ਰਜਿਸਟਰੀ ਦਫਤਰ-1 ''ਚ ਮੁੜ ਕਾਨੂੰਨਗੋ ਦੀ ਤਾਇਨਾਤ, ਪੁਰਾਣੇ ਇੰਤਕਾਲਾਂ ਦੇ ਮਾਮਲੇ ਅਜੇ ਵੀ ਅਟਕੇ
Saturday, Nov 22, 2025 - 12:43 PM (IST)
ਅੰਮ੍ਰਿਤਸਰ (ਨੀਰਜ)-ਸ੍ਰੀ ਆਨੰਦਪੁਰ ਸਾਹਿਬ ਵਿਚ ਆਯੋਜਿਤ ਧਾਰਮਿਕ ਪ੍ਰੋਗਰਾਮਾਂ ਵਿਚ ਅੰਮ੍ਰਿਤਸਰ ਅਤੇ ਹੋਰ ਜ਼ਿਲਿਆਂ ਦੇ ਸਬ-ਰਜਿਸਟਰਾਰਾਂ ਦੀ 10 ਦਿਨ ਲਈ ਡਿਊਟੀ ਲਗਾਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਰਜਿਸਟਰੀ ਦਫਤਰ-1 ਵਿਚ ਪ੍ਰਸ਼ਾਸਨ ਵਲੋਂ ਕਾਨੂੰਨਗੋ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਕਾਨੂੰਨਗੋ ਰਾਜੇਸ਼ ਕੁਮਾਰ ਬਿੱਟੂ ਨੂੰ ਰਜਿਸਟਰੀ ਦਫਤਰ-1 ਵਿਚ ਤਾਇਨਾਤ ਕੀਤਾ ਗਿਆ ਹੈ, ਜਦਕਿ ਉਨ੍ਹਾਂ ਨਾਲ ਤਾਇਨਾਤ ਕੀਤੇ ਗਏ ਤਹਿਸੀਲਦਾਰ-1 ਵਿਸ਼ਵਜੀਤ ਸਿੰਘ ਸਿੱਧੂ ਇਕ ਦਿਨ ਕੰਮ ਕਰਨ ਤੋਂ ਬਾਅਦ ਛੁੱਟੀ ’ਤੇ ਚਲੇ ਗਏ ਹਨ। ਹਾਲਾਂਕਿ ਉਹ ਇੱਕ ਦਿਨ ਦੀ ਛੁੱਟੀ ’ਤੇ ਹੀ ਗਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਰਜਿਸਟਰੀ ਦਫਤਰਾਂ ਅਤੇ ਤਹਿਸੀਲਦਾਰਾਂ ਦੀ ਗੱਲ ਕਰੀਏ ਤੇ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਰੋਕਣ ਲਈ ਚਲਾਏ ਗਏ ਅਭਿਆਨ ਦੇ ਤਹਿਤ ਸਾਲਾਂ ਤੋਂ ਮਲਾਈਦਾਰ ਸੀਟਾਂ ਤਾਇਨਾਤ ਰਹਿ ਚੁੱਕੇ ਤਹਿਸੀਲਦਾਰਾਂ ਦੇ ਜਦੋਂ 200 ਤੋਂ 250 ਕਿਲੋਮੀਟਰ ਦੂਰ ਦੇ ਜ਼ਿਲਿਆਂ ਵਿਚ ਤਾਇਨਾਤੀ ਕੀਤੀ ਗਈ ਅਤੇ ਤਹਿਸੀਲਦਾਰਾਂ ਤੋਂ ਇੰਤਕਾਲ ਦੇ ਅਧਿਕਾਰ ਤੱਕ ਕੁਝ ਸਮੇਂ ਲਈ ਮੁਲਤਵੀ ਕੀਤੇ ਗਏ ਸਨ ਤਾਂ ਸਰਕਾਰ ਵੱਲੋਂ ਤਿੰਨਾਂ ਹੀ ਰਜਿਸਟਰੀ ਦਫਤਰਾਂ, ਜਿਸ ਵਿਚ ਰਜਿਸਟਰੀ ਦਫਤਰ-1, ਰਜਿਸਟਰੀ ਦਫਤਰ-2, ਰਜਿਸਟਰੀ ਦਫਤਰ-3 ਵਿਚ ਕਾਨੂੰਨਗੋ ਤਾਇਨਾਤ ਕਰ ਦਿੱਤੇ ਗਏ ਸਨ ਅਤੇ ਤਹਿਸੀਲਦਾਰਾਂ ਨੂੰ ਮਾਲ ਵਿਭਾਗ ਨਾਲ ਜੁੜੇ ਹੋਰ ਕੰਮਾਂ ਵਿੱਚ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋਂ ਹੁਣ ਦੂਸਰੀ ਵਾਰ ਕਾਨੂੰਨਗੋ ਰੈਂਕ ਦੇ ਮਾਲ ਅਧਿਕਾਰੀਆਂ ਨੂੰ ਰਜਿਸਟਰੀ ਦਫਤਰਾਂ ਵਿਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ
ਪੁਰਾਣੇ ਇੰਤਕਾਲਾਂ ਲਈ ਹੁਣ ਵੀ ਕੋਈ ਰਾਹਤ ਨਹੀਂ
ਇਕ ਪਾਸੇ ਜਿੱਥੇ ਸਰਕਾਰ ਵੱਲੋਂ ਰਜਿਸਟਰ ਦੀ ਦਫਤਰਾਂ ਵਿਚ ਕ੍ਰਾਂਤੀਕਾਰੀ ਕਦਮ ਚੁੱਕਦੇ ਹੋਏ ਈਜੀ ਰਜਿਸਟਰੀ ਅਤੇ ਈਜੀ ਜਮਾਬੰਦੀ ਵਰਗੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ, ਉੱਥੇ ਦੂਜੇ ਪਾਸੇ ਪੁਰਾਣੇ ਅੜੇ, ਫਸੇ ਇੰਤਕਾਲਾਂ ਦੇ ਮਾਮਲਿਆਂ ਵਿਚ ਜਨਤਾ ਨੂੰ ਵੀ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਗਈ ਹੈ। ਜ਼ਿਆਦਾਤਰ ਮਾਮਲਿਆਂ ਵਿਚ ਲੋਕ ਤਹਿਸੀਲਦਾਰਾਂ ਅਤੇ ਪਟਵਾਰੀਆਂ ਦੇ ਦਫਤਰਾਂ ਵਿੱਚ ਖੱਜਲ-ਖੁਆਰ ਹੋ ਰਹੇ ਹਨ ਅਤੇ ਕੁਝ ਅਧਿਕਾਰੀ ਅਤੇ ਪਟਵਾਰੀ ਤਾਂ ਅਜਿਹੇ ਮਾਮਲਿਆਂ ਵਿਚ ਰੱਜ ਕੇ ਭ੍ਰਿਸ਼ਟਾਚਾਰ ਵੀ ਕਰਦੇ ਹਨ। ਅਜਿਹੇ ਲੋਕ ਜੋ ਆਪਣੀਆਂ ਜ਼ਮੀਨਾਂ ’ਤੇ ਕਾਬਜ਼ ਤਾਂ ਹਨ ਪਰ ਰਜਿਸਟਰੀ ਤੋਂ ਬਾਅਦ ਇੰਤਕਾਲ ਨਾ ਕਰਵਾਉਣ ਜਾਂ ਫਿਰ ਪਿਤਾ ਵੱਲੋਂ ਆਪਣੇ ਬੱਚਿਆਂ ਦੀ ਰਜਿਸਟਰਡ ਵਿਲ ਨਾ ਕੀਤੇ ਜਾਣ ਵਰਗੇ ਮਾਮਲਿਆਂ ਵਿਚ ਲੋਕ ਮਾਲਕ ਹੋਣ ਦੇ ਬਾਵਜੂਦ ਉਦੋਂ ਤੱਕ ਅਸਲੀ ਮਾਲਕ ਨਹੀਂ ਬਣ ਪਾਉਂਦੇ ਹਨ, ਜਦੋਂ ਤੱਕ ਜ਼ਮੀਨ ’ਤੇ ਕਾਬਜ਼ ਵਿਅਕਤੀ ਮਾਲ ਵਿਭਾਗ ਦੇ ਰਿਕਾਰਡ ਵਿਚ ਉਸ ਦਾ ਮਾਲਿਕ ਨਾ ਬਣ ਜਾਵੇ ਅਤੇ ਉਸ ਦੇ ਨਾਮ ’ਤੇ ਇੰਤਕਾਲ ਨਾ ਹੋ ਜਾਵੇ। ਅਜਿਹੇ ਮਾਮਲਿਆਂ ਵਿੱਚ ਜੰਮ ਕੇ ਭ੍ਰਿਸ਼ਟਾਚਾਰ ਹੁੰਦਾ ਹੈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
