ਵਿਆਹ ਸਮਾਗਮ ਤੋਂ ਕੈਸ਼ ਤੇ ਗਹਿਣਿਆਂ ਦਾ ਬੈਗ ਹੋਇਆ ਚੋਰੀ

Monday, Oct 21, 2024 - 12:45 PM (IST)

ਲੁਧਿਆਣਾ (ਰਾਜ)- ਸਮਰਾਲਾ ਤੋਂ ਬਰਾਤ ਲੈ ਕੇ ਚੰਡੀਗੜ੍ਹ ਰੋਡ ਸਥਿਤ ਪੈਲੇਸ ’ਚ ਆਏ ਲਾੜੇ ਦੇ ਭਰਾ ਦਾ ਬੈਗ ਚੋਰੀ ਹੋ ਗਿਆ, ਜਿਸ ਵਿਚ ਕੈਸ਼ ਅਤੇ ਲੱਖਾਂ ਦੇ ਗਹਿਣੇ ਸਨ। ਇਸ ਮਾਮਲੇ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ।

ਸਮਰਾਲਾ ਦੇ ਪਿੰਡ ਸਾਮਗੜ੍ਹਾ ਦੇ ਰਹਿਣ ਵਾਲੇ ਨਵਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਵੱਡੇ ਭਰਾ ਗੁਰਇਕਬਾਲ ਸਿੰਘ ਦਾ ਵਿਆਹ ਸੀ। ਉਹ ਬਰਾਤ ਲੈ ਕੇ ਚੰਡੀਗੜ੍ਹ ਰੋਡ ਸਥਿਤ ਸਨਰਾਈਜ਼ ਫਾਰਮਜ਼ ਪੈਲੇਸ ਵਿਚ ਆਏ ਸਨ, ਜਿਥੇ ਉਸ ਦੇ ਹੱਥ ’ਚ ਫੜਿਆ ਬੈਗ ਅਣਪਛਾਤੇ ਲੋਕਾਂ ਨੇ ਚੋਰੀ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀ ਕੁੜੀ ਦੀ ਰੂਹ ਕੰਬਾਊ ਮੌਤ! ਸ਼ੱਕ ਦੇ ਘੇਰੇ 'ਚ ਪੂਰਾ ਮਾਮਲਾ

ਨਵਦੀਪ ਨੇ ਦੱਸਿਆ ਕਿ ਉਸ ਦੇ ਬੈਗ ’ਚ ਕਰੀਬ 60 ਹਜ਼ਾਰ ਰੁਪਏ ਕੈਸ਼ ਸੀ। ਇਸ ਤੋਂ ਇਲਾਵਾ ਸੋਨੇ ਦਾ ਸੈੱਟ, 2 ਮੁੰਦਰੀਆਂ ਅਤੇ ਹੋਰ ਸ਼ਗਨਾਂ ਦੇ ਪੈਸੇ ਸਨ। ਪੁਲਸ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ, ਤਾਂਕਿ ਮੁਲਜ਼ਮਾਂ ਸਬੰਧੀ ਕੁਝ ਪਤਾ ਲੱਗ ਸਕੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News