ਕੇਜਰੀਵਾਲ ਦੀ ਜਾਨ ਨੂੰ ਖ਼ਤਰਾ, ਮੋਦੀ ਦੇ ਇਸ਼ਾਰੇ ''ਤੇ ਦਿੱਤੀ ਜਾ ਰਹੀ ਧਮਕੀ : ਸੰਜੇ ਸਿੰਘ

05/20/2024 6:27:51 PM

ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਇਸ਼ਾਰੇ 'ਤੇ ਖੁੱਲ੍ਹੇਆਮ ਧਮਕੀ ਦਿੱਤੀ ਜਾ ਰਹੀ ਹੈ। 'ਆਪ' ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਤੋਂ ਸ਼੍ਰੀ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਹਨ, ਉਦੋਂ ਤੋਂ ਲਗਾਤਾਰ ਉਨ੍ਹਾਂ 'ਤੇ ਹਮਲੇ ਦੀ ਕੋਸ਼ਿਸ਼ ਹੋ ਰਹੀ ਹੈ। ਇੱਥੇ ਤੱਕ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਵੀ ਸਵਾਲ ਚੁੱਕ ਦਿੱਤਾ। ਇਹ ਇੰਨੇ ਪਰੇਸ਼ਾਨ ਹੋਏ ਹਨ ਕਿ ਹੁਣ ਕੇਜਰੀਵਾਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਲਈ ਤਿਆਰ ਹਨ। ਇਹ ਅਜਿਹਾ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ 'ਚ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਭਾਜਪਾ ਨੇ ਕਈ ਵਾਰ ਸ਼੍ਰੀ ਕੇਜਰੀਵਾਲ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਜਗ੍ਹਾ-ਜਗ੍ਹਾ ਖੁੱਲ੍ਹੇਆਮ ਧਮਕੀ ਦਿੱਤੀ ਜਾ ਰਹੀ ਹੈ। ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਲਿਖ ਕੇ ਹਮਲਾ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ।

ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ 'ਤੇ ਇਹ ਹਮਲਾ ਕਰਨ ਦੀ ਤਿਆਰੀ ਭਾਜਪਾ ਕਰ ਰਹੀ ਹੈ ਅਤੇ ਇਸ ਦਾ ਪੂਰਾ ਸੰਚਾਲਨ ਪ੍ਰਧਾਨ ਮੰਤਰੀ ਦਫ਼ਤਰ ਅਤੇ ਪ੍ਰਧਾਨ ਮੰਤਰੀ ਵਲੋਂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਫ਼ਰਤ ਅਤੇ ਬਦਲੇ ਦੀ ਭਾਵਨਾ 'ਚ ਇਸ ਕਦਰ ਅੱਗੇ ਵੱਧ ਚੁੱਕੇ ਹਨ ਕਿ ਉਹ ਕੇਜਰੀਵਾਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਲਈ ਤਿਆਰ ਹਨ। ਭਾਜਪਾ ਆਪਣੀ ਨਫ਼ਰਤ ਦਾ ਬਦਲਾ ਲੈਣ ਦੀ ਭਾਵਨਾ 'ਚ ਇਸ ਪੱਧਰ ਤੱਕ ਆ ਗਈ ਹੈ ਕਿ ਕੇਜਰੀਵਾਲ ਦੀ ਜਾਨ ਲੈਣ ਲਈ ਤਿਆਰ ਹੈ। ਕੇਜਰੀਵਾਲ ਨੂੰ 23 ਦਿਨਾਂ ਤੱਕ ਜੇਲ੍ਹ ਵਿੱਚ ਇਨਸੁਲਿਨ ਨਹੀਂ ਦਿੱਤੀ ਗਈ, ਇਸ ਲਈ ਅਸੀਂ ਅਦਾਲਤ ਵਿਚ ਗਏ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੀ ਜਾਨ ਬਚ ਗਈ। ਉਸ ਨੇ ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ 'ਤੇ ਇਕ ਵਿਅਕਤੀ ਵੱਲੋਂ ਲਿਖੀਆਂ ਧਮਕੀਆਂ ਦੀਆਂ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਇਹ ਅੰਕਿਤ ਗੋਇਲ ਨਾਂ ਦੇ ਵਿਅਕਤੀ ਵੱਲੋਂ ਲਿਖੀਆਂ ਗਈਆਂ ਸਨ। ਇਸ ਵਿਅਕਤੀ ਦੁਆਰਾ ਲਿਖੀ ਗਈ ਭਾਸ਼ਾ ਬਿਲਕੁਲ ਉਹੀ ਹੈ ਜੋ ਭਾਜਪਾ ਬੋਲਦੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮੁੱਖ ਮੰਤਰੀ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News