ਪਟਿਆਲਾ ਦੇ ਨਾਮੀ ਕਾਰੋਬਾਰੀ ਨੂੰ CBI ਦਾ ਸੰਮਨ, ਕਈ IAS ਤੇ IPS ਅਫ਼ਸਰ ਵੀ ਰਡਾਰ ''ਤੇ

Tuesday, Nov 11, 2025 - 11:04 AM (IST)

ਪਟਿਆਲਾ ਦੇ ਨਾਮੀ ਕਾਰੋਬਾਰੀ ਨੂੰ CBI ਦਾ ਸੰਮਨ, ਕਈ IAS ਤੇ IPS ਅਫ਼ਸਰ ਵੀ ਰਡਾਰ ''ਤੇ

ਚੰਡੀਗੜ੍ਹ (ਸੁਸ਼ੀਲ)- ਸੀ. ਬੀ. ਆਈ. ਨੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀਆਂ ਬੇਨਾਮੀ ਜਾਇਦਾਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪਟਿਆਲਾ ਦੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੂੰ ਸੰਮਨ ਜਾਰੀ ਕਰ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਪ੍ਰਾਪਰਟੀ ਡੀਲਰ ਭੁਪਿੰਦਰ ਨੇ ਮੁਅੱਤਲ ਡੀ. ਆਈ. ਜੀ. ਭੁੱਲਰ ਦੇ ਪੈਸੇ ਦਾ ਨਿਵੇਸ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕਬੱਡੀ ਖਿਡਾਰੀ ਦੇ ਕਾਤਲਾਂ ਨੇ ਪੰਜਾਬ ਪੁਲਸ ਦੇ CIA ਇੰਚਾਰਜ ਨੂੰ ਮਾਰੀ ਗੋਲ਼ੀ! ਟੋਲ ਪਲਾਜ਼ੇ 'ਤੇ ਹੋ ਗਈ ਤਾੜ-ਤਾੜ

ਸੂਤਰਾਂ ਦੀ ਮੰਨੀਏ ਤਾਂ ਸੀ. ਬੀ. ਆਈ. ਮਾਮਲੇ ’ਚ ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ ਪ੍ਰਾਪਰਟੀ ਡੀਲਰ ਭੁਪਿੰਦਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਸੀ. ਬੀ. ਆਈ. ਨੇ 3 ਨਵੰਬਰ ਨੂੰ ਪੁੱਛਗਿੱਛ ਤੋਂ ਬਾਅਦ ਭੁਪਿੰਦਰ ਦੇ ਦਫ਼ਤਰ ਅਤੇ ਘਰ ’ਤੇ ਛਾਪੇਮਾਰੀ ਕੀਤੀ ਸੀ, ਜਿੱਥੋਂ ਜਾਇਦਾਦ ਦੇ ਦਸਤਾਵੇਜ਼ ਅਤੇ ਵਿਦੇਸ਼ੀ ਸਾਮਾਨ ਵੀ ਮਿਲਿਆ ਸੀ। ਸੀ. ਬੀ. ਆਈ. ਨੂੰ ਪਤਾ ਲੱਗਾ ਸੀ ਕਿ ਭੁਪਿੰਦਰ ਨੇ ਆਈ. ਏ. ਐੱਸ. ਤੇ ਆਈ. ਪੀ. ਐੱਸ. ਅਧਿਕਾਰੀਆਂ ਦੇ ਕਰੋੜਾਂ ਰੁਪਏ ਜਾਇਦਾਦਾਂ ਵਿਚ ਨਿਵੇਸ਼ ਕੀਤੇ ਸਨ। ਭੁੱਲਰ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸੀ. ਬੀ. ਆਈ. ਜਲਦੀ ਹੀ ਆਈ. ਏ. ਐੱਸ. ਤੇ ਆਈ. ਪੀ. ਐੱਸ. ਅਧਿਕਾਰੀਆਂ ਨੂੰ ਸੰਮਨ ਜਾਰੀ ਕਰ ਕੇ ਜਾਂਚ ਵਿਚ ਸ਼ਾਮਲ ਕਰੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ

ਭੁੱਲਰ ਨੂੰ ਅੱਜ ਕੀਤਾ ਜਾਵੇਗਾ ਸੀ. ਬੀ. ਆਈ. ਅਦਾਲਤ ’ਚ ਪੇਸ਼

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੰਜ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸੀ. ਬੀ. ਆਈ. ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਸੂਤਰਾਂ ਮੁਤਾਬਕ ਸੀ. ਬੀ. ਆਈ. ਇਕ ਵਾਰ ਫਿਰ ਭੁੱਲਰ ਦਾ ਰਿਮਾਂਡ ਮੰਗ ਸਕਦੀ ਹੈ।

 


author

Anmol Tagra

Content Editor

Related News