ਕੌਣ ਹੁੰਦਾ ਹੈ ਕੈਬਨਿਟ ਮੰਤਰੀ? ਜਾਣੋ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ ਰਾਜ ਮੰਤਰੀ 'ਚ ਫ਼ਰਕ

06/10/2024 5:34:38 PM

ਨਵੀਂ ਦਿੱਲੀ- ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਵਿਚ ਉਨ੍ਹਾਂ ਦੇ ਨਾਲ-ਨਾਲ ਕੁੱਲ 72 ਮੰਤਰੀ ਸ਼ਾਮਲ ਹੋਏ ਹਨ। ਮੋਦੀ ਕੈਬਨਿਟ ਵਿਚ ਇਹ ਸਭ ਤੋਂ ਵੱਡੀ ਕੈਬਨਿਟ ਹੈ। 2014 'ਚ ਜਦੋਂ ਪ੍ਰਧਾਨ ਮੰਤਰੀ ਨੇ ਸਹੁੰ ਚੁੱਕੀ ਸੀ ਤਾਂ ਉਦੋਂ ਉਨ੍ਹਾਂ ਨਾਲ 46 ਮੰਤਰੀਆਂ ਨੇ ਸਹੁੰ ਚੁੱਕੀ ਸੀ। ਜੇਕਰ ਗੱਲ ਸਾਲ 2019 ਵਿਚ ਉਨ੍ਹਾਂ ਦੀ ਕੈਬਨਿਟ ਵਿਚ 59 ਮੰਤਰੀ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

ਸਾਲ 2024 ਵਿਚ NDA ਦੀ ਸਰਕਾਰ ਵਿਚ ਪੀ. ਐੱਮ. ਮੋਦੀ ਨੂੰ ਮਿਲਾ ਕੇ 72 ਮੰਤਰੀ ਸ਼ਾਮਲ ਹੋਏ ਹਨ। ਪੀ. ਐੱਮ. ਮੋਦੀ  ਦੀ ਕੈਬਨਿਟ ਵਿਚ 30 ਕੈਬਨਿਟ ਮੰਤਰੀ, 36 ਰਾਜ ਮੰਤਰੀ ਅਤੇ 5 ਰਾਜ ਮੰਤਰੀ ਸੁਤੰਤਰ ਚਾਰਜ ਵਾਲੇ ਹਨ। ਹੁਣ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਰਾਜ ਮੰਤਰੀ ਅਤੇ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਵਿਚ ਕੀ ਫਰਕ ਹੈ ਅਤੇ ਉਨ੍ਹਾਂ ਦੀ ਭੂਮਿਕਾ ਕੀ ਹੈ?  ਦੱਸ ਦੇਈਏ ਕਿ ਪ੍ਰਧਾਨ ਮੰਤਰੀ ਤੋਂ ਬਾਅਦ ਕੈਬਨਿਟ ਮੰਤਰੀ ਦਾ ਅਹੁਦਾ ਹੈ ਅਤੇ ਉਸ ਤੋਂ ਬਾਅਦ ਰਾਜ ਮੰਤਰੀ ਸੁਤੰਤਰ ਚਾਰਜ ਦਾ ਨੰਬਰ ਆਉਂਦਾ ਹੈ। ਤੀਜੇ ਨੰਬਰ 'ਤੇ ਰਾਜ ਮੰਤਰੀ ਆਉਂਦੇ ਹਨ। ਆਓ ਇਨ੍ਹਾਂ ਵਿਚਲਾ ਫ਼ਰਕ ਜਾਣਦੇ ਹਾਂ-

