16 ਮਹੀਨੇ ਦੇ ਬੱਚੇ ਨੂੰ ਲੱਗੇਗਾ 17 ਕਰੋੜ ਦਾ ਟੀਕਾ, ਸੰਜੇ ਸਿੰਘ ਨੇ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ
Friday, Jun 14, 2024 - 05:41 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਪਾਈਨਲ ਮਸਕੂਲਰ ਐਟ੍ਰੋਫੀ (ਐੱਸਐੱਮਏ) ਨਾਂ ਦੀ ਅਜੀਬ ਬੀਮਾਰੀ ਤੋਂ ਪੀੜਤ ਬੱਚੇ ਦੇ ਇਲਾਜ ਲਈ ਟੀਕਾ ਖਰੀਦਣ ਲਈ 17 ਕਰੋੜ ਰੁਪਏ ਦਾਨ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਐੱਸਐੱਮਏ ਤੋਂ ਪੀੜਤ 16 ਮਹੀਨੇ ਦੇ ਬੱਚੇ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ ਜੇਕਰ ਉਸ ਨੂੰ 2 ਸਾਲ ਦਾ ਹੋਣ ਤੱਕ ਟੀਕਾ ਨਾ ਲਗਾਇਆ ਗਿਆ ਤਾਂ ਉਸ ਦਾ ਜੀਵਨ ਗੰਭੀਰ ਰੂਪ ਨਾਲ ਖ਼ਤਰੇ 'ਚ ਪੈ ਜਾਵੇਗਾ। ਉਨ੍ਹਾਂ ਕਿਹਾ, ''ਇਹ ਟੀਕਾ ਬਹੁਤ ਮਹਿੰਗਾ ਹੈ ਅਤੇ ਇਸ ਦੀ ਕੀਮਤ 17.50 ਕਰੋੜ ਰੁਪਏ ਹੈ। ਜੇਕਰ ਦੋ ਸਾਲ ਦੀ ਉਮਰ ਤੱਕ ਵੇਹਾਂਤ ਜੈਨ ਨੂੰ ਇਹ ਟੀਕਾ ਨਾ ਲਗਵਾਇਆ ਗਿਆ ਤਾਂ ਉਸ ਨੂੰ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਵੇਹਾਂਤ ਦੇ ਪਿਤਾ ਪੇਸ਼ੇ ਤੋਂ ਇੰਜੀਨੀਅਰ ਹਨ ਅਤੇ ਮਾਂ ਚਾਰਟਰਡ ਅਕਾਊਂਟੈਂਟ ਹੈ ਪਰ ਬੱਚੇ ਦੀ ਦੇਖਭਾਲ ਲਈ ਮਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਹੈ।''
'ਆਪ' ਨੇਤਾ ਨੇ ਦੇਸ਼ ਅਤੇ ਦਿੱਲੀ ਦੇ ਲੋਕਾਂ ਨੂੰ ਇਸ ਬੱਚੇ ਦੀ ਜਾਨ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''100 ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਤੱਕ ਦਾ ਕੋਈ ਵੀ ਚੰਦਾ ਸੁਆਗਤ ਯੋਗ ਹੈ। ਆਪਣੀ ਸਮਰੱਥਾ ਅਨੁਸਾਰ, ਕਿਰਪਾ ਯੋਗਦਾਨ ਕਰੋ। ਮੈਂ ਆਮ ਆਦਮੀ ਪਾਰਟੀ ਦੇ ਵਰਕਰਾਂ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਹੋਰ ਸੰਗਠਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ। ਮੈਂ ਇਸ ਬੱਚੇ ਲਈ ਇਕ ਲੱਖ ਰੁਪਏ ਦਾ ਯੋਗਦਾਨ ਦੇ ਰਿਹਾ ਹਾਂ।'' ਸਪਾਈਨਲ ਮਸਕੁਲਰ ਐਟ੍ਰੋਫੀ ਇਕ ਅਜੀਬ ਬੀਮਾਰੀ ਹੈ, ਜੋ ਦਿਮਾਗ ਤੋਂ ਮਾਸਪੇਸ਼ੀਆਂ ਤੱਕ ਸੰਕੇਤਾਂ ਨੂੰ ਲਿਜਾਉਣ ਵਾਲੇ ਤੰਤੂ ਸੈੱਲਾਂ ਨੂੰ ਨਸ਼ਟ ਕਰ ਦਿੰਦੀ ਹੈ। ਐੱਸ.ਐੱਮ.ਏ. ਨਾਲ ਪੀੜਤ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਕ ਜ਼ੋਲਗੇਨਸਮਾ ਟੀਕੇ ਦੀ ਕੀਮਤ ਲਗਭਗ 17.50 ਕਰੋੜ ਰੁਪਏ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8