ਇਕ ਮਹਿਲਾ ਤਹਿਸੀਲਦਾਰ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ
ਜਿਸ ਸਮੇਂ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟ ਤਹਿਸੀਲਦਾਰਾਂ ਖਿਲਾਫ ਸਖ਼ਤ ਐਕਸ਼ਨ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਸਮੇਂ ਅੰਮ੍ਰਿਤਸਰ ਵਿਚ ਤਾਇਨਾਤ ਇਕ ਮਹਿਲਾ ਤਹਿਸੀਲਦਾਰ ਅਜਿਹੀ ਵੀ ਸੀ, ਜੋ ਚੋਰੀ ਛਿਪੇ ਭ੍ਰਿਸ਼ਟਾਚਾਰ ਕਰਦੀ ਰਹੀ ਅਤੇ ਪੁਰਾਣੇ ਇੰਤਕਾਲਾਂ ਦੇ ਮਾਮਲਿਆਂ ਵਿਚ ਤਾਂ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਵੀ ਕੀਤਾ। ਮਹਾਨਗਰ ਦੇ ਕੁਝ ਵੱਡੇ ਪਟਵਾਰ ਸਰਕਲ ਜਿਨ੍ਹਾਂ ਦੀਆਂ ਜਮਾਂਬੰਦੀਆਂ ਨੂੰ ਮਨਜ਼ੂਰ ਕੀਤਾ ਜਾਣਾ ਸੀ ਮਹਿਲਾ ਤਹਿਸੀਲਦਾਰ ਨੇ ਆਪਣੇ ਦਫਤਰ ਵਿਚ ਉਨ੍ਹਾਂ ਜਮਾਂਬੰਦੀਆਂ ਨੂੰ ਵੀ ਮਨਜ਼ੂਰ ਨਹੀਂ ਕੀਤਾ, ਜਦਕਿ ਤੱਤਕਾਲ ਡੀ. ਸੀ ਵੱਲੋਂ ਮਹਿਲਾ ਤਹਿਸੀਲਦਾਰ ਦੀ ਜੰਮ ਕੇ ਫਟਕਾਰ ਵੀ ਲਗਾਈ ਗਈ। ਕਈ ਮਹੀਨੇ ਧੱਕੇ ਖਾਣ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਮਹਿਲਾ ਤਹਿਸੀਲਦਾਰ ਖਿਲਾਫ ਵਿਜੀਲੈਂਸ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ।
ਇਕ ਜ਼ਮੀਨ ਦੋ ਰਜਿਸਟਰੀਆਂ ਦੇ ਮਾਮਲੇ ਵਿਚ ਅਜੇ ਵੀ ਨਤੀਜਾ ਨਹੀਂ
ਮਹਾਨਗਰ ਦੀ ਇੱਕ ਬਹੁਕਰੋੜੀ ਜ਼ਮੀਨ ਦੇ ਮਾਮਲੇ ਵਿਚ ਮਾਲਕ ਇਕ ਪਰ ਦੋ ਰਜਿਸਟਰੀਆਂ ਦੇ ਮਾਮਲੇ ਵਿਚ ਅਜੇ ਵੀ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ ਹੈ, ਜਦਕਿ ਇਹ ਮਾਮਲਾ ਇਸ ਸਮੇਂ ਕਾਫੀ ਗਰਮਾਇਆ ਹੋਇਆ ਵੀ ਹੈ। ਲੈਂਡ ਮਾਫੀਆ ਕਿਸ ਤਰ੍ਹਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮਾਲ ਵਿਭਾਗ ਦੇ ਕੁਝ ਪਟਵਾਰੀਆਂ ਤੱਕ ਮਿਲੀਭੁਗਤ ਕਰ ਚੁੱਕਾ ਹੈ। ਇਸ ਦਾ ਵੱਡਾ ਸਬੂਤ ਹੈ।
