ਪੰਜਾਬ ''ਚ ਹੋਣ ਜਾ ਰਿਹੈ ਵਿਹਲੇ ਬੈਠਣ ਦਾ ਮੁਕਾਬਲਾ! ਕੁਝ ਨਾ ਕਰਨ ''ਤੇ ਮਿਲਣਗੇ Cash Prize, ਜਾਣੋ ਕੀ ਨੇ ਸ਼ਰਤਾਂ
Thursday, Nov 20, 2025 - 06:02 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ): ਆਧੁਨਿਕ ਯੁੱਗ ਵਿੱਚ ਇਨਸਾਨ, ਜਿੱਥੇ ਆਪਣੀ ਆਪਣੀ ਲਾਈਫ ਵਿੱਚ, ਇੰਨਾ ਜਿਆਦਾ ਵਿਅਸਤ ਹੋ ਗਿਆ ਹੈ ਕਿ, ਕਿਸੇ ਕੋਲ ਵਿਹਲੇ ਬੈਠ ਕੇ ਗੱਲ ਕਰਨ ਦਾ ਟਾਈਮ ਨਹੀਂ। ਇਸ ਦਾ ਵੱਡਾ ਕਾਰਨ, ਕਈ ਲੋਕ ਕਿਤੇ ਨਾ ਕਿਤੇ ਮੋਬਾਇਲ ਨੂੰ ਵੀ ਮੰਨਦੇ ਹਨ, ਕਿਉਂਕਿ ਇਨਸਾਨ ਜਦੋਂ ਵੀ, ਥੋੜਾ ਵੇਹਲਾ ਹੁੰਦਾ ਹੈ, ਕਿਤੇ ਨਾ ਕਿਤੇ ਜਿਆਦਾ ਸਮੇਂ ਮੋਬਾਇਲ ਨਾਲ ਹੀ ਬਿਤਾਉਣ ਲੱਗ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਹੱਥਕੜੀ ਲਾ ਕੇ ਵਿਆਹ 'ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ
ਇਸੇ ਦੇ ਤਹਿਤ, ਇਕ ਵੱਡਾ ਅਤੇ, ਵਿਲੱਖਣ ਉਪਰਾਲਾ ਕਰਦੇ ਹੋਏ, ਪਿੰਡ ਘੋਲੀਆ ਦੇ ਕੁਝ ਨੌਜਵਾਨਾਂ ਵੱਲੋਂ, ਬੇਲੇ ਬੈਠਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਹ ਪਹਿਲਕਦਮੀ, ਪਹਿਲਾਂ ਬਰਨਾਲਾ ਦੇ ਬੀਹਲਾ ਪਿੰਡ ਵਿਚ ਕੀਤੀ ਗਈ। ਜਿਸ ਵਿਚ ਕਾਫੀ ਲੋਕਾਂ ਨੇ ਭਾਗ ਲਿਆ, ਤੇ ਇਹ ਮੁਕਾਬਲਾ ਲਗਾਤਾਰ 22 ਘੰਟੇ ਚੱਲਿਆ, ਤੇ ਅਖੀਰ ਵਿਚ ਕੁੱਲ 45 ਵਿਚੋਂ, 6 ਮੈਂਬਰਾਂ ਨੇ, ਮੋਟੀ ਰਕਮ ਵਿੱਚ ਇਨਾਮ ਜਿੱਤਿਆ, ਜੋ ਕਿ ਪੰਜਾਬ ਦਾ ਪਹਿਲਾ ਵਿਹਲੇ ਰਹਿਣ ਦਾ, ਵਿਹਲੇ ਬਹਿ ਕੇ ਗੱਲਾਂ ਕਰਨ ਦਾ ਮੁਕਾਬਲਾ ਸੀ ਤੇ ਇਸੇ ਦੇ ਤਹਿਤ ਪਿੰਡ ਘੋਲੀਆ ਖੁਰਦ ਦੇ ਨੌਜਵਾਨਾਂ ਵੱਲੋਂ, ਪੰਜਾਬ ਦਾ ਦੂਜਾ ਵਿਹਲੇ ਬੈਠਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 30 ਨਵੰਬਰ ਨੂੰ ਹੋਵੇਗਾ।

ਮੁਕਾਬਲੇ ਦੀਆਂ ਮੁੱਖ ਸ਼ਰਤਾਂ-
1. ਮੁਕਾਬਲੇ ਦੌਰਾਨ ਮੋਬਾਈਲ ਫੋਨ ਨਾਲ ਲੈ ਕੇ ਨਹੀਂ ਆਉਣਾ,
2. ਵਾਸ਼ਰੂਮ ਆਦਿ ਨਹੀਂ ਜਾਣਾ।
3. ਮੁਕਾਬਲਾ ਚਲਦੇ ਦੌਰਾਨ ਸੋਣਾ ਨਹੀਂ।
4. ਖਾਣ ਪੀਣ ਲਈ ਕੁਝ ਵੀ ਨਾਲ ਲੈ ਕੇ ਨਹੀਂ ਆ ਸਕਦੇ, ਕਿਉਂਕਿ ਇਸ ਮੁਕਾਬਲੇ ਦੌਰਾਨ ਖਾਣਾ ਪੀਣਾ ਵੀ ਨਹੀਂ,।
