ਪੰਜਾਬ ਰੋਡਵੇਜ ਬੱਸ ਦੇ ਡਰਾਇਵਰ ਕੰਡਕਟਰ ਤੇ ਸਵਾਰੀਆਂ ਵਿਚਾਲੇ ਹੋਇਆ ਵਿਵਾਦ, 2 ਜ਼ਖਮੀ

Friday, Feb 27, 2026 - 07:53 PM (IST)

ਪੰਜਾਬ ਰੋਡਵੇਜ ਬੱਸ ਦੇ ਡਰਾਇਵਰ ਕੰਡਕਟਰ ਤੇ ਸਵਾਰੀਆਂ ਵਿਚਾਲੇ ਹੋਇਆ ਵਿਵਾਦ, 2 ਜ਼ਖਮੀ

ਜਲਾਲਾਬਾਦ, (ਆਦਰਸ਼,ਜਤਿੰਦਰ)-ਫਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ ’ਤੇ ਅਕਸਰ ਹੀ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਡਰਾਇਵਰਾਂ ਤੇ ਕੰਡਕਟਰਾਂ ਸਵਾਰੀਆਂ ਵਿਚਾਲੇ ਅਕਸਰ ਹੀ ਵਿਵਾਦ ਦੇਖਣ ਨੂੰ ਮਿਲਦੇ ਹਨ। ਇਸੇ ਤਰ੍ਹਾਂ ਹੀ ਅੱਜ ਲਗਭਗ 3 ਵਜੇ ਦੇ  ਕਰੀਬ ਵਾਇਆ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਨੂੰ ਜਾਣ ਵਾਲੀ ਪੰਜਾਬ ਰੋਡਵੇਜ ਬੱਸ ਦੇ ਡਰਾਇਵਰ ਤੇ ਕੰਡਕਟਰ ਤੇ ਸਵਾਰੀਆਂ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਹੋਏ ਮਾਮੂਲੀ  ਤਕਰਾਰ ਨੇ ਖੂਨੀ ਰੂਪ ਧਾਰਨ ਕਰ ਲਿਆ।  ਇਸ ਘਟਨਾਂ ’ਚ ਹੋਈ ਝੜਪ ’ਚ ਡਰਾਇਵਰ ਤੇ ਕੰਡਕਟਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਘਟਨਾਂ ਦੀ ਜਾਣਕਾਰੀ ਦੇ ਮਿਲਦੇ ਸਾਰ ਹੀ ਥਾਣਾ ਸਿਟੀ ਜਲਾਲਾਬਾਦ ਪੁਲਸ ਦੀ ਪੀ.ਸੀ.ਆਰ ਟੀਮ ਨੇ ਮੌਕੇ ’ਤੇ ਪੁੱਜ ਕੇ ਸਵਾਰੀਆਂ ਦੇ ਨਾਲ ਮੌਜੂਦ ਇੱਕ ਨੌਜਵਾਨ ਨੂੰ ਹਿਰਾਸਤ ’ਚ ਲਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ  ਬੱਸ ਦੇ ਡਰਵਾਇਰ ਨੇ ਦੱਸਿਆ ਕਿ ਇੱਕ ਵਿਅਕਤੀ ਦੇ ਵਲੋਂ ਅੱਜ ਉਹ ਜਲਾਲਾਬਾਦ ਤੋਂ  ਆਪਣੀ ਬੱਸ ਨੂੰ ਫ਼ਾਜ਼ਿਲਕਾ ਲੈ ਕੇ ਜਾਣ ਲੱਗੇ ਤਾਂ ਇੱਕ ਵਿਅਕਤੀ ਦੇ ਵਲੋਂ ਬੱਸ ਨੂੰ ਕੁੱਟਨਾ ਸ਼ੁਰੂ ਕਰ ਦਿੱਤਾ ਤਾਂ ਕੰਡਕਟਰ ਵਲੋਂ ਬੱਸ ਰੋਕਣ ਬਾਰੇ ਕਿਹਾ ਤਾਂ ਉਹ ਬੱਸ ਰੋਕ ਕੇ ਹੇਠਾ ਉਤਰੇ ਤਾਂ ਇੰਨੇ ਭਾਰੀ ਭੀੜ ’ਚ ਸ਼ਾਮਲ ਕੁੱਝ ਲੋਕਾਂ ਨੇ ਉਨ੍ਹਾਂ ਤੇ ਹੱਥ ’ਚ ਪਾਏ ਲੋਹੇ ਦੇ ਕੜੇ ਨਾਲ ਵਾਰ ਸਿਰ ’ਤੇ ਵਾਰ ਕੀਤੇ ਹਨ ਅਤੇ ਉਸ ਦੇ ਨਾਲ ਵਾਲਾ ਸਾਥੀ ਕੰਡਕਟਰ ਵੀ ਗੰਭੀਰ ਰੂਪ ’ਚ ਜ਼ਖਮੀ ਹੋਇਆ ਹੈ।  ਬੱਸ ਚਾਲਕ ਨੇ ਕਿਹਾ ਕਿ ਜਿਸ ਤੋਂ ਬਾਅਦ ਉਨ੍ਹਾਂ ਦੇ ਹੋਰਨਾਂ ਬੱਸਾਂ ਦੇ  ਸਾਥੀਆਂ ਦੇ ਵਲੋਂ ਬੱਸਾਂ ਨੂੰ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਸਥਿਤ ਸ਼ਹੀਦ ਊਧਮਰ ਸਿੰਘ ਚੌਕ ਦੇ ਕੋਲ ਰੋਕ ਦੇ ਕਾਰਵਾਈ ਦੀ ਮੰਗ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ। ਜ਼ਖਮੀ ਬੱਸ ਚਾਲਕ ਨੇ ਕਿਹਾ ਕਿ ਜਿਸਤੋਂ ਬਾਅਦ ਪੁਲਸ ਨੇ ਇੱਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ।

