ਜਲੰਧਰ ਦੇ ਕਈ ਚੌਕਾਂ ''ਤੇ ਟ੍ਰੈਫਿਕ ਸਿਗਨਲ ਬੰਦ! ਮੈਨੂਅਲ ਇਸ਼ਾਰੇ ਲਈ ਵੀ ਟ੍ਰੈਫਿਕ ਮੁਲਾਜ਼ਮ ਨਹੀਂ
Thursday, Nov 20, 2025 - 04:34 PM (IST)
ਜਲੰਧਰ (ਵਰੁਣ)–ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ ਟ੍ਰੈਫਿਕ ਸਿਗਨਲ ਬੰਦ ਪਏ ਹਨ। ਇਕ ਪਾਸੇ ਆਨਲਾਈਨ ਚਲਾਨ ਤਾਂ ਦੂਜੇ ਪਾਸੇ ਟ੍ਰੈਫਿਕ ਸਿਗਨਲ ਬੰਦ ਹੋਣ ਕਾਰਨ ਲੋਕ ਰੋਜ਼ਾਨਾ ਅਵਿਵਸਥਾ ਝੱਲ ਰਹੇ ਹਨ। ਲੋਕਾਂ ਨੂੰ ਡਰ ਹੈ ਕਿ ਜੇਕਰ ਉਨ੍ਹਾਂ ਨੇ ਲਾਈਟਾਂ ਬੰਦ ਹੋਣ ’ਤੇ ਵੀ ਗੱਡੀ ਉਥੋਂ ਕੱਢ ਲਈ ਤਾਂ ਕਿਤੇ ਰੈੱਡ ਲਾਈਟ ਜੰਪ ਦਾ ਚਲਾਨ ਨਾ ਘਰ ਪਹੁੰਚ ਜਾਵੇ। ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਕਈ ਸਿਗਨਲ ਖ਼ਰਾਬ ਪਏ ਹਨ ਪਰ ਨਿਗਮ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ ਪਰ ਵਿਵਸਥਾ ਸਹੀ ਨਹੀਂ ਹੋ ਪਾ ਰਹੀ।

ਸ਼ਹਿਰ ਵਿਚ ਅੱਧਾ ਦਰਜਨ ਚੌਕਾਂ ’ਤੇ ਲੱਗੇ ਟ੍ਰੈਫਿਕ ਸਿਗਨਲ ਖਰਾਬ ਹਨ। ਇਨ੍ਹਾਂ ਵਿਚੋਂ ਕੋਈ ਵੀ ਲਾਈਟ ਇਨ੍ਹੀਂ ਦਿਨੀਂ ਕੰਮ ਨਹੀਂ ਕਰ ਰਹੀ। ਟ੍ਰੈਫਿਕ ਪੁਲਸ ਕੋਲ ਇੰਨੀ ਵੀ ਨਫਰੀ ਨਹੀਂ ਹੈ ਕਿ ਉਕਤ ਚੌਕਾਂ ’ਤੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰ ਕੇ ਹੱਥ ਦੇ ਇਸ਼ਾਰਿਆਂ ਨਾਲ ਟ੍ਰੈਫਿਕ ਕੰਟਰੋਲ ਕਰ ਸਕੇ। ਦੂਜੇ ਪਾਸੇ ਸ਼ਹਿਰ ਦੇ ਅਜਿਹੇ ਚੌਕ ਜਿਥੇ ਟ੍ਰੈਫਿਕ ਪੁਲਸ ਦੀ ਤਾਇਨਾਤੀ ਨਹੀਂ ਹੈ ਅਤੇ ਸਿਗਨਲ ਖਰਾਬ ਹਨ, ਉਥੇ ਜਾਮ ਦੀ ਸਮੱਸਿਆ ਬਣ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵਧਣਗੀਆਂ ਸਹੂਲਤਾਂ ਤੇ ਪ੍ਰੇਸ਼ਾਨੀਆਂ! ਮੁੱਖ ਸੜਕਾਂ ਨੂੰ ਲੈ ਕੇ ਲਿਆ ਜਾਵੇਗਾ ਵੱਡਾ ਫ਼ੈਸਲਾ
ਸ਼ਹਿਰ ਵਾਸੀ ਪਿਛਲੇ ਕਈ ਦਿਨਾਂ ਤੋਂ 2 ਵੱਡੇ ਵਿਭਾਗਾਂ ਦੀ ਖ਼ਰਾਬ ਕਾਰਜਸ਼ੈਲੀ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਖਾਸ ਤੌਰ ’ਤੇ ਸ਼ਹਿਰ ਦੇ ਬਾਜ਼ਾਰਾਂ ਵੱਲ ਜਾਣ ਵਾਲੇ ਰੋਡ ’ਤੇ ਟ੍ਰੈਫਿਕ ਸਿਗਨਲ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਇਸਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਵੀ ਮੁਸ਼ਕਲ ਹੋ ਰਹੀ ਹੈ, ਹਾਲਾਂਕਿ 1-2 ਚੌਕਾਂ ਜਿਥੇ ਟ੍ਰੈਫਿਕ ਸਿਗਨਲ ਬੰਦ ਪਏ ਹਨ, ਉਥੇ ਟ੍ਰੈਫਿਕ ਪੁਲਸ ਟੀਮ ਤਾਇਨਾਤ ਵੀ ਹੁੰਦੀ ਹੈ ਪਰ ਉਨ੍ਹਾਂ ਦਾ ਧਿਆਨ ਸਿਰਫ ਚਲਾਨ ਕੱਟਣ ’ਤੇ ਰਹਿੰਦਾ ਹੈ। ਇਸ ਬਾਰੇ ਜਦੋਂ ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 29 ਨਵੰਬਰ ਤੱਕ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਹੋਏ ਰਸਤੇ, ਰੂਟ ਪਲਾਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
