ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ

Monday, Mar 09, 2026 - 11:39 AM (IST)

ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ

ਨਵਾਂਸ਼ਹਿਰ (ਤ੍ਰਿਪਾਠੀ, ਰਾਕੇਸ਼ ਅਰੋੜਾ)- ਨਵਾਂਸ਼ਹਿਰ ਵਿਖੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੰਗਾ ਵਿਖੇ ਮੁਕੰਦਪੁਰ ਰੋਡ ’ਤੇ ਇਕ ਹਸਪਤਾਲ 'ਤੇ ਅਣ-ਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਮੁੱਖ ਦਰਵਾਜ਼ੇ ’ਤੇ ਤਿੰਨ ਗੋਲ਼ੀਆਂ ਵੱਜੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਡਾਕਟਰ ਨੂੰ ਪਿਛਲੇ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਤੋਂ ਫਿਰੌਤੀ ਵੀ ਮੰਗੀ ਜਾ ਰਹੀ ਸੀ। ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਵੱਲੋਂ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਧਿਕਾਰੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਡਾਕਟਰ ਆਪਰੇਸ਼ਨ ਥੇਟਰ ਵਿਚ ਮਰੀਜ਼ ਦਾ ਆਪਰੇਸ਼ਨ ਕਰਨ ਗਿਆ ਹੋਇਆ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਵਰਾਏਗੀ ਗਰਮੀ! ਅਗਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ Latest ਅਪਡੇਟ

ਜ਼ਿਕਰਯੋਗ ਹੈ ਕਿ ਬੰਗਾ ਦੇ ਇਕ ਨਿੱਜੀ ਡਾਕਟਰ ਕੋਲੋ ਇਕ ਅਣਪਛਾਤੇ ਵਿਅਕਤੀ ਵੱਲੋਂ ਫੋਨ ਕਰਕੇ ਨਿੱਜੀ ਡਾਕਟਰ ਨੂੰ ਜਾਨੋ ਮਾਰ ਦੇਣ ਦੀਆਂ ਧਮਕੀਆਂ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਬੰਗਾ ਦੇ ਇਹ ਇਕ ਨਿੱਜੀ ਡਾਕਟਰ ਦੁਆਰਾ ਮੁੱਖ ਅਫਸਰ ਥਾਣਾ ਸਿਟੀ ਬੰਗਾ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਨ੍ਹਾਂ ਦੱਸਿਆ ਕੀ ਉਹ ਆਪਣੇ ਹਸਪਤਾਲ ਵਿਚ ਬੈਠ ਕੇ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਫੋਨ ’ਤੇ ਵਿਦੇਸ਼ੀ ਨੰਬਰ ਤੋਂ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦਾ ਨਾਂ ਲੈ ਕੇ ਬੋਲਿਆ ਤੁਸੀਂ ਡਾਕਟਰ ਸਾਹਿਬ ਬੋਲ ਰਹੇ ਹੋ ਮੇਰੇ ਵੱਲੋਂ ਕਿਹਾ ਗਿਆ ਹਾਂਜੀ ਮੈ ਡਾਕਟਰ ਬੋਲ ਰਿਹਾ ਹਾਂ ਤਾਂ ਉਸ ਨੇ ਕਿਹਾ ਮੈ ਕਨੂੰ ਕੁਕੜ ਮਜ਼ਾਰੇ ਵਾਲਾ ਬੋਲ ਰਿਹਾ ਹਾਂ ਅਤੇ ਦੀਪਾ ਕੁਲਪੁਰ ਵਾਲੇ ਨੂੰ ਮੈਂ ਹੀ ਮਾਰਿਆ ਸੀ ਅਤੇ ਹੁਣ ਤੁਹਾਡੇ ਬਾਰੇ ਸਾਨੂੰ ਗਲਤ ਸ਼ਿਕਾਇਤਾਂ ਮਿਲਦੀਆਂ ਹਨ ਕਿ ਤੁਸੀਂ ਆਪਣੇ ਸਟਾਫ਼ ਨਾਲ ਗਲਤ ਵਿਵਿਹਾਰ ਕਰਦੇ ਹੋ , ਇਸ ਲਈ ਤੁਹਾਡੇ ਕੋਲ ਦੋ ਹੀ ਗੱਲਾਂ ਹਨ ਜਾਂ ਤਾਂ 50 ਲੱਖ ਰੁਪਏ ਦਾ ਪ੍ਰਬੰਧ ਕਰ ਲਓ ਨਹੀਂ ਤਾਂ ਗੋਲੀ ਖਾਣ ਲਈ ਤਿਆਰ ਹੋ ਜੋ ਤੁਹਾਨੂੰ ਇਕ ਹਫ਼ਤੇ ਦਾ ਸਮਾਂ ਦਿੰਦਾ ਹਾਂ।


ਉਨ੍ਹਾਂ ਆਪਣੀ ਸ਼ਿਕਾਇਤ ਦੱਸਿਆ ਉਨ੍ਹਾਂ ਦੁਆਰਾ ਕੁਝ ਸਮੇਂ ਬਾਅਦ ਉਨ੍ਹਾਂ ਨੇ ਆਏ ਨੰਬਰ ’ਤੇ ਦੁਆਰਾ ਫੋਨ ਕਰਕੇ ਉਪਰੋਤਕ ਵਿਅਕਤੀ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਿਹਾ ਆਪ ਕੋਲ ਸਿਰਫ਼ ਤੇ ਸਿਰਫ਼ ਦੋ ਆਪਸ਼ਨ ਹਨ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਥਾਣਾ ਸਿਟੀ ਬੰਗਾ ਦੇ ਮੁੱਖ ਅਫ਼ਸਰ ਨੇ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਦੇਸ਼ੀ ਨੰਬਰ ਤੋਂ ਫੋਨ ਕਰ ਰਹੇ ਕਨੂੰ ਕੁੱਕੜ ਮਜ਼ਾਰੇ ਵਾਲਾ ਨਾਮੀ ਵਿਅਕਤੀ ਖ਼ਿਲਾਫ਼ ਵੱਖ-ਵੱਖ ਬੀ. ਐੱਨ. ਐੱਸ. ਦੀ ਧਾਰਾ 308 (4) ,341(3) ਹੇਠ ਮਾਮਲਾ ਨੰਬਰ 23 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ: ਬਾਜਵਾ ਨੇ 'ਆਪ' ਸਰਕਾਰ ਦੇ 1000 ਰੁਪਏ ਦੇ ਵਾਅਦੇ ਨੂੰ ਦੱਸਿਆ 'ਚੋਣ ਸਿਆਸਤ', 4 ਸਾਲ ਦੀ ਦੇਰੀ ’ਤੇ ਚੁੱਕੇ ਸਵਾਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News