 ਉਧਰ ਸਵਾਰੀਆਂ ਪੱਖ ਪਿੰਡ ਕੱਟੀਆ ਵਾਲਾ  ਦੇ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਫ਼ਾਜ਼ਿਲਕਾ ਦੇ ਪਿੰਡ ’ਚ  ਕਿਸੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਉਹ ਫ਼ਾਜ਼ਿਲਕਾ ਫਿਰੋਜ਼ਪੁਰ ਰੋਡ  ’ਤੇ ਸਥਿਤ ਬੱਸ ਅੱਡੇ ’ਤੇ ਛੱਡਨ ਲਈ ਆਇਆ ਤਾਂ ਬੱਸ ਡਰਵਾਇਰ ਦੇ ਵਲੋਂ ਜਲਦੀ ਨਾਲ ਬੱਸ ਨੂੰ ਚੱਲਾ ਲਿਆ ਗਿਆ ਅਤੇ ਜਦ ਕਿ ਉਸ ਦੀ ਇੱਕ ਲੜਕੀ ਬੱਸ ਦੇ ਹੇਠਾ ਰਹਿ ਗਈ ਤਾਂ ਉਸ ਦੇ ਵਲੋਂ ਬੱਸ ਨੂੰ ਰੋਕਣ ਦੇ ਲਈ ਬੱਸ ਨੂੰ ਖੜਕਾਇਆ ਗਿਆ ਤਾਂ ਬੱਸ ਡਰਾਇਵਰ ਤੇ ਕੰਡਕਟਰ  ਸਣੇ ਭਰੀ ਭੀੜ ਦੇ ਵਲੋਂ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਹੈ।

 ਇਸ ਮੌਕੇ ਦੋਵਾਂ ਧਿਰਾ ਦੇ ਵਲੋਂ ਇੱਕ ਦੂਜੇ ‘ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਇਹ ਸਾਰਾ ਮਾਮਲਾ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਕਿਸ ਧਿਰ ਦੇ ਵਲੋਂ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਜਲਾਲਾਬਾਦ  ਐਸ.ਆਈ ਅਮਨਦੀਪ ਕੌਰ ਨਾਲ ਜਲਾਲਾਬਾਦ ’ਚ  ਬੱਸ ਘਟਨਾਂ ਮਾਮਲੇ  ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਸ ਘਟਨਾਂ ’ਚ ਬੱਸ ਡਰਵਾਇਰ ਤੇ ਕੰਡਕਟਰ ਜ਼ਖਮੀ ਹੋਏ ਹਨ ਅਤੇ ਜ਼ਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਐਮ.ਐਲ.ਆਰ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News