ਗੁਰਪੁਰਬ ’ਤੇ 55 ਕਿਲੋ ਦਾ ਕੇਕ ਕੱਟ ਕੇ ਮਨਾਈ ਖੁਸ਼ੀ

Saturday, Nov 16, 2024 - 05:16 AM (IST)

ਗੁਰਪੁਰਬ ’ਤੇ 55 ਕਿਲੋ ਦਾ ਕੇਕ ਕੱਟ ਕੇ ਮਨਾਈ ਖੁਸ਼ੀ

ਲੁਧਿਆਣਾ (ਖੁਰਾਣਾ) - ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇਂ ਪ੍ਰਕਾਸ਼ ਪੁਰਬ ’ਤੇ ਬੱਸ ਅੱਡਾ ਪੁਲਸ ਚੌਕੀ ਦੇ ਇੰਚਾਰਜ ਵੱਲੋਂ ਏ. ਐੱਸ. ਆਈ. ਬਿੰਨੀ ਕੁਮਾਰ, ਮਿੰਟਾ ਕੁਮਾਰ ਅਤੇ ਪੀ. ਸੀ. ਆਰ. ਮੁਲਾਜ਼ਮਾਂ ਹਰਜਿੰਦਰ ਸਿੰਘ, ਰਾਜ ਕੁਮਾਰ ਨੇ ਇਲਾਕੇ ਦੇ ਸਮਾਜਸੇਵੀਆਂ ਵੱਲੋਂ ਨਾਲ ਮਿਲ ਕੇ 55 ਕਿਲੋ ਦਾ ਕੇਕ ਕੱਟ ਕੇ ਖੁਸ਼ੀ ਮਨਾਈ ਗਈ।

ਉਨ੍ਹਾਂ ਕਿਹਾ ਕਿ ਬਾਬਾ ਨਾਨਕ ਸਾਰੇ ਧਰਮਾਂ ਦੇ ਸਾਂਝੇ ਗੁਰੂ ਹਨ, ਜਿਨ੍ਹਾਂ ਨੇ ਸਮਾਜ ਨੂੰ ਵਹਿਮਾ-ਭਰਮਾਂ ਤੋਂ ਦੂਰ ਰਹਿਣ ਦੇ ਨਾਲ ਹੀ ‘ਨਾਪ ਜਪੋ, ਕਿਰਤ ਕਰੋ, ਵੰਡ ਛਕੋ’ ਦਾ ਸੱਚਾ ਸੁਨੇਹਾ ਦਿੰਦੇ ਹੋਏ ਸਾਨੂੰ ਸਾਰਿਆਂ ਨੂੰ ਜਿਊਣ ਦਾ ਰਾਹ ਦਿਖਾਇਆ ਹੈ। ਅਜਿਹੇ ’ਚ ਗਰੀਬਾਂ ਅਤੇ ਲੋੜਵੰਦ ਪਰਿਵਾਰਾਂ ਦੀ ਨਿਸ਼ਕਾਮ ਰੂਪ ਨਾਲ ਸੇਵਾ ਕਰਨਾ ਸਾਡਾ ਮਨੁੱਖੀ ਧਰਮ ਬਣਦਾ ਹੈ।
 


author

Inder Prajapati

Content Editor

Related News