ਅਗਨੀਵੀਰ ਜਸ਼ਨਪ੍ਰੀਤ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਰੋਂਦੀ ਨਹੀਂ ਦੇਖੀ ਜਾਂਦੀ ਮਾਂ
Thursday, Nov 20, 2025 - 05:30 PM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦੇ ਅਗਨੀਵੀਰ ਜਵਾਨ ਜਸ਼ਨਪ੍ਰੀਤ ਸਿੰਘ (21) ਪੁੱਤਰ ਸੁਰਜੀਤ ਸਿੰਘ ਦੀ ਝਾਰਖੰਡ 'ਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਖ਼ਬਰ ਦਾ ਪਤਾ ਲੱਗਦੇ ਹੀ ਜਸ਼ਨਪ੍ਰੀਤ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਜਸ਼ਨਪ੍ਰੀਤ ਦਾ ਉਸ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇ ਛੋਟੇ ਭਰਾ ਨੇ ਕਰਨਦੀਪ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਬੀਤੇ ਅਪ੍ਰੈਲ ਮਹੀਨੇ ਹੀ ਅਗਨੀਵੀਰ ਭਰਤੀ ਹੋਇਆ ਸੀ ਅਤੇ ਉਸ ਨੇ ਇਕ ਮਈ, 2025 ਨੂੰ ਰਾਮਗੜ੍ਹ ਰਾਂਚੀ, ਝਾਰਖੰਡ ਵਿਖੇ ਟ੍ਰੇਨਿੰਗ ਸ਼ੁਰੂ ਕੀਤੀ ਸੀ ਅਤੇ 12 ਦਸੰਬਰ ਨੂੰ ਉਸ ਦੀ ਟ੍ਰੇਨਿੰਗ ਖ਼ਤਮ ਹੋਣੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਅਤੇ RC ਨੂੰ ਲੈ ਕੇ ਵੱਡੀ ਰਾਹਤ, ਲੱਖਾਂ ਵਾਹਨ ਮਾਲਕਾਂ ਨੂੰ...
18 ਨਵੰਬਰ ਨੂੰ ਜਸ਼ਨਪ੍ਰੀਤ ਆਪਣੀ ਟ੍ਰੇਨਿੰਗ ਦੌਰਾਨ ਗਰਾਊਂਡ ਦੇ ਚੱਕਰ ਲਾ ਰਿਹਾ ਸੀ ਕਿ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਮਿਲਟਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab : RSS ਆਗੂ ਦੇ ਪੁੱਤ ਦਾ ਕਤਲ ਕਰਨ ਵਾਲੇ ਮਾਸਟਰਮਾਈਂਡ ਦਾ ਐਨਕਾਊਂਟਰ, ਚੱਲੀਆਂ ਗੋਲੀਆਂ (ਵੀਡੀਓ)
ਜਸ਼ਨਪ੍ਰੀਤ ਦੇ ਪਿਤਾ ਸੁਰਜੀਤ ਸਿੰਘ ਦੀ ਤਕਰੀਬਨ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ 'ਚ ਇਕ ਛੋਟਾ ਭਰਾ ਕਰਨ ਅਤੇ ਉਸ ਦੀ ਮਾਤਾ ਅਮਰਜੀਤ ਕੌਰ ਰਹਿ ਗਏ ਹਨ। ਪਿੰਡ ਵਾਸੀਆਂ ਨੇ ਸਰਕਾਰ ਨੂੰ ਪੀੜਤ ਪਰਿਵਾਰ ਦੇ ਛੋਟੇ ਭਰਾ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