ਕੈਬਨਿਟ ਮੰਤਰੀ 

ਅਜਿਹੇ ਮੰਤਰੀ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੇ ਹਨ। ਇਨ੍ਹਾਂ ਨੂੰ ਜੋ ਵੀ ਮੰਤਰਾਲਾ ਦਿੱਤਾ ਜਾਂਦਾ ਹੈ, ਉਸ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੀ ਹੁੰਦੀ ਹੈ। ਕੈਬਨਿਟ ਮੰਤਰੀ ਨੂੰ ਇਕ ਤੋਂ ਜ਼ਿਆਦਾ ਮੰਤਰਾਲੇ ਵੀ ਦਿੱਤੇ ਜਾ ਸਕਦੇ ਹਨ। ਕੈਬਨਿਟ ਮੰਤਰੀ ਦਾ ਬੈਠਕਾਂ ਵਿਚ ਸ਼ਾਮਲ ਹੋਣਾ ਲਾਜ਼ਮੀ ਹੁੰਦਾ ਹੈ। ਸਰਕਾਰ ਆਪਣੇ ਸਾਰੇ ਫ਼ੈਸਲੇ ਕੈਬਨਿਟ ਬੈਠਕ ਵਿਚ ਹੀ ਲੈਂਦੀ ਹੈ।

ਇਹ ਵੀ ਪੜ੍ਹੋ-  ਮੋਦੀ ਸਰਕਾਰ 3.0: ਨਵੀਂ ਕੈਬਨਿਟ 'ਚ 11 ਰਾਜ ਸਭਾ ਮੈਂਬਰਾਂ ਨੂੰ ਬਣਾਇਆ ਗਿਆ ਮੰਤਰੀ, ਰਵਨੀਤ ਬਿੱਟੂ ਨੂੰ ਵੀ ਮਿਲੀ ਥਾਂ

ਰਾਜ ਮੰਤਰੀ (ਸੁਤੰਤਰ ਚਾਰਜ)

ਕੈਬਨਿਟ ਮੰਤਰੀ ਤੋਂ ਬਾਅਦ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਹੁੰਦੇ ਹਨ। ਇਨ੍ਹਾਂ ਦੀ ਵੀ ਸਿੱਧੀ ਰਿਪੋਰਟਿੰਗ ਪ੍ਰਧਾਨ ਮੰਤਰੀ ਨੂੰ ਹੀ ਹੁੰਦੀ ਹੈ। ਇਨ੍ਹਾਂ ਕੋਲ ਆਪਣਾ ਮੰਤਰਾਲਾ ਹੁੰਦਾ ਹੈ। ਇਹ ਕੈਬਨਿਟ ਮੰਤਰੀ ਨੂੰ ਰਿਪੋਰਟ ਨਹੀਂ ਕਰਦੇ। ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਕੈਬਨਿਟ ਬੈਠਕ ਵਿਚ ਸ਼ਾਮਲ ਨਹੀਂ ਹੁੰਦੇ।

ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ

ਰਾਜ ਮੰਤਰੀ

ਕੈਬਨਿਟ ਮੰਤਰੀ ਦੀ ਮਦਦ ਲਈ ਰਾਜ ਮੰਤਰੀ ਬਣਾਏ ਜਾਂਦੇ ਹਨ। ਇਨ੍ਹਾਂ ਦੀ ਰਿਪੋਰਟਿੰਗ ਕੈਬਨਿਟ ਮੰਤਰੀ ਨੂੰ ਹੁੰਦੀ ਹੈ। ਇਕ ਮੰਤਰਾਲੇ ਵਿਚੋਂ ਇਕ ਤੋਂ ਜ਼ਿਆਦਾ ਵੀ ਰਾਜ ਮੰਤਰੀ ਬਣਾਏ ਜਾ ਸਕਦੇ ਹਨ। ਕੈਬਨਿਟ ਮੰਤਰੀ ਦੀ ਗੈਰ-ਮੌਜੂਦਗੀ ਵਿਚ ਮੰਤਰਾਲਾ ਦੀ ਸਾਰੀ ਜ਼ਿੰਮੇਵਾਰੀ ਰਾਜ ਮੰਤਰੀ ਦੀ ਹੁੰਦੀ ਹੈ। ਰਾਜ ਮੰਤਰੀ ਵੀ ਕੈਬਨਿਟ ਬੈਠਕ ਵਿਚ ਸ਼ਾਮਲ ਨਹੀਂ ਹੁੰਦੇ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ

 


Tanu

Content Editor

Related News