5. ਮੁਕਾਬਲੇ ਦੌਰਾਨ ਕਿਸੇ ਤਰ੍ਹਾਂ ਦੀ ਖੇਡ ਆਦ ਨਹੀਂ ਖੇਡਣੀ।
6. ਲੜਾਈ ਝਗੜਾ ਕਰਨ ਵਾਲੇ ਸਿੱਧੇ ਤੌਰ ਤੇ ਮੁਕਾਬਲੇ ਵਿੱਚੋਂ ਬਾਹਰ ਕੀਤੇ ਜਾਣਗੇ।
7. ਮੈਚ ਫਿਕਸ ਕਰਨ ਵਾਲੇ ਵੀ ਕੱਢ ਦਿੱਤੇ ਜਾਣਗੇ।
8. ਸਮਾਂ ਖੁੱਲਾ ਹੋਵੇਗਾ ਤੇ ਸਮੇਂ ਦੀ ਕੋਈ ਸੀਮਾ ਨਹੀਂ, ਕਿਉਂਕਿ ਭਾਗ ਲੈਣ ਵਾਲਿਆਂ ਨੂੰ ਇੱਕ ਜਗ੍ਹਾ ਤੇ ਬਿਠਾ ਦਿੱਤਾ ਜਾਵੇਗਾ।, ਜਿੱਥੇ ਬੈਠ ਕੇ ਉਨਾਂ ਨੇ ਸਾਰਾ ਸਮੇਂ ਬਿਤਾਉਣਾ ਹੈ, ਉਸ ਸਮੇਂ 12 ਘੰਟੇ ਦਾ ਵੀ ਹੋ ਸਕਦਾ ਹੈ 24 ਘੰਟੇ ਦਾ ਜਾਂ ਫਿਰ 36 ਘੰਟੇ ਦਾ।
10. ਇਕ ਵਾਰ ਮੁਕਾਬਲੇ ਚੋਂ ਬਾਹਰ ਹੋਣ ਵਾਲੇ ਨੂੰ ਦੁਬਾਰਾ ਐਂਟਰੀ ਨਹੀਂ ਦਿੱਤੀ ਜਾਵੇਗੀ।
11. ਇਨਾਮ ਬਿਲਕੁਲ ਅਖ਼ੀਰ ਤੱਕ ਬੈਠਣ ਵਾਲੇ ਨੂੰ ਹੀ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ - ਜੇਲ੍ਹ ਤੋਂ ਬਾਹਰ ਆਵੇਗਾ MP ਅੰਮ੍ਰਿਤਪਾਲ ਸਿੰਘ! 19 ਦਿਨਾਂ ਲਈ ਮੰਗੀ ਪੈਰੋਲ
ਜੇਤੂਆਂ ਨੂੰ ਮਿਲਣਗੇ Cash Prize
ਜਿਸ ਵਿਚ ਪਹਿਲਾ ਇਨਾਮ, 4500, ਦੂਸਰਾ ਇਨਾਮ 2500, ਅਤੇ ਤੀਜਾ ਇਨਾਮ 1500 ਹੈ। ਮੁਕਾਬਲਾ ਕਰਵਾਉਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਮੁਕਾਬਲਾ ਕਰਾਉਣ ਦਾ ਮੁੱਖ ਮਕਸਦ, ਇਹ ਦੇਖਣਾ ਹੈ ਕਿ ਇਨਸਾਨ ਮੋਬਾਇਲ ਤੋਂ ਬਿਨਾਂ ਕਿੰਨਾ ਸਮਾਂ ਬਿਤਾ ਸਕਦਾ ਹੈ। ਮੁਕਾਬਲਾ ਕਰਾਉਣ ਵਾਲੀ ਨੌਜਵਾਨਾਂ ਵੱਲੋਂ ਬਕਾਇਦਾ ਦੋ ਨੰਬਰ, 9988216969, 9781331330 ਜਾਰੀ ਕੀਤੇ ਗਏ ਹਨ। ਕੋਈ ਵੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਇੰਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ। ਦੇਖਦੇ ਹਾਂ ਕਿ ਪੰਜਾਬ ਦੇ ਇਸ ਵੇਲੇ ਬੈਠਣ ਵਾਲੇ ਦੂਸਰੇ ਮੁਕਾਬਲੇ ਵਿੱਚ, ਕਿੰਨੇ ਲੋਕ ਭਾਗ ਲੈਂਦੇ ਹਨ, ਤੇ ਇਨਾਮ ਰਾਸ਼ੀ ਜਿੱਤਦੇ ਹਨ। ਇਸ ਵਿਲੱਖਣ ਮੁਕਾਬਲੇ ਦੀ, ਪੰਜਾਬ ਭਰ ਵਿੱਚ ਕਾਫੀ ਚਰਚਾ ਹੈ। ਮੁਕਾਬਲਾ ਕਰਵਾਉਣ ਵਾਲੇ ਮੁੱਖ ਨੌਜਵਾਨ ਬਿਕਰਮਜੀਤ ਸਿੰਘ ਜੱਜ, ਕੁਲਵਿੰਦਰ ਸਿੰਘ ਕਿੰਦਾ, ਕਮਲਪ੍ਰੀਤ ਸਿੰਘ ਰਾਜਾ, ਅਤੇ ਦੀਪਾ ਟੇਲਰ ਹਨ।
