ਪੈਟਰੋਲ ਪੰਪ ’ਤੇ ਪੈਂਚਰ ਦੀ ਦੁਕਾਨ ’ਚੋਂ ਚੋਰੀ ਦੇ ਮਾਮਲੇ ’ਚ ਇਕ ਕਾਬੂ

Sunday, Oct 20, 2024 - 03:15 PM (IST)

ਪੈਟਰੋਲ ਪੰਪ ’ਤੇ ਪੈਂਚਰ ਦੀ ਦੁਕਾਨ ’ਚੋਂ ਚੋਰੀ ਦੇ ਮਾਮਲੇ ’ਚ ਇਕ ਕਾਬੂ

ਖਰੜ (ਰਣਬੀਰ) : ਪਿੰਡ ਸਹੌੜਾਂ ਦੇ ਪੈਟਰੋਲ ਪੰਪ ’ਤੇ ਪੈਂਚਰ ਦੀ ਦੁਕਾਨ ’ਚੋਂ ਚੋਰੀ ਕਰਨ ਵਾਲੇ 2 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਨੇ ਪਿੰਡ ਸਹੌੜਾ ਦੇ ਮੁਲਜ਼ਮ ਜ਼ਮੀਰ ਮੁਹੰਮਦ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਪੁਲਸ ਤਿੰਨ ਦਿਨ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਉਸਦਾ ਸਾਥੀ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਸ ਮੁਤਾਬਕ ਪਿੰਡ ਬੜਾਲੀ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪੈਟਰੋਲ ਪੰਪ ’ਤੇ ਪੈਂਚਰ ਦੀ ਦੁਕਾਨ ਚਲਾਉਂਦਾ ਹੈ।

ਪਿਛਲੀ ਰਾਤ ਉਹ ਦੋਸਤ ਦੇ ਜਨਮ ਦਿਨ ਦੀ ਪਾਰਟੀ ’ਚ ਕੁੱਝ ਸਮੇਂ ਲਈ ਦੁਕਾਨ ਬੰਦ ਕਰ ਕੇ ਗਿਆ ਸੀ। ਜਦੋਂ ਉਹ ਅੱਧੀ ਰਾਤ ਦੁਕਾਨ ’ਤੇ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੀ ਦੁਕਾਨ ਦੇ ਅੱਗੇ ਆਟੋ ਤੇ ਬੁਲੇਟ ਖੜ੍ਹਾ ਸੀ। ਉਸ ਨੇ ਦੋ ਲੋਕਾਂ ਨੂੰ ਦੁਕਾਨ ਦਾ ਤਾਲਾ ਤੋੜਦੇ ਦੇਖਿਆ। ਜਦੋਂ ਉਸ ਨੇ ਮੁਲਜ਼ਮਾਂ ਨੂੰ ਰੋਕਿਆ ਤਾਂ ਉਹ ਪਹਿਲਾਂ ਹੀ ਦੁਕਾਨ ’ਚੋਂ ਚੋਰੀ ਕੀਤਾ ਸਾਮਾਨ ਆਟੋ ’ਚ ਰੱਖ ਚੁੱਕੇ ਸਨ। ਉਸ ਨੂੰ ਵੇਖਦੇ ਹੀ ਆਟੋ ’ਚ ਫ਼ਰਾਰ ਹੋ ਗਏ। ਮੁਲਜ਼ਮ ਬੁਲੇਟ ਮੌਕੇ ’ਤੇ ਹੀ ਛੱਡ ਗਏ। ਉਸ ਨੇ ਦੁਕਾਨ ’ਚ ਵੇਖਿਆ ਤਾਂ ਗਾਹਕਾਂ ਦੇ ਪੈਂਚਰ ਲਾਉਣ ਲਈ ਦਿੱਤੇ ਟਿੱਪਰ ਦੇ 12 ਰਿਮ ਤੇ ਚਾਰ ਜੈਕ ਆਟੋ ’ਚ ਲੈ ਗਏ।
 


author

Babita

Content Editor

Related News