ਚੰਡੀਗੜ੍ਹ ''ਚ 26 ਮਈ ਨੂੰ ਪ੍ਰਿਯੰਕਾ ਗਾਂਧੀ ਦਾ ਰੋਡ ਸ਼ੋਅ, ਮਨੀਸ਼ ਤਿਵਾੜੀ ਦੇ ਹੱਕ ''ਚ ਕਰਨਗੇ ਚੋਣ ਪ੍ਰਚਾਰ

05/23/2024 7:09:14 PM

ਚੰਡੀਗੜ੍ਹ : ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਸਿਰਫ਼ ਥੋੜ੍ਹਾ ਹੀ ਸਮਾਂ ਬਾਕੀ ਰਹਿ ਗਿਆ ਹੈ ਅਤੇ ਸਿਆਸੀ ਆਗੂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕਰਨ 'ਚ ਲੱਗੇ ਹੋਏ ਹਨ। ਇਸ ਦੇ ਮੱਦੇਨਜ਼ਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ 26 ਮਈ ਨੂੰ ਚੰਡੀਗੜ੍ਹ ਆ ਰਹੇ ਹਨ। ਇੱਥੇ ਉਹ 'ਇੰਡੀਆ' ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ 'ਚ ਵੋਟਾਂ ਮੰਗਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਗਰਮੀ ਦੌਰਾਨ ਵੱਡੀ ਰਾਹਤ, ਪਾਵਰਕਾਮ ਨੇ ਚੁੱਕਿਆ ਅਹਿਮ ਕਦਮ

ਉਨ੍ਹਾਂ ਵਲੋਂ ਪੂਰੇ ਸ਼ਹਿਰ 'ਚ ਰੋਡ ਸ਼ੋਅ ਕੀਤਾ ਜਾਵੇਗਾ। ਕਾਂਗਰਸੀ ਆਗੂ ਇਸ ਰੋਡ ਸ਼ੋਅ ਲਈ ਰੂਟ ਪਲਾਨ ਤਿਆਰ ਕਰ ਰਹੇ ਹਨ, ਜਿਸ ਦੀ ਜਲਦੀ ਹੀ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਜਾਵੇਗੀ। ਚੰਡੀਗੜ੍ਹ 'ਚ ਅਜੇ ਤੱਕ ਕਾਂਗਰਸ ਵਲੋਂ ਕੋਈ ਵੱਡੀ ਜਨਤਕ ਮੀਟਿੰਗ ਜਾਂ ਰੈਲੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਮਾਰੂ ਹੋਣ ਲੱਗੀ ਭਿਆਨਕ ਗਰਮੀ, 'ਲੂ' ਦੇ ਕਹਿਰ ਨੇ ਇਕ ਹੋਰ ਦੀ ਲਈ ਜਾਨ, ਬਚ ਕੇ ਰਹੋ

ਪ੍ਰਿਯੰਕਾ ਗਾਂਧੀ ਵਲੋਂ 26 ਤਾਰੀਖ਼ ਨੂੰ ਕੀਤਾ ਜਾਣ ਵਾਲਾ ਰੋਡ ਸ਼ੋਅ ਪਹਿਲਾ ਪ੍ਰੋਗਰਾਮ ਹੋਵੇਗਾ, ਜਦੋਂ ਚੰਡੀਗੜ੍ਹ 'ਚ ਕਾਂਗਰਸ ਇਸ ਤਰ੍ਹਾਂ ਪ੍ਰਚਾਰ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News