ਥਾਣੇ 'ਚ ਜ਼ਹਿਰ ਖਾਣ ਵਾਲੀ ਕੁੜੀ ਨੇ ਫਿਰ ਫੇਸਬੁੱਕ 'ਤੇ ਲਾਈਵ ਹੋ ਕੇ ਖਾਧਾ ਜ਼ਹਿਰ

Friday, Nov 22, 2019 - 11:40 AM (IST)

ਥਾਣੇ 'ਚ ਜ਼ਹਿਰ ਖਾਣ ਵਾਲੀ ਕੁੜੀ ਨੇ ਫਿਰ ਫੇਸਬੁੱਕ 'ਤੇ ਲਾਈਵ ਹੋ ਕੇ ਖਾਧਾ ਜ਼ਹਿਰ

ਬਟਾਲਾ : ਬਟਾਲਾ 'ਚ ਇਕ ਕੁੜੀ ਵਲੋਂ ਵੀਰਵਾਰ ਨੂੰ ਫੇਸਬੁੱਕ 'ਤੇ ਲਾਈਵ ਹੋ ਕੇ ਦੋਸ਼ ਲਗਾਇਆ ਕਿ ਉਸ ਦੇ ਮੰਗੇਤਰ ਨੇ ਸ਼ੋਸ਼ਣ ਕਰਨ ਤੋਂ ਬਾਅਦ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਸਬੰਧੀ ਪੀੜਤਾ ਨੇ ਐੱਸ.ਐੱਸ.ਪੀ. ਬਟਾਲਾ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ।

ਫੇਸਬੁੱਕ 'ਤੇ ਲਾਈਵ ਹੋ ਕੇ ਉਸ ਨੇ ਆਪਣੀ ਦਾਸਤਾਨ ਸੁਣਾਉਣ ਤੋਂ ਬਾਅਦ ਘਰ 'ਚ ਜ਼ਹਿਰ ਖਾ ਲਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ। ਕਰੀਬ ਇਕ ਹਫਤਾ ਪਹਿਲਾਂ ਹੀ ਇਸ ਕੁੜੀ ਨੇ ਤਰਨਤਾਰਨ 'ਚ ਆਪਣੇ ਮੰਗੇਤਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੀਆਂ ਜਾ ਰਹੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਥਾਣਾ ਤਰਨਤਾਰਨ 'ਚ ਵੀ ਜ਼ਹਿਰ ਖਾਧਾ ਸੀ। ਪੀੜਤਾ ਨੇ ਜਹਿਰ ਖਾਣ ਤੋਂ ਪਹਿਲਾ ਫੇਸਬੁੱਕ 'ਤੇ ਪੋਸਟ ਪਾ ਕੇ ਕਿਹਾ ਕਿ 'ਮੇਰੀ ਮੌਤ ਦੇ ਲਈ ਅਮਨਦੀਪ, ਸੁਖਦੇਵ ਸਿੰਘ ਬਿੱਲੂ, ਗੁਰਨਾਮ ਸਿੰਘ, ਭੁਪਿੰਦਰ ਕੌਰ ਅਤੇ ਸੋਨੀਆ ਜਿੰਮੇਵਾਰ ਹਨ ਤੇ ਇਨ੍ਹਾਂ ਨੇ ਮੈਨੂੰ ਮਾਰਨ ਲਈ ਮਜ਼ਬੂਰ ਕੀਤਾ ਹੈ'। ਪੁਲਸ ਨੇ ਵੀ ਮੇਰੀ ਨਹੀਂ ਸੁਣੀ। ਸ਼ਿਕਾਇਤ ਦੇ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ.ਐੱਚ.ਓ. ਮੁਖਤਿਆਰ ਸਿੰਘ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
 


author

Baljeet Kaur

Content Editor

Related News