ਗੁਰਦੁਆਰੇ ''ਚ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ ''ਤੇ ਪਰਚਾ ਦਰਜ
Saturday, Oct 19, 2024 - 04:22 PM (IST)

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਦਰ ਪੁਲਸ ਨੇ ਇੱਕ ਗੁਰਦੁਆਰੇ 'ਚ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਲੱਖੋ ਕੇ ਮੁਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 17-10-2024 ਨੂੰ ਸ਼ਾਮ ਕਰੀਬ 7 ਵਜੇ ਗੁਰਦੁਆਰਾ ਸਾਹਿਬ ਚੱਕ ਘੁਬਾਇਆ ਵਿਖੇ ਗ੍ਰੰਥੀ ਆਪਣੀ ਸੇਵਾ ਕਰਕੇ ਗੁਰੂ ਘਰ ਨੂੰ ਜਿੰਦਰੇ ਮਾਰ ਕੇ ਘਰ ਚਲਾ ਗਿਆ।
ਮਿਤੀ 18-10-2024 ਨੂੰ ਹਰ ਰੋਜ਼ ਦੀ ਤਰ੍ਹਾਂ ਉਹ ਰਾਕੇਸ਼ ਕੁਮਾਰ ਸੋਢੀ ਪੁੱਤਰ ਰੇਸ਼ਮ ਸਿੰਘ ਵਾਸੀ ਚੱਕ ਘੁਬਾਇਆ ਦੇ ਨਾਲ ਸਵੇਰੇ ਕਰੀਬ 5.30 ਵਜੇ ਗੁਰੂ ਘਰ ਸੇਵਾ ਕਰਨ ਆਏ ਤਾਂ ਉਸ ਨੇ ਦੇਖਿਆ ਕਿ ਗੁਰੂ ਘਰ ਦੇ ਮੇਨ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਸੀ। ਜਦ ਉਸਨੇ ਅੰਦਰ ਜਾ ਕੇ ਦੇਖਿਆ ਤਾ ਗੁਰਦੁਆਰਾ ਸਾਹਿਬ ਦੇ ਅੰਦਰ ਪੈਸਿਆਂ ਵਾਲਾ ਗੋਲਕ ਗਾਇਬ ਸੀ। ਜਿਸ ਵਿੱਚ ਕਰੀਬ 2000 ਰੁਪਏ ਸਨ, ਜੋ ਅਣਪਛਾਤੇ ਵਿਅਕਤੀ ਨੇ ਚੋਰੀ ਕੀਤੀ ਹੈ। ਪੁਲਸ ਨੇ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕਰ ਲਿਆ ਹੈ।