੀਕੋਟ, ਦਿਲਬਾਗ ਸਿੰਘ ਬਾਬੋਵਾਲ, ਵਿਨੋਦ ਕੁਮਾਰ ਰੂਪੋਵਾਲੀ ਬ੍ਰਹਮਣਾਂ ਵੀ ਨਾਲ ਸਨ ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ, ਇਹ ਹੋਣਗੇ stoppage
