ਦੋ ਘਰਾਂ ''ਚੋਂ ਨਕਦੀ ਤੇ ਗਹਿਣੇ ਚੋਰੀ

Thursday, Jun 29, 2017 - 02:11 AM (IST)

ਪਠਾਨਕੋਟ/ਬਮਿਆਲ/ਧਾਰੀਵਾਲ,   (ਸ਼ਾਰਦਾ, ਰਾਕੇਸ਼, ਖੋਸਲਾ, ਬਲਬੀਰ)-  ਬੀਤੀ ਰਾਤ ਚੋਰ ਸਰਹੱਦੀ ਪਿੰਡ ਚੱਕ ਅਮੀਰ ਦੇ ਇਕ ਘਰ 'ਚੋਂ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ।  ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਅਤੇ ਪਿੰਡ ਦੇ ਸਰਪੰਚ ਵਿਸ਼ਾਲ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਕੂਲਰ ਲਾ ਕੇ ਆਪਣੇ ਵਰਾਂਡੇ 'ਚ ਸੌਂ ਰਹੇ ਸਨ। ਕੂਲਰ ਦੀ ਆਵਾਜ਼ ਜ਼ਿਆਦਾ ਹੋਣ ਕਾਰਨ ਕੁਝ ਪਤਾ ਨਹੀਂ ਲੱਗ ਸਕਿਆ। ਸਵੇਰੇ ਜਦੋਂ ਉਨ੍ਹਾਂ ਉੱਠ ਕੇ ਦੇਖਿਆ ਤਾਂ ਅਲਮਾਰੀ ਦਾ ਤਾਲਾ ਟੁੱਟਾ ਪਿਆ ਸੀ ਅਤੇ ਉਸ 'ਚੋਂ 7 ਤੋਲੇ ਸੋਨੇ ਦੇ ਗਹਿਣੇ ਅਤੇ 15 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਇਸੇ ਤਰ੍ਹਾਂ ਪਿੰਡ ਫੱਤੇਨੰਗਲ ਦੇ ਇਕ ਘਰ ਵਿਚ ਚੋਰਾਂ ਨੇ ਦਿਨ-ਦਿਹਾੜੇ ਕਮਰੇ ਦਾ ਤਾਲਾ ਤੋੜ ਕੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਅਤੇ ਫਰਾਰ ਹੋ ਗਏ। 
ਪੀੜਤ ਲਖਬੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਫੱਤੇਨੰਗਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਿਆ ਹੋਇਆ ਸੀ ਤੇ ਜਦੋਂ ਆਪਣੇ ਘਰ ਵਾਪਸ ਆਇਆ ਤਾਂ ਦੇਖਿਆ ਕਿ ਘਰ ਦੇ ਮੇਨ ਕਮਰਿਆਂ ਤੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਪਏ ਸਨ। ਅੰਦਰ ਜਾ ਕੇ ਪਤਾ ਲੱਗਾ ਕਿ ਚੋਰਾਂ ਨੇ ਉਨ੍ਹਾਂ ਦੇ ਘਰ ਵਿਚੋਂ ਦੋ ਸੋਨੇ ਦੀਆਂ ਮੁੰਦਰੀਆਂ ਅਤੇ 11,500 ਰੁਪਏ ਨਕਦ ਤੋਂ ਇਲਾਵਾ ਕੁਝ ਕੱਪੜੇ ਆਦਿ ਚੋਰੀ ਕਰ ਲਏ ਸਨ, ਜਿਸ ਦੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੇ ਦਿੱਤੀ ਹੈ।


Related News