ਚੰਡੀਗੜ੍ਹ 'ਚ ਸਖ਼ਤ ਮੁਕਾਬਲੇ ਦੌਰਾਨ ਮਨੀਸ਼ ਤਿਵਾੜੀ ਜਿੱਤੇ, ਸੰਜੇ ਟੰਡਨ ਨੂੰ 2504 ਦੇ ਫ਼ਰਕ ਨਾਲ ਹਰਾਇਆ

06/04/2024 6:07:07 PM

ਚੰਡੀਗੜ੍ਹ : ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨਾਲ ਸਖ਼ਤ ਮੁਕਾਬਲੇ 'ਚ ਮਨੀਸ਼ ਤਿਵਾੜੀ ਨੇ ਉਨ੍ਹਾਂ ਨੂੰ ਹਾਰ ਦਿੱਤੀ ਹੈ। ਮਨੀਸ਼ ਤਿਵਾੜੀ ਨੂੰ ਕੁੱਲ 216657 ਵੋਟਾਂ ਹਾਸਲ ਹੋਈਆਂ ਅਤੇ ਉਨ੍ਹਾਂ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਦੇ ਫ਼ਰਕ ਨਾਲ ਹਰਾਇਆ। ਦੂਜੇ ਪਾਸੇ ਭਾਜਪਾ ਦੇ ਸੰਜੇ ਟੰਡਨ ਨੂੰ 214153 ਵੋਟਾਂ ਮਿਲੀਆਂ ਅਤੇ ਉਹ ਦੂਜੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜ ਰਹੀ ਬਸਪਾ ਦੀ ਉਮੀਦਵਾਰ ਡਾ. ਰਿਤੂ ਸਿੰਘ 6708 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ। ਚੰਡੀਗੜ੍ਹ ਸੰਸਦੀ ਹਲਕੇ ਲਈ ਵੋਟਾਂ ਦੀ ਗਿਣਤੀ ਚੰਡੀਗੜ੍ਹ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੀ. ਸੀ. ਈ. ਟੀ) ਸੈਕਟਰ-26 ਵਿਖੇ ਹੋਈ। 
ਕਾਂਗਰਸ ਦੇ ਮਨੀਸ਼ ਤਿਵਾੜੀ 2501 ਵੋਟਾਂ ਨਾਲ ਅੱਗੇ
ਮਨੀਸ਼ ਤਿਵਾੜੀ (ਕਾਂਗਰਸ) 216657
ਸੰਜੇ ਟੰਡਨ (ਭਾਜਪਾ) 214153
ਡਾ. ਰਿਤੂ ਸਿੰਘ (ਬਸਪਾ) 6708
ਕਾਂਗਰਸ ਦੇ ਮਨੀਸ਼ ਤਿਵਾੜੀ 4991 ਵੋਟਾਂ ਨਾਲ ਅੱਗੇ
ਮਨੀਸ਼ ਤਿਵਾੜੀ (ਕਾਂਗਰਸ) 174509
ਸੰਜੇ ਟੰਡਨ (ਭਾਜਪਾ) 169518
ਡਾ. ਰਿਤੂ ਸਿੰਘ (ਬਸਪਾ) 5165
ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ 6081 ਵੋਟਾਂ ਨਾਲ ਅੱਗੇ
ਮਨੀਸ਼ ਤਿਵਾੜੀ (ਕਾਂਗਰਸ) 157940
ਸੰਜੇ ਟੰਡਨ (ਭਾਜਪਾ) 151859
ਡਾ. ਰਿਤੂ ਸਿੰਘ  (ਬਸਪਾ) 4526
ਕਾਂਗਰਸੀ ਉਮੀਦਵਾਰ ਲਗਾਤਾਰ ਕਰ ਰਹੇ ਲੀਡ, 5027 ਵੋਟਾਂ ਨਾਲ ਅੱਗੇ
ਮਨੀਸ਼ ਤਿਵਾੜੀ (ਕਾਂਗਰਸ) 118607
ਸੰਜੇ ਟੰਡਨ (ਭਾਜਪਾ) 108413
ਡਾ. ਰਿਤੂ ਸਿੰਘ (ਬਸਪਾ) 3867
ਚੰਡੀਗੜ੍ਹ 'ਚ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ 5027 ਵੋਟਾਂ ਨਾਲ ਅੱਗੇ
ਮਨੀਸ਼ ਤਿਵਾੜੀ (ਕਾਂਗਰਸ) 62183
ਸੰਜੇ ਟੰਡਨ (ਭਾਜਪਾ) 57156
ਡਾ. ਰਿਤੂ ਸਿੰਘ (ਬਸਪਾ) 2633

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਚੰਗੀ ਖ਼ਬਰ, ਛੁੱਟੀਆਂ ਦਰਮਿਆਨ ਜਾਰੀ ਹੋਏ ਇਹ ਹੁਕਮ

ਹੁਣ ਤੱਕ ਦੇ ਰੁਝਾਨ
ਮਨੀਸ਼ ਤਿਵਾੜੀ (ਕਾਂਗਰਸ) 50026
ਸੰਜੇ ਟੰਡਨ (ਭਾਜਪਾ) 44686
ਡਾ. ਰਿਤੂ ਸਿੰਘ (ਬਸਪਾ) 2476
ਹੁਣ ਤੱਕ ਦੇ ਰੁਝਾਨ
ਮਨੀਸ਼ ਤਿਵਾੜੀ (ਇੰਡੀਆ ਗਠਜੋੜ) 16978
ਸੰਜੇ ਟੰਡਨ (ਭਾਜਪਾ) 16239
ਡਾ. ਰਿਤੂ ਸਿੰਘ (ਬਸਪਾ) 1031

ਪਹਿਲਾ ਰਾਊਂਡ
7000 ਵੋਟਾਂ ਨਾਲ ਮਨੀਸ਼ ਤਿਵਾੜੀ ਅੱਗੇ

PunjabKesari

ਪਹਿਲੇ ਰੁਝਾਨ ਆਉਣੇ ਸ਼ੁਰੂ
ਚੰਡੀਗੜ੍ਹ ਲੋਕ ਸਭਾ ਸੀਟ ਤੋਂ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਰੁਝਾਨਾਂ ਦੌਰਾਨ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ।

ਮਨੀਸ਼ ਤਿਵਾੜੀ ਤੇ ਸੰਜੇ ਟੰਡਨ ਵਿਚਕਾਰ ਫਸਵਾਂ ਮੁਕਾਬਲਾ

ਦੱਸ ਦੇਈਏ ਕਿ ਸ਼ਹਿਰ ਤੋਂ ਭਾਰਤ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਦੇ ਸੰਜੇ ਟੰਡਨ ਵਿਚਾਲੇ ਮੁਕਾਬਲਾ ਹੈ। ਬਸਪਾ ਦੀ ਰੀਤੂ ਸਿੰਘ ਅਤੇ 16 ਹੋਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਖ਼ਤ ਸੁਰੱਖਿਆ ਹੇਠ EVMs, 900 ਸੁਰੱਖਿਆ ਕਰਮੀ ਤਾਇਨਾਤ, ਭਲਕੇ 8 ਵਜੇ ਹੋਵੇਗੀ ਗਿਣਤੀ

ਮੁੱਖ ਚੋਣ ਅਫ਼ਸਰ, ਚੰਡੀਗੜ੍ਹ, ਡਾ. ਵਿਜੇ ਨਾਮਦੇਵ ਰਾਓ ਜ਼ਾਦੇ ਨੇ ਨਿੱਜੀ ਤੌਰ 'ਤੇ ਗਿਣਤੀ ਕੇਂਦਰ ਵਿਖੇ ਤਿਆਰੀਆਂ ਦੀ ਨਿਗਰਾਨੀ ਕੀਤੀ। ਹਰ ਹਾਲ ਪਾਰਦਰਸ਼ੀ ਅਤੇ ਯੋਜਨਾਬੱਧ ਪ੍ਰਕਿਰਿਆ ਦੀ ਸਹੂਲਤ ਲਈ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਲੈਸ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News