ਚੋਣ ਨਤੀਜਿਆਂ ਮਗਰੋਂ ਮਨੀਸ਼ ਤਿਵਾੜੀ ਨੇ ਭਾਜਪਾ 'ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ (ਵੀਡੀਓ)
Wednesday, Jun 05, 2024 - 03:02 PM (IST)

ਚੰਡੀਗੜ੍ਹ (ਵੈੱਬ ਡੈਸਕ): ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਸ ਵਿਚ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਇਸ ਮਗਰੋਂ ਮਨੀਸ਼ ਤਿਵਾੜੀ ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਇੰਡੀਆ ਗਠਜੋੜ ਦੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਸਾਰਿਆਂ ਦੀ ਮਿਹਨਤ ਸਦਕਾ ਹੀ ਇਹ ਜਿੱਤ ਹਾਸਲ ਹੋਈ ਹੈ। ਚੰਡੀਗੜ੍ਹ ਦੀ ਜਨਤਾ ਨੇ ਇਸ ਸੀਟ ਨੂੰ ਮੁੜ ਤੋਂ ਧਰਮ ਨਿਰਪੱਖ ਲੋਕਾਂ ਨੂੰ ਸੌਂਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ’ਚ 35 ਸਾਲ ਬਾਅਦ ਦੋਬਾਰਾ ਦੇਖਣ ਨੂੰ ਮਿਲਿਆ ਕੱਟੜਪੰਥੀ ਵਿਚਾਰਧਾਰਾ ਦਾ ਪਰਛਾਂਵਾਂ
ਇਸ ਦੌਰਾਨ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਤਿਵਾੜੀ ਨੇ ਕਿਹਾ ਕਿ ਜੇਕਰ ਤੁਸੀਂ ਦੇਸ਼ ਭਰ ਦੇ ਨਤੀਜੇ ਵੇਖੋ ਤਾਂ ਇਹ ਬਿਲਕੁੱਲ ਸਾਫ਼ ਹੋ ਜਾਂਦਾ ਹੈ ਕਿ ਇਹ ਭਾਜਪਾ ਤੇ ਉਨ੍ਹਾਂ ਦੀ ਲੀਡਰਸ਼ਿਪ ਦੇ ਖ਼ਿਲਾਫ਼ ਬੇਭਰੋਸਗੀ ਮਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿਸ 400 ਪਾਰ ਦੇ ਨਾਅਰੇ ਦਾ ਪ੍ਰਚਾਰ ਕੀਤਾ ਸੀ ਤੇ ਜੋ ਅਸਲ ਨਤੀਜੇ ਆਏ ਹਨ, ਉਸ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ।
ਇਹ ਖ਼ਬਰ ਵੀ ਪੜ੍ਹੋ - ਹਾਰ ਮਗਰੋਂ ਛਲਕਿਆ ਅਕਾਲੀ ਉਮੀਦਵਾਰ ਦਾ ਦਰਦ! ਕਿਹਾ- 'ਅਕਾਲੀ ਦਲ ਦੇ ਹਾਲਾਤ ਨਾ ਇਧਰ ਕੇ ਨਾ ਉਧਰ ਕੇ'
ਇਸ ਮੌਕੇ ਉਨ੍ਹਾਂ ਨੇ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਨੇ ਆਪਣੇ ਅਸ਼ੀਰਵਾਦ ਨਾਲ ਮੇਰੀ ਜਨਮਭੂਮੀ ਤੇ ਕਰਮਭੂਮੀ ਚੰਡੀਗੜ੍ਹ ਦੀ ਸੇਵਾ ਦਾ ਜੋ ਮੌਕਾ ਦਿੱਤਾ ਹੈ, ਉਸ ਦਾ ਮੈਂ ਸਦਾ ਕਰਜ਼ਾਈ ਰਹਾਂਗਾ। ਉਨ੍ਹਾਂ ਆਪਣੇ ਵਿਰੁੱਧ ਖੜ੍ਹੇ ਭਾਜਪਾ ਉਮੀਦਵਾਰ ਸੰਜੇ ਟੰਡਨ ਲਈ ਕਿਹਾ ਕਿ ਮੇਰੇ ਮਨ ਵਿਚ ਉਨ੍ਹਾਂ ਲਈ ਕੋਈ ਕੁੜੱਤਣ ਨਹੀਂ ਹੈ। ਉਨ੍ਹਾਂ ਸੰਜੇ ਟੰਡਨ ਨੂੰ ਇਕ ਨਵੀਂ ਸ਼ੁਰੂਆਤ ਕਰਨ ਅਤੇ ਚੰਡੀਗੜ੍ਹ ਦੀ ਤਰੱਕੀ ਲਈ ਮਿੱਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8