ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ
Tuesday, Mar 10, 2026 - 01:30 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)- ਕੈਨੇਡਾ ਵਿਚ ਕਤਲ ਕੀਤੀ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ ਦੀ ਮੌਤ ਮਗਰੋਂ ਨੈਂਸੀ ਦੀ ਮਾਂ ਨੂੰ ਡੂੰਘਾ ਸਦਮਾ ਲੱਗਾ ਹੈ। ਨੈਂਸੀ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਮੈਂ ਇਸ ਸਮੇਂ ਸਦਮੇ ਵਿਚ ਹਾਂ। ਮੇਰੀ ਧੀ ਮਾਰ ਦਿੱਤੀ, ਉਸ ਦਾ ਮੈਨੂੰ ਡੂੰਘਾ ਸਦਮਾ ਲੱਗਾ ਹੈ ਮੈਂ ਬਰਦਾਸ਼ਤ ਨਹੀਂ ਕਰ ਪਾ ਰਹੀ ਹਾਂ। ਮੈਨੂੰ ਇਹ ਤੱਕ ਨਹੀਂ ਪਤਾ ਕਿ ਮੈਂ ਕੀ ਕਰਨਾ ਹੈ ਜਾਂ ਕੀ ਨਹੀਂ। ਮੇਰੇ ਕੋਲੋਂ ਜਿਵੇਂ-ਜਿਵੇਂ ਲੋਕ ਪੁੱਛ ਰਹੇ ਹਨ, ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਕੀ ਬੋਲਣਾ ਹੈ ਜਾਂ ਕੀ ਨਹੀਂ। ਜਿਵੇਂ-ਜਿਵੇਂ ਮੈਨੂੰ ਫੋਨ 'ਤੇ ਕਹਿ ਰਹੇ ਹਨ ਕਿ ਇਸ ਦਾ ਨਾਂ ਲੈ ਲਵੋ, ਮੈਂ ਉਸੇ ਤਰ੍ਹਾਂ ਹੀ ਨਾਂ ਲਈ ਜਾ ਰਹੀ ਹਾਂ। ਉਨ੍ਹਾਂ ਕਿਹਾ ਕਿ ਮੈਂ ਬਿਨਾਂ ਮਤਲਬ ਕਿਸੇ ਦਾ ਨਾਂ ਲੈ ਕੇ ਆਪਣੇ ਸਿਰ 'ਤੇ ਪਾਪ ਨਹੀਂ ਚੜਾਉਣਾ ਚਾਹੁੰਦੀ। ਜੋ ਵੀ ਕਰਨਾ ਹੈ ਪੁਲਸ ਨੇ ਕਰਨਾ ਹੈ। ਪੁਲਸ ਜਾਂਚ ਕਰ ਰਹੀ ਹੈ। ਜੇਕਰ ਲੋਕਾਂ ਨੇ ਮੇਰੇ ਕੋਲੋਂ ਨਾਮ ਬੁਲਵਾਏ ਹਨ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਮੇਰਾ ਕਿਸੇ ਨਾਲ ਕੋਈ ਵੀ ਵੈਰ ਨਹੀਂ। ਧੀ ਮੇਰੀ ਚਲੀ ਗਈ, ਉਸ ਨੇ ਕਦੇ ਵਾਪਸ ਨਹੀਂ ਆਉਣਾ, ਅਸੀਂ ਉੱਜੜ ਗਏ ਹਾਂ ਮੈਂ ਫਿਰ ਮੁਆਫ਼ੀ ਮੰਗਦੀ ਹਾਂ।
ਇਹ ਵੀ ਪੜ੍ਹੋ: ਯੂ-ਟਿਊਬਰ ਨੈਂਸੀ ਗਰੇਵਾਲ ਕਤਲ ਕਾਂਡ 'ਚ ਨਵਾਂ ਮੋੜ! ਅੱਤਵਾਦੀ ਪੰਨੂ ਦਾ ਵੱਡਾ ਖ਼ੁਲਾਸਾ

ਜ਼ਿਕਰਯੋਗ ਹੈ ਕਿ ਕੈਨੇਡਾ 'ਚ ਪੰਜਾਬੀ ਯੂ-ਟਿਊਬਰ ਨੈਂਸੀ ਗਰੇਵਾਲ (45) ਦੇ ਕਤਲ ਮਾਮਲੇ ਵਿਚ ਨਵਾਂ ਮੋੜ ਵੀ ਆਇਆ ਹੈ। ਨੈਂਸੀ ਦੇ ਕਤਲ ਮਾਮਲੇ 'ਚ ਸਿੱਖਸ ਫਾਰ ਜਸਟਿਸ (SFJ) ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਖਾਲਿਸਤਾਨੀ ਕਿਸੇ ਦਾ ਕਤਲ ਨਹੀਂ ਕਰਦੇ ਹਨ। ਖਾਲਿਸਤਾਨ ਇਕ ਰਾਜਨੀਤਿਕ ਵਿਚਾਰਧਾਰਾ ਹੈ। ਨੈਂਸੀ ਦੀ ਮੌਤ ਤੋਂ ਬਾਅਦ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਨੂ ਨੇ ਵੀਡੀਓ 'ਚ ਦਾਅਵਾ ਕੀਤਾ ਕਿ ਨੈਂਸੀ ਦੇ ਕਤਲ ਕਾਂਡ ਵਿਚ ਖਾਲਿਸਤਾਨੀਆਂ ਦਾ ਕੋਈ ਹੱਥ ਨਹੀਂ ਸੀ। ਕਤਲ ਦੀ ਜਾਂਚ ਚੱਲ ਰਹੀ ਹੈ ਅਤੇ ਭਾਰਤ ਨਾਲ ਸੰਬੰਧ ਜੁੜੇ ਮਿਲਣਗੇ। ਬਹੁਤ ਸਾਰੇ ਲੋਕ ਸਨ ਜੋ ਨੈਂਸੀ ਨੂੰ ਮਰਵਾਉਣਾ ਚਾਹੁੰਦੇ ਸਨ। ਪੰਨੂ ਨੇ ਕਿਹਾ ਕਿ ਨੈਂਸੀ ਗਰੇਵਾਲ ਤੋਂ ਪਹਿਲਾਂ ਖਾਲਿਸਤਾਨੀ ਨਿੱਝਰ ਦਾ ਵੀ ਕਤਲ ਹੋਇਆ ਹੈ। ਉਸ ਦੇ ਤਾਰ ਵੀ ਭਾਰਤ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ
ਪੰਨੂ ਨੇ ਕਿਹਾ ਕਿ ਇਥੇ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ ਜੋ ਲੋਕਾਂ ਨੂੰ ਮਰਵਾ ਕੇ ਭਾਵਨਾਵਾਂ ਨਾਲ ਖੇਡਦੀਆਂ ਹਨ। ਨੈਂਸੀ ਦੇ ਕਤਲ ਦੀ ਵਰਤੋਂ ਖਾਲਿਸਤਾਨ ਵਿਰੁੱਧ ਇਕ ਨੈਰੇਟਿਵ ਬਣਾਇਆ ਜਾ ਰਿਹਾ ਹੈ। ਨੈਂਸੀ ਨੂੰ 3 ਮਾਰਚ ਨੂੰ ਰਾਤ 9:30 ਵਜੇ ਦੇ ਕਰੀਬ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਨੈਂਸੀ 'ਤੇ 20 ਵਾਰ ਚਾਕੂ ਮਾਰਿਆ ਗਿਆ ਸੀ ਅਤੇ ਉਸ ਦੀ ਜੀਭ ਵੀ ਕੱਟ ਦਿੱਤੀ ਗਈ ਸੀ। ਕਤਲ ਦੇ ਪੰਜ ਦਿਨ ਬਾਅਦ ਵੀ ਕੈਨੇਡਾ ਦੇ ਲਾਸਾਲੇ ਵਿੱਚ ਪੁਲਸ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ ਹੈ। ਲਾਸਾਲੇ ਦੇ ਇਕ ਚੈਨਲ ਨਾਲ ਇਕ ਇੰਟਰਵਿਊ ਵਿੱਚ ਨੈਂਸੀ ਦੀ ਭੈਣ, ਅਲੀਸ਼ਾ ਨੇ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੀ, ਜਿਸ ਵਿੱਚ ਵਿਅਕਤੀਆਂ ਨੂੰ ਨੈਂਸੀ ਦੇ ਘਰ ਨੂੰ ਸਾੜਦੇ ਵਿਖਾਇਆ ਗਿਆ ਹੈ। ਅਲੀਸ਼ਾ ਦਾ ਦਾਅਵਾ ਹੈ ਕਿ ਨੈਂਸੀ ਦੇ ਕਤਲ ਤੋਂ ਪਹਿਲਾਂ ਉਸ ਨੂੰ 40 ਧਮਕੀ ਭਰੇ ਫੋਨ ਆਏ ਸਨ। ਨੈਂਸੀ ਦੀ ਮਾਂ ਵੀ ਜਲੰਧਰ ਤੋਂ ਕੈਨੇਡਾ ਪਹੁੰਚ ਚੁੱਕੀ ਹੈ। ਹਾਲਾਂਕਿ ਨੈਂਸੀ ਦੇ ਅੰਤਿਮ ਸੰਸਕਾਰ ਸੰਬੰਧੀ ਅਜੇ ਤੱਕ ਕੋਈ ਵੀਡੀਓ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਿਜੀਲੈਂਸ ਟੀਮ ਨੇ ਕੀਤਾ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
