ਜਦੋਂ ਘਰਵਾਲੀ ਕੋਲ ਪੁੱਜ ਗਈ ਬਾਹਰਵਾਲੀ ਤਾਂ ਪਿਆ ਗਾਹ, ਦੋਹਾਂ ''ਚ ਹੋਈ ਹੱਥੋਪਾਈ ਤੇ ਫਿਰ...
Sunday, Feb 22, 2026 - 10:52 AM (IST)
ਜਲਾਲਾਬਾਦ (ਆਦਰਸ਼, ਜਤਿੰਦਰ) : ਪੰਜਾਬ ’ਚ ਸੋਸ਼ਲ ਮੀਡੀਆ ’ਤੇ ਅਕਸਰ ਹੀ ਸਮਾਜ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਤਰ੍ਹਾਂ ਹੀ ਇਕ ਘਟਨਾ ਜਲਾਲਾਬਾਦ ਹਲਕੇ ਦੇ ਢਾਣੀ ਪ੍ਰੇਮ ਸਿੰਘ ਤੋਂ ਸਾਹਮਣੇ ਆਈ ਹੈ, ਜਦੋਂ ਘਰਵਾਲੀ ਕੋਲ ਪਹੁੰਚ ਗਈ ਬਾਹਰ ਵਾਲੀ ਤਾਂ ਗਾਹ ਪੈ ਗਿਆ ਅਤੇ ਦੋਹਾਂ ’ਚ ਹੱਥੋਪਾਈ ਤੱਕ ਮਾਮਲਾ ਪਹੁੰਚ ਗਿਆ। ਉਧਰ ਦੂਜੇ ਪਾਸੇ ਪਿੰਡ ਢਾਣੀ ਪ੍ਰੇਮ ਸਿੰਘ ਵਾਲੀ ਵਿਖੇ ਲੁਧਿਆਣਾ ਤੋਂ ਪਹੁੰਚੀ ਇਕ ਔਰਤ ਨੇ ਕਿਹਾ ਕਿ ਹਰਮੇਸ਼ ਸਿੰਘ ਉਸ ਦਾ ਪਤੀ ਹੈ ਅਤੇ ਉਹ ਪਿਛਲੇ ਸੱਤ ਮਹੀਨਿਆਂ ਤੋਂ ਲੁਧਿਆਣਾ ਵਿਖੇ ਇਕੱਠੇ ਰਹਿ ਰਹੇ ਹਨ ਪਰ ਹੁਣ ਉਸ ਦਾ ਪਤੀ ਉਸ ਨੂੰ ਛੱਡ ਕੇ ਇੱਥੇ ਵਾਪਸ ਆ ਗਿਆ। ਦੋਸ਼ ਲਾਉਂਦੇ ਹੋਏ ਲੁਧਿਆਣਾ ਤੋਂ ਆਈ ਔਰਤ ਰੀਨਾ ਨੇ ਕਿਹਾ ਕਿ ਹਰਮੇਸ਼ ਵਲੋਂ ਉਸ ਨੂੰ ਕਿਹਾ ਗਿਆ ਸੀ ਕਿ ਉਸ ਦਾ ਤਲਾਕ ਹੋ ਚੁੱਕਿਆ ਅਤੇ ਦੋ ਬੱਚੇ ਹਨ ਅਤੇ ਉਸ ਨੂੰ ਬੱਚਿਆਂ ਵਾਸਤੇ ਮਾਂ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਕਰ 'ਤੀ ਵੱਡੀ ਕਾਰਵਾਈ
ਉਸ ਵਲੋਂ ਅਦਾਲਤ ’ਚ ਜਾ ਕੇ ਲਿਵ-ਇਨ ਰਿਲੇਸ਼ਨਸ਼ਿਪ ਰਜਿਸਟਰ ਵੀ ਕਰਵਾਈ ਗਈ ਹੈ ਅਤੇ ਉਹ ਇੱਥੇ ਆਪਣੇ ਘਰਵਾਲੇ ਕੋਲੇ ਰਹਿਣ ਲਈ ਆਈ ਹੈ। ਉਸ ਨੇ ਕਿਹਾ ਕਿ ਉਸ ਦੇ ਅੱਗੇ-ਪਿੱਛੇ ਕੋਈ ਵੀ ਨਹੀਂ। 