ਟੀ. ਵੀ. ਸੈਂਟਰ ’ਚੋਂ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫ਼ਰਾਰ

Saturday, Oct 19, 2024 - 12:56 PM (IST)

ਟੀ. ਵੀ. ਸੈਂਟਰ ’ਚੋਂ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫ਼ਰਾਰ

ਗੁਰੂਹਰਸਹਾਏ (ਸੁਨੀਲ ਵਿੱਕੀ) : ਸ਼ਹਿਰ ’ਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਤੇ ਰੋਜ਼ਾਨਾ ਦਿਨ ਚੋਰ ਬੇਖ਼ੌਫ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਹੈ। ਬੀਤੀ ਰਾਤ ਰੇਲਵੇ ਪੁਲ ਦੇ ਕੋਲ ਬਣੀ ਚੁੱਘ ਟੀ. ਵੀ. ਸੈਂਟਰ ਦੁਕਾਨ ਦੀ ਛੱਤ ਨੂੰ ਪਾੜ ਕੇ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੁੱਘ ਟੀ. ਵੀ. ਸੈਂਟਰ ਦੇ ਮਾਲਕ ਰਾਜਿੰਦਰ ਚੁੱਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੀ ਦੁਕਾਨ ਦੀ ਛੱਤ ਨੂੰ ਉਪਰੋਂ ਪਾੜ ਲਾ ਕੇ ਅੰਦਰ ਪਏ ਸਾਮਾਨ ’ਚੋਂ ਕਈ ਤਰ੍ਹਾਂ ਦੀਆਂ ਵੱਡੀਆਂ ਛੋਟੀਆਂ ਐੱਲ. ਈ. ਡੀ. ਦੇ 19 ਪੀਸ, ਓਵਨ ਅਤੇ ਹੋਰ ਸਾਮਾਨ ਚੋਰ ਚੋਰੀ ਕਰ ਕੇ ਲੈ ਗਏ।

ਜਿਸ ਦੀ ਕੀਮਤ 3 ਤੋ 4 ਲੱਖ ਰੁਪਏ ਦੇ ਕਰੀਬ ਬਣਦੀ ਹੈ। ਰਾਜਿੰਦਰ ਚੁੱਘ ਨੇ ਕਿਹਾ ਕਿ ਇਸ ਚੋਰੀ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਫਡ਼ ਕੇ ਉਨ੍ਹਾਂ ਕੋਲ ਸਾਮਾਨ ਬਰਾਮਦ ਕਰਾ ਕੇ ਸਮਾਨ ਵਾਪਸ ਕੀਤਾ ਜਾਏ। ਤੇ ਚੋਰਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


author

Babita

Content Editor

Related News