ਜਲੰਧਰ ਵਿਖੇ ਰਿੰਗ ਸੈਰੇਮਨੀ ਦੌਰਾਨ ਹੋਟਲ ’ਚ ਪੈ ਗਿਆ ਭੜਥੂ! ਹੋਇਆ ਕੁਝ ਅਜਿਹਾ ਜਿਸ ਨੂੰ ਵੇਖ ਉੱਡੇ ਸਭ ਦੇ ਹੋਸ਼

Saturday, Nov 22, 2025 - 05:03 PM (IST)

ਜਲੰਧਰ ਵਿਖੇ ਰਿੰਗ ਸੈਰੇਮਨੀ ਦੌਰਾਨ ਹੋਟਲ ’ਚ ਪੈ ਗਿਆ ਭੜਥੂ! ਹੋਇਆ ਕੁਝ ਅਜਿਹਾ ਜਿਸ ਨੂੰ ਵੇਖ ਉੱਡੇ ਸਭ ਦੇ ਹੋਸ਼

ਜਲੰਧਰ (ਵਰੁਣ)–ਬੀ. ਐੱਸ. ਐੱਫ਼. ਚੌਕ ਵਿਚ ਸਥਿਤ ਹੋਟਲ ਬੈਸਟ ਵੈਸਟਰਨ ਪਲੱਸ ਵਿਚ ਚੱਲ ਰਹੇ ਰਿੰਗ ਸੈਰੇਮਨੀ ਸਮਾਰੋਹ ਦੌਰਾਨ ਭੜਥੂ ਪੈ ਗਿਆ। ਸਮਾਰੋਹ ਦੌਰਾਨ ਇਕ ਅਣਪਛਾਤਾ ਵਿਅਕਤੀ ਗਿਫ਼ਟ ਲਈ ਲਿਆਂਦਾ ਸੋਨੇ ਦਾ ਸੈੱਟ ਚੋਰੀ ਕਰਕੇ ਫ਼ਰਾਰ ਹੋ ਗਿਆ। ਚੋਰੀ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਦੇ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਹੋਟਲ ਪਹੁੰਚ ਕੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: ਜਲੰਧਰ 'ਚ ਪੁਲਸ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਨਾਲ ਜੁੜੀ ਵੱਡੀ ਖ਼ਬਰ! NIA ਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਮਿੰਦਰ ਸਿੰਘ ਨਿਵਾਸੀ ਗੋਪਾਲ ਨਗਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਬੇਟੇ ਦੀ ਰਿੰਗ ਸੈਰੇਮਨੀ ਹੋਟਲ ਬੈਸਟ ਵੈਸਟਰਨ ਪਲੱਸ ਹੋਟਲ ਵਿਚ ਰੱਖੀ ਸੀ। ਸਮਾਰੋਹ ਦੌਰਾਨ ਕਈ ਗੈਸਟ ਮੌਜੂਦ ਸਨ। ਉਨ੍ਹਾਂ ਆਪਣੀ ਹੋਣ ਵਾਲੀ ਨੂੰਹ ਨੂੰ ਗਿਫ਼ਟ ਦੇਣ ਲਈ ਸੋਨੇ ਦਾ ਸੈੱਟ ਬਣਵਾਇਆ ਸੀ, ਜੋ ਹਾਲ ਦੇ ਅੰਦਰ ਹੀ ਸੋਫੇ ’ਤੇ ਰੱਖਿਆ ਹੋਇਆ ਸੀ। ਜਿਵੇਂ ਹੀ ਉਹ ਨੂੰਹ ਨੂੰ ਸੈੱਟ ਦੇਣ ਲੱਗੇ ਤਾਂ ਸੋਫੇ ਤੋਂ ਸੈੱਟ ਗਾਇਬ ਸੀ। ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੂੰ ਵੀ ਸੈੱਟ ਬਾਰੇ ਕੁਝ ਨਹੀਂ ਪਤਾ ਸੀ।

ਉਨ੍ਹਾਂ ਤੁਰੰਤ ਹੋਟਲ ਦੇ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਪਰ ਸੈੱਟ ਨਾ ਮਿਲਣ ’ਤੇ ਪੁਲਸ ਨੂੰ ਸਚਨਾ ਦਿੱਤੀ ਗਈ। ਮੌਕੇ ’ਤੇ ਪਹੁੰਚੀ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਇਕ ਸ਼ੱਕੀ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਵੀ ਹੋਇਆ ਹੈ ਪਰ ਫਿਲਹਾਲ ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਜਲੰਧਰ! ਜੀਜੇ ਨੇ ਸਾਲੇ 'ਤੇ ਕੀਤੀ ਫਾਇਰਿੰਗ, ਸਹਿਮੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News