ਪੰਜਾਬ 'ਚ ਕਤਲ ਹੋ ਰਹੇ ਪਰ ਫਿਰ ਵੀ ਇਥੋਂ ਦੀ ਸਰਕਾਰ ਚੁੱਪ: ਮਲਿਕਾਰਜੁਨ ਖੜਗੇ

Saturday, Feb 28, 2026 - 03:21 PM (IST)

ਪੰਜਾਬ 'ਚ ਕਤਲ ਹੋ ਰਹੇ ਪਰ ਫਿਰ ਵੀ ਇਥੋਂ ਦੀ ਸਰਕਾਰ ਚੁੱਪ: ਮਲਿਕਾਰਜੁਨ ਖੜਗੇ

ਬਰਨਾਲਾ (ਵੈੱਬ ਡੈਸਕ)- ਕਾਂਗਰਸ ਪਾਰਟੀ ਵੱਲੋਂ ਬਰਨਾਲਾ 'ਚ ਵਿਸ਼ਾਲ 'ਮਨਰੇਗਾ ਮਜ਼ਦੂਰ ਅਤੇ ਕਿਸਾਨ ਬਚਾਓ ਰੈਲੀ' ਕੀਤੀ ਗਈ। ਇਸ ਦੌਰਾਨ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਸਮੇਤ ਸਮੂਚੀ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਰਹੀ। ਰੈਲੀ ਦੌਰਾਨ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਅੱਜ ਖ਼ੁਸ਼ੀ ਹੋ ਰਹੀ ਹੈ ਜੋ ਪੰਜਾਬ ਦੀ ਇਸ ਧਰਤੀ 'ਤੇ ਕਿਸਾਨ ਅਤੇ ਮਜ਼ਦੂਰਾਂ ਦੀ ਮਹਾਰੈਲੀ ਹੋ ਰਹੀ ਹੈ। ਇਥੇ ਗੱਲਾਂ ਕਿਸਾਨਾਂ ਦੇ ਪੱਖ ਵਿਚ ਹੋਣਗੀਆਂ। ਜਿਵੇਂ ਤੁਸੀਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੜੇ ਸੀ, ਉਸੇ ਤਰ੍ਹਾਂ ਹੀ ਤੁਹਾਨੂੰ ਇਸ ਦੇ ਖ਼ਿਲਾਫ਼ ਲੜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦੋ ਮੋਰਚਿਆਂ 'ਤੇ ਵੱਡੀ ਲੜਾਈ ਲੜਨੀ ਹੈ। ਇਕ ਪਾਸੇ ਮੋਦੀ ਸਰਕਾਰ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਨਾਲ ਲੜਨਾ ਹੈ। 

ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਚੁਟਕਲੇ ਸੁਣਾ ਬਣਾਈ ਸਰਕਾਰ, ਹੁਣ ਬਚਣ ਦੀ ਲੋੜ: ਪਰਗਟ ਸਿੰਘ

ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਰ੍ਹਦੇ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਾਨੂੰ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ ਹੈ ਪਰ ਅੱਜ ਇਸ ਧਰਤੀ 'ਤੇ ਬਹੁਤ ਖ਼ੂਨ-ਖਰਾਬਾ ਹੋ ਰਿਹਾ ਹੈ। ਲੋਕਾਂ ਦੇ ਕਤਲ ਹੋ ਰਹੇ ਹਨ, ਰੋਜ਼ਾਨਾ ਗੋਲ਼ੀਆਂ ਚੱਲ ਰਹੀਆਂ ਹਨ ਅਤੇ ਜਬਰ-ਜ਼ਿਨਾਹ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ, ਫਿਰ ਵੀ ਇਥੇ ਦੀ ਪੰਜਾਬ ਸਰਕਾਰ ਚੁੱਪ ਹੈ। ਇਹ ਸਰਕਾਰ ਭਾਜਪਾ ਦੀ ਬੀ-ਟੀਮ ਹੈ। 

ਪੰਜਾਬ ਦੀ ਧਰਤੀ 'ਤੇ ਦੇਸ਼ ਦਾ ਪਹਿਲਾਂ ਕਿਸਾਨ ਅੰਦੋਲਨ 1907 ਵਿਚ ਚਲਿਆ ਸੀ, ਜੋਕਿ ਸਫ਼ਲ ਰਿਹਾ ਸੀ। ਖੜਗੇ ਨੇ ਕਿਹਾ ਕਿ ਬ੍ਰਿਟਿਸ਼ ਸ਼ਾਸਨ ਦੌਰਾਨ ਦੇਸ਼ ਦੇ ਕਿਸਾਨ ਅੰਦੋਲਨ ਦੀ ਅਗਵਾਈ ਸਰਦਾਰ ਅਜੀਤ ਸਿੰਘ ਨੇ ਕੀਤੀ ਸੀ। ਇਹ ਸਫ਼ਲ ਰਿਹਾ ਸੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਇਸ ਧਰਤੀ ਦੇ ਪੁੱਤਰ ਸਨ। ਉਨ੍ਹਾਂ ਨੇ ਏਕਤਾ ਦਾ ਸੰਦੇਸ਼ ਦਿੱਤਾ। ਕਾਂਗਰਸ ਪਾਰਟੀ ਉਸ ਸੰਦੇਸ਼ 'ਤੇ ਚੱਲ ਰਹੀ ਹੈ। ਕੁਝ ਲੋਕ ਭਗਤ ਸਿੰਘ ਦੀ ਤਸਵੀਰ ਲਗਾਉਂਦੇ ਹਨ ਪਰ ਉਹ ਉਨ੍ਹਾਂ ਦੇ ਸਿਧਾਂਤਾਂ ਦੀ ਪਾਲਣਾ ਨਹੀਂ ਕਰਦੇ। ਮੋਦੀ ਜਿੱਥੇ ਵੀ ਜਾਂਦੇ ਹਨ ਭਗਤ ਸਿੰਘ ਦਾ ਨਾਮ ਲੈਂਦੇ ਹਨ। ਉਹ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਨ ਪਰ ਕੰਮ ਉਲਟ ਕਰਦੇ ਹਨ। ਇੰਝ ਹੀ ਉਹ ਬਾਬਾ ਸਾਹਿਬ ਅੰਬੇਡਕਰ ਅਤੇ ਹੋਰਾਂ ਦੇ ਨਾਮ ਲੈਂਦੇ ਹਨ ਪਰ ਇਸ ਦਾ ਉਲਟਾ ਪ੍ਰਭਾਵ ਪੈ ਰਿਹਾ ਹੈ। 