7 ਸਾਲ ਪਹਿਲਾਂ ਉਸ ਦਾ ਤਲਾਕ ਹੋ ਚੁੱਕਿਆ ਹੈ ਅਤੇ ਉਸ ਦੇ ਬੱਚਿਆਂ ਅਤੇ ਪਰਿਵਾਰ ਨੇ ਵੀ ਉਸ ਨਾਲ ਰਿਸ਼ਤੇ-ਨਾਤੇ ਖ਼ਤਮ ਕਰ ਲਏ ਹਨ। ਇਸ ਦੀ ਵਜ੍ਹਾ ਉਸ ਨੇ ਹਰਮੇਸ਼ ਸਿੰਘ ਨੂੰ ਦੱਸਿਆ। ਵਿਰੋਧੀ ਧਿਰ ’ਚ ਹਰਮੇਸ਼ ਸਿੰਘ ਦੀ ਪਤਨੀ ਤੋਸ਼ਾ ਰਾਣੀ ਨੇ ਕਿਹਾ ਕਿ ਉਸ ਦਾ ਘਰਵਾਲਾ ਹਰਮੇਸ਼ ਸਿੰਘ ਲੁਧਿਆਣਾ ਵਿਖੇ ਫੈਕਟਰੀ ’ਚ ਕੰਮਕਾਰ ਕਰਨ ਗਿਆ ਸੀ ਅਤੇ ਉਸ ਨੂੰ ਨਹੀਂ ਪਤਾ ਕਿ ਕਿਸ ਵੇਲੇ ਉਸ ਨੇ ਇਸ ਦੇ ਨਾਲ ਰਿਲੇਸ਼ਨ ਬਣਾ ਲਏ ਅਤੇ ਲਿਵ-ਇਨ ਰਿਲੇਸ਼ਨਸ਼ਿਪ ਰਜਿਸਟਰ ਕਰਵਾ ਲਈ। ਫਿਲਹਾਲ ਦੋਹਾਂ ਨੇ ਇਕ-ਦੂਜੀ ਦੀ ਜੰਮ ਕੇ ਗੁੱਤ ਪੁੱਟੀ ਅਤੇ ਖੂਬ ਤਮਾਸ਼ਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਪਾਵਰਕਾਮ ਨੇ ਲਿਆ ਸਖ਼ਤ ਐਕਸ਼ਨ, ਹੁਣ ਬਿਜਲੀ ਬਿੱਲ...
ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਲੋਕਾਂ ਨੇ ਇਨ੍ਹਾਂ ਨੂੰ ਛੁਡਵਾਇਆ। ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਦੋਹਾਂ ਔਰਤਾਂ ਨੂੰ ਸਮਝਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਵੀ ਕੰਮ ਨਾ ਆਈ। ਇਸ ਤੋਂ ਬਾਅਦ ਪੁਲਸ ਵੱਲੋਂ ਸ਼ਿਕਾਇਤ ਦਰਜ ਕਰਨ ਦੀ ਗੱਲ ਆਖੀ ਗਈ ਅਤੇ ਲੁਧਿਆਣਾ ਤੋਂ ਆਈ ਰੀਨਾ (ਬਾਹਰ ਵਾਲੀ) ਜਲਾਲਾਬਾਦ ਦੇ ਸਿਵਲ ਹਸਪਤਾਲ ’ਚ ਦਾਖ਼ਲ ਹੈ ਅਤੇ ਪੁਲਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਪਹੁੰਚੀ ਔਰਤ ਨੇ ਦੱਸਿਆ ਕਿ ਹਰਮੇਸ਼ ਉਸ ਦਾ ਪਤੀ ਹੈ ਅਤੇ ਉਸ ਨੇ ਅਦਲਤ 'ਚ ਲਿਵ-ਇਨ ਰਿਲੇਸ਼ਨਸ਼ਿਪ ਰਜਿਸਟਰਡ ਕਰਵਾਈ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਵੈਰੋਕਾ ਦੇ ਜਾਂਚ ਅਧਿਕਾਰੀ ਸਵਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਹੁਣ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
