ਇਹ ਮੁਲਕ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਚੱਲੇਗਾ ਨਾ ਕਿ PM ਮੋਦੀ ਦੇ ਸੰਵਿਧਾਨ ਨਾਲ : ਸੰਜੇ ਸਿੰਘ
Thursday, May 30, 2024 - 03:08 PM (IST)
ਹੁਸ਼ਿਆਰਪੁਰ (ਘੁੰਮਣ)-ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੇ ਮਤਦਾਨ ਲਈ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭ ਹਲਕੇ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਪਾਰਟੀ ਵੱਲੋਂ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਕੀਤੇ ਗਏ ਰੋਡ ਸ਼ੋਅ, ਰੈਲੀਆਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਡਾ. ਰਾਜ ਕੁਮਾਰ ਦੇ ਪ੍ਰਚਾਰ ਲਈ ਮੁਕੇਰੀਆਂ ਵਿਖੇ ਬੁੱਧਵਾਰ ਇਕ ਰੈਲੀ ਅਤੇ ਤਲਵਾੜਾ, ਮੁਕੇਰੀਆਂ ਵਿਖੇ ਇਕ ਰੋਡ ਸ਼ੋਅ ਲਈ ਪਹੁੰਚੇ। ਸੰਜੇ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੁਆਰਾ ਸੰਵਿਧਾਨ ਨੂੰ ਬਦਲਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਸਾਡੇ ਦੇਸ਼ ਨੂੰ, ਸਾਡੇ ਸੰਵਿਧਾਨ ਨੂੰ ਬਚਾਉਣ ਲਈ, ਸਾਡੇ ਕਿਸਾਨਾਂ ਨੂੰ ਬਚਾਉਣ ਲਈ ਸਾਡੇ ਕੋਲ ਇਹੀ ਰਸਤਾ ਹੈ ਕਿ ਅਸੀਂ ਕੇਂਦਰ ਵਿਚ ਭਾਜਪਾ ਨੂੰ ਇਸ ਵਾਰ ਨਾ ਆਉਣ ਦਈਏ ਅਤੇ ਇਸ ਲਈ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦੇ 13 ਦੇ 13 ਉਮੀਦਵਾਰ ਜਿਤਾਏ ਜਾਣ।
ਇਸ ਵਾਸਤੇ ਤੁਸੀਂ ਸਾਰੇ ਇਕਜੁੱਟ ਹੋ ਕੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵੋਟ ਕਰੋ, ਹੋਰਨਾਂ ਤੋਂ ਵੀ ਕਰਾਓ। ਸੰਜੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੁਸੀਂ ਵੋਟ ਪਾਉਣ ਜਾਓ ਤਾਂ ਤੋਲ ਕੇ ਜਾਣਾ ਕਿ ਕਿਸ ਸਰਕਾਰ ਦਾ ਕੰਮ ਭਾਰੀ ਹੈ | ਉਨ੍ਹਾਂ ਯਾਦ ਦਿਵਾਇਆ ਕਿ ਝੂਠ ਦੀ ਪੰਡ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਐੱਮ. ਐੱਸ. ਪੀ. ਦੇ ਲਾਰੇ ਲਾਏ ਪਰ ਫਿਰ ਐੱਮ. ਐੱਸ. ਪੀ. ਦੇਣਾ ਤਾਂ ਦੂਰ, ਉਨ੍ਹਾਂ ਨੂੰ ਕਾਲੇ ਕਾਨੂੰਨ ਅਤੇ ਲਾਠੀਆਂ ਦਿੱਤੀਆਂ ਗਈਆਂ। ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਦੀ ਕੁਰਬਾਨੀ ਦਾ ਬਦਲਾ ਅੱਜ ਅਸੀਂ ਆਪਣੀ ਵੋਟ ਨਾਲ ਲੈਣਾ ਹੈ।