ਇਹ ਵੀ ਪੜ੍ਹੋ:  ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ! ਰਾਸ਼ਟਰੀ ਪੱਧਰ ’ਤੇ ਭਾਜਪਾ ’ਚ ਵੱਡੇ ਬਦਲਾਅ ਦੀ ਤਿਆਰੀ

 

ਕੇਂPunjabKesariਦਰ ਸਰਕਾਰ 'ਤੇ ਵਰ੍ਹਦੇ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਕੰਮ ਉਲਟਾ ਕਰਦੀ ਜਾ ਰਹੀ ਹੈ, ਜਿਸ ਨਾਲ ਦੇਸ਼ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਹਨ, ਇਹ ਤਾਂ 'ਸਰੈਂਡਰ ਮੋਦੀ' ਹਨ। ਨਰਿੰਦਰ ਮੋਦੀ ਨੇ ਟਰੰਪ ਦੇ ਸਾਹਮਣੇ ਸਰੈਂਡਰ ਕੀਤਾ ਹੋਇਆ ਹੈ। ਜੋ ਟਰੰਪ ਕਹਿੰਦੇ ਹਨ, ਉਹ ਮੋਦੀ ਕਰਦੇ ਹਨ। ਸਾਨੂੰ ਫਿਰ ਤੋਂ ਗੁਲਾਮੀ ਵਿਚ ਰੱਖਣ ਦਾ ਕੰਮ ਨਰਿੰਦਰ ਮੋਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੇਫ ਹੈ ਤਾਂ ਦੇਸ਼ ਸੇਫ ਹੈ, ਜੇਕਰ ਪੰਜਾਬ ਇਕ ਹੈ ਤਾਂ ਸਾਰਾ ਦੇਸ਼ ਇਕ ਹੈ। ਪੰਜਾਬ ਦੇ ਜਨਤਾ ਇਕ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇਵੇ। 

ਰਾਹੁਲ ਗਾਂਧੀ ਜੋ ਕਹਿੰਦੇ ਹਨ, ਉਹ ਕਰਦੇ ਹਨ
ਉਨ੍ਹਾਂ ਕਿਹਾ ਕਿ ਰਾਈਟ ਟੂ ਵਰਕ ਦਾ ਜੋ ਕਾਨੂੰਨ ਬਣਾਇਆ, ਉਸ ਦੀ ਰੱਖਿਆ ਇਥੋਂ ਦੀ ਸਰਕਾਰ ਨੇ ਨਹੀਂ ਕੀਤੀ। ਉਹ ਨਹੀਂ ਚਾਹੁੰਦੇ ਹਨ ਕਿ ਹਰ ਕੋਈ ਨਿਆਂ ਅਤੇ ਏਕਤਾ ਨਾਲ ਚਲੇ। ਪੰਡਿਤ ਨਹਿਰੂ ਅਤੇ ਮਨਮੋਹਨ ਸਿੰਘ ਨੇ ਬਹੁਤ ਵਧੀਆ ਕੰਮ ਕੀਤੇ ਸਨ ਪਰ ਮੋਦੀ ਆਪਣੀ ਛਾਤੀ 'ਤੇ ਹੱਥ ਰੱਖ ਬੋਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ ਕਹਿੰਦੇ ਹਨ ਉਹ ਕਰਦੇ ਹਨ। ਅਜਿਹੀ ਸਥਿਤੀ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਸਮਰਥਨ ਕਰੀਏ। ਉਹ ਲੋਕਾਂ ਦੇ ਦੁੱਖ਼ਾਂ ਨੂੰ ਲੈ ਕੇ ਚਲਦੇ ਹਨ। ਜੋ ਆਦਮੀ ਸੰਵਿਧਾਨ ਦੀ ਰੱਖਿਆ, ਲੋਕਤੰਤਰ ਦੀ ਰੱਖਿਆ, ਦਲਿਤ ਅਤੇ ਕਿਸਾਨਾਂ ਲਈ ਲੜਦਾ ਹੈ ਉਸ ਆਦਮੀ ਨੂੰ ਤੁਹਾਨੂੰ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਪੰਜਾਬ ਵਿਚ ਸਾਨੂੰ ਮਜ਼ਬੂਤ ਸਰਕਾਰ ਨੂੰ ਲੈੇ ਕੇ ਆਉਣਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਾਜਪਾ ਦੀ ਬੀ ਟੀਮ ਨੂੰ ਵੀ ਉਖਾੜਨਾ ਹੈ। 

ਇਹ ਵੀ ਪੜ੍ਹੋ:  ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਜਲੰਧਰ, ਡਾਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News