ਰੋਮਾਂਚਕ ਮੁਕਾਬਲੇ 'ਚ ਦੱਖਣੀ ਅਫਰੀਕਾ ਦੀ ਜਿੱਤ, ਆਖ਼ਰੀ ਗੇਂਦ 'ਤੇ ਬੰਗਲਾਦੇਸ਼ ਨੂੰ 4 ਦੌੜਾਂ ਨਾਲ ਹਰਾਇਆ

Monday, Jun 10, 2024 - 11:42 PM (IST)

ਰੋਮਾਂਚਕ ਮੁਕਾਬਲੇ 'ਚ ਦੱਖਣੀ ਅਫਰੀਕਾ ਦੀ ਜਿੱਤ, ਆਖ਼ਰੀ ਗੇਂਦ 'ਤੇ ਬੰਗਲਾਦੇਸ਼ ਨੂੰ 4 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਨਿਊਯਾਰਕ ਦੇ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਰੋਮਾਂਚਕ ਮੁਕਾਬਲੇ 'ਚ 4 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਪਿੱਚ ਨੇ ਇਕ ਵਾਰ ਫ਼ਿਰ ਆਪਣਾ ਰੰਗ ਦਿਖਾਇਆ ਤੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਦੌੜਾਂ ਨਾ ਬਣਾਉਣ ਦਿੱਤੀਆਂ। ਦੋਵਾਂ ਟੀਮਾਂ ਦੇ ਬੱਲੇਬਾਜ਼ ਦੌੜਾਂ ਬਣਾਉਣ ਲਈ ਜੂਝਦੇ ਨਜ਼ਰ ਆਏ। 

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਨਰਿਕ ਕਲਾਸੇਨ (46) ਤੇ ਡੇਵਿਡ ਮਿਲਰ (29) ਦੀਆਂ ਸੰਜਮ ਭਰੀਆਂ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 113 ਦੌੜਾਂ ਹੀ ਬਣਾ ਸਕੀ।

ਇਸ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਤੌਹੀਦ ਹ੍ਰਿਦੌਯ ਦੀ 34 ਗੇਂਦਾਂ 'ਚ 37 ਦੌੜਾਂ ਦੀ ਪਾਰੀ ਤੋਂ ਬਾਅਦ ਮਹਿਮਦੁੱਲਾ ਦੀ 20 ਦੌੜਾਂ ਦੀ ਪਾਰੀ ਦੇ ਬਾਵਜੂਦ 20 ਓਵਰਾਂ 'ਚ 7 ਵਿਕਟਾਂ ਗੁਆ ਕੇ 109 ਦੌੜਾਂ ਹੀ ਬਣਾ ਸਕੀ।

ਬੰਗਲਾਦੇਸ਼ ਨੂੰ ਆਖ਼ਰੀ ਓਵਰ 'ਚ 11 ਦੌੜਾਂ ਦੀ ਲੋੜ ਸੀ ਤੇ ਕੇਸ਼ਵ ਮਹਾਰਾਜ ਨੇ ਇਸ ਓਵਰ 'ਚ ਸਿਰਫ਼ 6 ਦੌੜਾਂ ਦਿੱਤੀਆਂ, ਜਿਸ ਕਾਰਨ ਬੰਗਲਾਦੇਸ਼ ਦੀ ਟੀਮ ਅੰਤ 'ਚ ਇਹ ਮੁਕਾਬਲਾ 4 ਦੌੜਾਂ ਨਾਲ ਹਾਰ ਗਈ। 

 


author

Harpreet SIngh

Content Editor

Related News