ਇਹ ਵੀ ਪੜ੍ਹੋ- ਪਿਆਕੜਾਂ ਲਈ ਅਹਿਮ ਖ਼ਬਰ, ਅੱਜ ਸ਼ਾਮ 6 ਵਜੇ ਤੋਂ 48 ਘੰਟਿਆਂ ਲਈ ਬੰਦ ਰਹਿਣਗੇ ਪੰਜਾਬ ਦੇ ਠੇਕੇ
ਉਨ੍ਹਾਂ ਮੁਕੇਰੀਆਂ ਦੇ ਰਾਜਪੂਤ ਸਮਾਜ ਨੂੰ ਦੱਸਿਆ ਕਿ ਗੁਜਰਾਤ ਵਿਚ ਭਾਵਨਾਗਾਰ ਦੇ ਰਾਜਪੂਤਾਂ ਨੇ ਵੀ ਇਸ ਵਾਰ ਮੋਦੀ ਸਰਕਾਰ ਤੋਂ ਕਿਨਾਰਾ ਕਰ ਲਿਆ ਹੈ ਕਿਉਂਕਿ ਭਾਜਪਾ ਦੇ ਕੈਬਨਿਟ ਮਨਿਸਟਰ ਪ੍ਰਸ਼ੋਤਮ ਰੁਪਾਲਾ ਦੁਆਰਾ ਰਾਜਪੂਤ ਬਹੂ ਬੇਟੀਆਂ ’ਤੇ ਗਲਤ ਤੰਜ ਕੀਤੇ ਗਏ। ਇਸ ਮੌਕੇ ਡਾ. ਰਾਜ ਨੇ ਵੀ ਸੰਜੇ ਸਿੰਘ ਨੂੰ ਇਸ ਖੇਤਰ ਦੀਆਂ ਕੁਝ ਮੰਗਾਂ ਬਾਰੇ ਜਾਣੂੰ ਕਰਵਾਇਆ ਅਤੇ ਕਿਹਾ ਕਿ ਪਾਰਟੀ ਵੱਲੋਂ ਮੈਂ ਆਪਣੇ ਹਲਕਾ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਨ੍ਹਾਂ ਨੂੰ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਏਮਸ ਹਸਪਤਾਲ ਜੋਕਿ ਪਹਿਲਾਂ ਮੁਕੇਰੀਆਂ ਵਿਚ ਆਉਣਾ ਸੀ, ਉਹ ਬਾਦਲ ਪਰਿਵਾਰ ਨੂੰ ਖ਼ੁਸ਼ ਕਰਨ ਲਈ ਬਠਿੰਡਾ ਵਿਚ ਬਣਾ ਦਿੱਤਾ ਗਿਆ, ਸੋ ਮੈਡੀਕਲ ਸਹੂਲਤਾਂ ਨੂੰ ਬਿਹਤਰ ਕਰਨ ਲਈ ਇਸੀ ਪੱਧਰ ਦਾ ਹਸਪਤਾਲ ਅਸੀਂ ਇਥੇ ਲਿਆਉਣਾ ਹੈ।
ਇਹ ਵੀ ਪੜ੍ਹੋ- '24' ਦੇ ਦੰਗਲ 'ਚ PM ਮੋਦੀ ਦੀ ਹੁਸ਼ਿਆਰਪੁਰ 'ਚ ਆਖਰੀ ਰੈਲੀ, ਦਿਲੀ ਇੱਛਾ ਦੱਸਦਿਆਂ ਕਹੀਆਂ ਵੱਡੀਆਂ ਗੱਲਾਂ
ਪਹਾੜੀ ਇਲਾਕਾ ਹੋਣ ਕਾਰਣ ਇਥੇ ਰੋਜ਼ਗਾਰ ਦੀ ਵੀ ਸਮੱਸਿਆ ਹੈ, ਜਿਸ ਲਈ ਹਿਮਾਚਲ ਦੀ ਤਰਜ਼ ’ਤੇ ਇਥੇ ਇੰਡਸਟਰੀ ਲਿਆਂਦੀ ਜਾਵੇਗੀ। ਡਾ. ਚੱਬੇਵਾਲ ਨੇ ਸੰਜੇ ਸਿੰਘ ਨੂੰ ਦੱਸਿਆ ਕਿ ਇਸ ਖੇਤਰ ਵਿਚ ਰਿਟਾਇਰਡ ਸਰਵਿਸਮੈਨ ਬਹੁਤ ਹਨ ਅਤੇ ਸਾਰੇ ਹੀ ਅਗਨੀਵੀਰ ਯੋਜਨਾ ਤੋਂ ਬਹੁਤ ਦੁਖੀ ਹਨ ਅਤੇ ਭਾਜਪਾ ਨੂੰ ਉਖਾੜ ਸੁੱਟਣ ਨੂੰ ਤਿਆਰ ਬੈਠੇ ਹਨ। ਸੰਜੇ ਸਿੰਘ ਨੇ ਰੈਲੀ ਅਤੇ ਰੋਡ ਸ਼ੋਅ ਵਿਚ ਉਮੜੇ ਜਨ ਸੈਲਾਬ ਦਾ ਧੰਨਵਾਦ ਕੀਤਾ ਜੋ ਇੰਨੀ ਭਖਦੀ ਗਰਮੀ ਵਿਚ ਵੀ ਉਨ੍ਹਾਂ ਨਾਲ ਆਪਣਾ ਸਮਰਥਨ ਜਤਾਉਣ ਪੁੱਜੇ ਸਨ। ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਮੁਕੇਰੀਆਂ ਦੇ ਹਲਕਾ ਇੰਚਾਰਜ ਜੀ. ਐਸ. ਮੁਲਤਾਨੀ ਦੇ ਨਾਲ ਹਲਕੇ ਦੇ ਸਾਰੇ ਆਮ ਆਦਮੀ ਪਾਰਟੀ ਨੇਤਾ, ਅਹੁਦੇਦਾਰ ਅਤੇ ਪਾਰਟੀ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8