ਪੰਜਾਬ ਪੁਲਸ ਨੂੰ ਦੇਖ ਕੇ ਕੱਢ ਲਈ ਲੋਹੇ ਦੀ ਰਾਡ, ਕਹਿੰਦਾ ਆਓ ਕਿਹਨੇ ਆਉਣਾ

Friday, Feb 20, 2026 - 12:21 PM (IST)

ਪੰਜਾਬ ਪੁਲਸ ਨੂੰ ਦੇਖ ਕੇ ਕੱਢ ਲਈ ਲੋਹੇ ਦੀ ਰਾਡ, ਕਹਿੰਦਾ ਆਓ ਕਿਹਨੇ ਆਉਣਾ

ਜਲਾਲਾਬਾਦ (ਆਦਰਸ਼,ਜਤਿੰਦਰ, ਸੁਨੀਲ ਨਾਗਪਾਲ) : ਜਲਾਲਾਬਾਦ ਪਿੰਡਾਂ ਵਿਚ ਅੱਜ ਪੰਜਾਬ ਪੁਲਸ ਵੱਲੋਂ ਰੇਡ ਕੀਤੀ ਗਈ। ਇਸ ਰੇਡ ਦੌਰਾਨ ਇਕ ਤਸਕਰ ਨੇ ਹੰਗਾਮਾ ਕਰ ਦਿੱਤਾ, ਇਸ ਹੰਗਾਮੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਇਸ ਰੇਡ ਦੌਰਾਨ ਜਿੱਥੇ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ, ਉੱਥੇ ਹੀ ਇਨ੍ਹਾਂ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਅੱਗੋਂ ਪੁਲਸ ਨੂੰ ਲਲਕਾਰੇ ਮਾਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐੱਸਪੀ ਗੁਰਸੇਵਕ ਸਿੰਘ ਬਰਾੜ ਦੀ ਅਗਵਾਈ ਵਿਚ ਤਿੰਨ ਥਾਣਿਆਂ ਦੇ ਐੱਸਐੱਚਓ ਅਤੇ 100 ਦੇ ਕਰੀਬ ਪੁਲਸ ਮੁਲਾਜ਼ਮਾਂ ਵੱਲੋਂ ਪਿੰਡ ਮਹਾਲਮ ਅਤੇ ਪਾਲੀਵਾਲਾ ਵਿਖੇ ਰੇਡ ਕੀਤੀ ਗਈ ਇਸ ਰੇਡ ਦੌਰਾਨ ਪਿੰਡ ਮਹਾਲਮ ਦੇ ਇਕ ਘਰ ਵਿਚ ਜਦੋਂ ਪੁਲਸ ਪਹੁੰਚੀ ਤਾਂ ਉੱਥੇ ਸ਼ਰਾਬ ਤਸਕਰ ਵੱਲੋਂ ਆਪਣੇ ਕਮਰੇ ਵਿਚ 500 ਲੀਟਰ ਲਾਹਣ ਰੱਖੀ ਹੋਈ ਸੀ ਅਤੇ ਕਮਰਾ ਬੰਦ ਸੀ ਜਦ ਪੁਲਸ ਨੇ ਕਮਰਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰ ਤੈਸ਼ ਵਿਚ ਆ ਗਿਆ ਅਤੇ ਉਸ ਵੱਲੋਂ ਲੋਹੇ ਦੀ ਰਾਡ ਚੁੱਕ ਪੁਲਸ ਨੂੰ ਵੰਗਾਰਿਆ ਗਿਆ ਅਤੇ ਕਿਹਾ ਕਿ ਹਿੰਮਤ ਹੈ ਤਾਂ ਕਮਰਾ ਖੋਲ ਕੇ ਦਿਖਾਓ। 

ਇਹ ਵੀ ਪੜ੍ਹੋ : ਪੰਜਾਬ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਕਰ 'ਤਾ ਵੱਡਾ ਐਲਾਨ

ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਸ਼ਰਾਬ ਤਸਕਰ ਨੂੰ ਕਾਬੂ ਕਰ ਲਿਆ। ਇਸ ਰੌਲੇ ਦੇ ਵਿਚਾਲੇ ਸ਼ਰਾਬ ਤਸਕਰ ਵੱਲੋਂ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਨੂੰ ਪੁਲਸ ਨੇ ਦਬੋਚ ਲਿਆ ਅਤੇ ਜੰਮ ਕੇ ਛਿੱਤਰ ਪਰੇਡ ਕੀਤੀ ਅਤੇ ਆਪਣੇ ਨਾਲ ਥਾਣੇ ਲੈ ਗਏ। ਉਧਰ ਪਿੰਡ ਪਾਲੀ ਵਾਲਾ ਵਿਖੇ ਜਿੱਥੇ ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਉੱਥੇ ਹੀ ਇਸ ਬਰਾਮਦ ਹੋਈ ਲਾਹਨ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਦੌਰਾਨ ਇਕ ਘਰ ਵਿਚ ਜਦ ਪੁਲਸ ਪਹੁੰਚੀ ਤਾਂ ਉੱਥੇ 200 ਲੀਟਰ ਲਾਹਣ ਬਰਾਮਦ ਹੋਈ ਅਤੇ ਇੱਕ ਬਿਨਾਂ ਨੰਬਰ ਮੋਟਰਸਾਈਕਲ ਵੀ ਬਰਾਮਦ ਹੋਇਆ ਜਿਸ ਦੇ ਉੱਤੇ ਮਾਰੂ ਹਥਿਆਰ ਲੱਗੇ ਹੋਏ ਸਨ ਜਿਨਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਕੁੱਲ ਮਿਲਾ ਕੇ ਇਸ ਰੇਡ ਵਿਚ ਪੁਲਸ ਨੇ 6000 ਲੀਟਰ ਲਾਹਨ ਨਸ਼ਟ ਕੀਤੀ ਹੈ ਅਤੇ 100 ਬੋਤਲ ਦੇ ਕਰੀਬ ਲਾਵਾਰਸ ਪਈ ਸ਼ਰਾਬ ਬਰਾਮਦ ਹੋਈ ਹੈ ।

ਇਹ ਵੀ ਪੜ੍ਹੋ : ਪੰਜਾਬ : ਸਕੂਲਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ ! ਫੀਸਾਂ ਸਬੰਧੀ ਨਵੇਂ ਹੁਕਮ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News